channel punjabi
Canada International News North America

ਕਿਊਬਿਕ ‘ਚ ਕੋਰੋਨਾ ਦੀ ਮਾਰ ਜਾਰੀ, ਹੁਣ ਤੱਕ 5600 ਤੋਂ ਵੱਧ ਲੋਕਾਂ ਦੀ ਮੌਤ

ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ

ਕਿਊਬਿਕ ਸੂਬੇ ਵਿੱਚ ਕੋਰੋਨਾ ਦਾ ਅਸਰ ਬਰਕਰਾਰ

142 ਨਵੇਂ ਮਾਮਲੇ ਆਏ ਸਾਹਮਣੇ, 4 ਵਿਅਕਤੀਆਂ ਦੀ ਗਈ ਜਾਨ

ਮਾਂਟਰੀਅਲ : ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ । ਕੋਰੋਨਾ ਦੇ ਵਧਦੇ ਮਾਮਲੇ ਨਿੱਤ ਨਵੇਂ ਅੰਕੜਿਆਂ ਨੂੰ ਛੂਹ ਰਹੇ ਹਨ। ਕਿਊਬਿਕ ਸੂਬੇ ‘ਚ ਬੀਤੇ 24 ਘੰਟਿਆਂ ਦੌਰਾਨ 142 ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇੱਥੇ ਕੋਰੋਨਾ ਵਾਇਰਸ ਮਾਮਲਿਆਂ ਦੀ ਕੁੱਲ ਗਿਣਤੀ 57,938 ‘ਤੇ ਪਹੁੰਚ ਗਈ ਹੈ।

ਹਾਲਾਂਕਿ ਸਰਕਾਰ ਵੱਲੋਂ ਲਗਾਈਆਂ ਬੰਦਿਸ਼ਾਂ ਫ਼ਿਲਹਾਲ ਇੱਥੇ ਜਾਰੀ ਹਨ, ਬਾਵਜੂਦ ਇਸਦੇ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕਿਊਬਿਕ ਸੂਬੇ ‘ਚ ਮਹਾਮਾਰੀ ਸ਼ੁਰੂ ਹੋਣ ਤੋਂ ਹੁਣ ਤੱਕ 5,662 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਤੱਕ ਇਹ ਗਿਣਤੀ 5,658 ਸੀ।

ਹਾਲਾਂਕਿ, ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ‘ਚ ਕਮੀ ਆ ਰਹੀ ਹੈ, ਪਰ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ । ਮੌਜੂਦਾ ਸਮੇਂ ਕਿਊਬਿਕ ‘ਚ 235 ਲੋਕ ਹਸਪਤਾਲ ‘ਚ ਇਲਾਜ ਅਧੀਨ ਹਨ, ਜਿਨ੍ਹਾਂ ‘ਚ 16 ਆਈ.ਸੀ.ਯੂ. ‘ਚ ਹਨ। ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਸੂਬੇ ‘ਚ 50,373 ਲੋਕ ਕੋਵਿਡ-19 ਤੋਂ ਠੀਕ ਹੋ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਕੈਨੇਡਾ ਭਰ ‘ਚ ਹੁਣ ਤੱਕ 8,870 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚ ਸਭ ਤੋਂ ਵੱਧ ਮੌਤਾਂ ਕਿਊਬਿਕ ‘ਚ ਹੀ ਹੋਈਆਂ ਹਨ। ਕੈਨੇਡਾ ‘ਚ ਕੁੱਲ ਮਿਲਾ ਕੇ ਹੁਣ ਤੱਕ 1,12,240 ਸੰਕ੍ਰਮਿਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 98,142 ਲੋਕ ਠੀਕ ਹੋਏ ਹਨ, ਜਦੋਂ ਕਿ 5,228 ਸਰਗਰਮ ਮਾਮਲੇ ਹਨ।

Related News

ਕੈਨੇਡਾ ਵਿਚ ਅਗਲੇ ਹਫ਼ਤੇ ਤੋਂ ਉਪਲਬਧ ਹੋਵੇਗੀ ਕੋਰੋਨਾ ਦੀ ਵੈਕਸੀਨ

Vivek Sharma

ਕੈਲਗਰੀ ਦੇ ਚਿਨੁਕ ਸੈਂਟਰ ਵਿਖੇ ‘ਅਣਚਾਹੇ ਗਾਹਕਾਂ’ ਨੇ ਤੋੜੀਆਂ ਕੋਰੋਨਾ ਪਾਬੰਦੀਆਂ, ਪੁਲਿਸ ਨੇ ਹਾਲਾਤ ਕੀਤੇ ਕਾਬੂ

Vivek Sharma

ਬਲਾਕ ਕਿਉਬਕੋਇਸ ਲੀਡਰ ਯਵੇਸ-ਫ੍ਰੈਂਕੋਇਸ ਬਲੈਂਚੇਟ ਨੇ ਟਰੂਡੋ ਤੇ ਉਨ੍ਹਾਂ ਦੇ ਦੋ ਹੋਰਨਾ ਅਧਿਕਾਰੀਆਂ ਦੇ ਅਸਤੀਫੇ ਦੀ ਕੀਤੀ ਮੰਗ

Rajneet Kaur

Leave a Comment