channel punjabi
International News

INDONESIAN PLAIN CRASH : ‘ਸ਼੍ਰੀਵਿਜਯਾ ਏਅਰ’ ਦਾ ਇੱਕ ਯਾਤਰੀ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, ਯਾਤਰੀਆਂ ਦੀ ਭਾਲ ਲਈ ਜੰਗੀ ਪੱਧਰ ‘ਤੇ ਕਾਰਜ ਜਾਰੀ

ਜਕਾਰਤਾ : ਇੰਡੋਨੇਸ਼ੀਆ ਵਿਖੇ ‘ਸ਼੍ਰੀਵਿਜਯਾ ਏਅਰ’ ਦਾ ਇੱਕ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਸ਼ਨੀਵਾਰ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਇਸ ਜਹਾਜ਼ ਦਾ ਹਵਾਈ ਟ੍ਰੈਫਿਕ ਕੰਟਰੋਲਰ ਨਾਲ ਸੰਪਰਕ ਟੁੱਟ ਗਿਆ। ਇਸ ਜਹਾਜ ਵਿਚ ਕਰੂ ਮੈਂਬਰਾਂ ਸਮੇਤ 62 ਜਣੇ ਸਵਾਰ ਸਨ।
ਏਅਰ ਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਜਹਾਜ਼ ਜਕਾਰਤਾ ਤੋਂ ਪੋਂਟੀਆਨਾਕ ਲਈ ਲਗਭਗ 90 ਮਿੰਟ ਦੀ ਉਡਾਣ ‘ਤੇ ਸੀ, ਜੋ ਇੰਡੋਨੇਸ਼ੀਆ ਦੇ ਬੋਰਨੀਓ ਟਾਪੂ‘ ਤੇ ਪੱਛਮੀ ਕਾਲੀਮੈਨਟਨ ਸੂਬੇ ਦੀ ਰਾਜਧਾਨੀ ਹੈ।

ਇਸ ਵਿਚਾਲੇ ਖਬਰ ਮਿਲੀ ਹੈ ਕਿ ਇੰਡੋਨੇਸ਼ੀਆ ਦੀ ਨੇਵੀ ਨੇ ਉਹ ਜਗ੍ਹਾ ਲੱਭ ਲਈ ਹੈ ਜਿਥੇ ਲਾਪਤਾ ਯਾਤਰੀ ਜਹਾਜ਼ ਸ਼ਨੀਵਾਰ ਨੂੰ ਕਰੈਸ਼ ਹੋਣ ਦਾ ਸ਼ੱਕ ਹੈ ।
ਰੀਅਰ ਐਡਮਿਰਲ ਅਬਦੁੱਲ ਰਾਸ਼ਿਦ ਅਨੁਸਾਰ ਨੇਵੀ ਨੇ ਪੰਜ ਜੰਗੀ ਜਹਾਜ਼ ਤਾਇਨਾਤ ਕਰ ਦਿੱਤੇ ਹਨ, ਜਲ ਸੈਨਾ ਗੋਤਾਖੋਰਾਂ ਦੀ ਟੁਕੜੀ ਵੀ ਭੇਜੇਗੀ

ਇੰਡੋਨੇਸ਼ੀਆ ਦੇ ਟਰਾਂਸਪੋਰਟ ਮੰਤਰੀ ਬੁਡੀ ਕਰੀਆ ਸੁਮਾਦੀ ਅਨੁਸਾਰ ‘ਸ਼੍ਰੀਵਿਜਯਾ ਏਅਰ’ ਦੀ ਫਲਾਈਟ SJ-182 ਨੇ ਦੁਪਹਿਰ 2:36 ਵਜੇ ਉਡਾਣ ਭਰੀ ਸੀ, ਇਹ ਫਲਾਈਟ ਤੈਅ ਸਮੇਂ ਤੋਂ ਇਕ ਘੰਟਾ ਦੇਰੀ ਨਾਲ ਰਵਾਨਾ ਹੋਈ ਸੀ । ਬੋਇੰਗ 737-500 ਜਹਾਜ਼ ਚਾਰ ਮਿੰਟ ਬਾਅਦ ਰਾਡਾਰ ਤੋਂ ਅਲੋਪ ਹੋ ਗਿਆ, ਜਦੋਂ ਪਾਇਲਟ ਨੇ ਹਵਾਈ ਟ੍ਰੈਫਿਕ ਕੰਟਰੋਲ ਨੂੰ 29,000 ਫੁੱਟ (8,839 ਮੀਟਰ) ਦੀ ਉਚਾਈ ‘ਤੋਂ ਚੇਤਾਵਨੀ ਸੁਨੇਹਾ ਭੇਜਿਆ ਸੀ ।

ਫਲਾਈਟ ਰਾਡਾਰ24 ਮੁਤਾਬਕ, ‘ਸ਼੍ਰੀਵਿਜਯਾ ਏਅਰ’ ਦੀ ਫਲਾਈਟ SJ182 ਜਕਾਰਤਾ ਤੋਂ ਉਡਾਣ ਭਰਨ ਦੇ ਚਾਰ ਮਿੰਟ ਪਿੱਛੋਂ ਇਕ ਮਿੰਟ ਵਿਚ 10,000 ਫੁੱਟ ਤੋਂ ਵੱਧ ਦੀ ਉਚਾਈ ਤੋਂ ਡਿੱਗਦੀ ਹੋਈ ਟ੍ਰੈਕ ਹੋਈ ਸੀ।

ਉਧਰ ਸਥਾਨਕ ਰਿਪੋਰਟਾਂ ਦਾ ਕਹਿਣਾ ਹੈ ਕਿ ਸ਼੍ਰੀਵਿਜਯਾ ਏਅਰ ਦੇ ਜਹਾਜ਼ ਬੋਇੰਗ 737-500 ਦਾ ਸ਼ੱਕੀ ਮਲਬਾ ਸ਼ਹਿਰ ਦੇ ਬਾਹਰ ਸਮੁੰਦਰ ਵਿਚ ਮਿਲਣ ਦੀ ਖ਼ਬਰ ਹੈ। ਸਮੁੰਦਰ ਵਿਚ ਮਲਬਾ, ਕੇਬਲ ਅਤੇ ਜੀਨਸ ਦੇ ਕੁਝ ਟੁੱਕੜੇ ਮਿਲੇ ਹਨ, ਜੋ ਇਸ ਨਾਲ ਸਬੰਧਤ ਹੋ ਸਕਦੇ ਹਨ। ਹਾਲਾਂਕਿ, ਹੁਣ ਤੱਕ ਸਰਕਾਰ ਵੱਲੋਂ ਇਸ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਇੰਡੋਨੇਸ਼ੀਆ ਦੀ ਏਅਰਲਾਈਨ ਨੇ ਕਿਹਾ ਕਿ ਉਹ ਉਡਾਣ ਸੰਬੰਧੀ ਵਿਸਥਾਰ ਜਾਣਕਾਰੀ ਇਕੱਠੀ ਕਰ ਰਹੀ ਹੈ, ਉਹ ਉਸ ਪਿੱਛੋਂ ਹੀ ਬਿਆਨ ਜਾਰੀ ਕਰ ਸਕੇਗੀ।

ਨੈਸ਼ਨਲ ਸਰਚ ਅਤੇ ਰੈਸਕਿਊ ਏਜੰਸੀ ‘ਬਸਾਰਨਸ’ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਜਹਾਜ਼ ‘ਚ 10 ਬੱਚਿਆਂ ਸਣੇ 56 ਯਾਤਰੀ ਸਵਾਰ ਸਨ। ਸਥਾਨਕ ਮੀਡੀਆ ਨੇ ਕਿਹਾ ਕਿ ਛੇ ਚਾਲਕ ਦਲ ਦੇ ਮੈਂਬਰ ਸਨ। ਗੌਰਤਲਬ ਹੈ ਕਿ ਅਕਤੂਬਰ 2018 ਵਿਚ ਲਾਈਨ ਏਅਰ ਦਾ ਬੋਇੰਗ 737 ਮੈਕਸ ਜਕਾਰਤਾ ਤੋਂ ਉਡਾਣ ਭਰਨ ਦੇ 12 ਮਿੰਟ ਮਗਰੋਂ ਲਾਪਤਾ ਹੋ ਗਿਆ ਸੀ। ਇਸ ਵਿਚ 189 ਲੋਕ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ ਸੀ।

Related News

Wayne Gretzky’s ਦੇ ਪਿਤਾ ਅਤੇ ‘ ਕੈਨੇਡਾ ਦੇ ਹਾਕੀ ਡੈਡ’ ਦਾ 82 ਸਾਲਾ ‘ਚ ਹੋਇਆ ਦਿਹਾਂਤ

Rajneet Kaur

ਖ਼ਬਰ ਖ਼ਾਸ : ਕਿਊਬਿਕ ਸਰਕਾਰ ਦੇ ਸਕੂਲ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਬੱਚਿਆਂ ਦੇ ਮਾਪੇ ਦੁਚਿੱਤੀ ਵਿਚ, ਡਾਕਟਰਾਂ ਨਾਲ ਕਰ ਰਹੇ ਨੇ ਸੰਪਰਕ !

Vivek Sharma

ਕੈਨੇਡਾ ‘ਚ ਪਿਆਜਾਂ ਤੋਂ ਬਾਅਦ ਹੁਣ ਆੜੂਆਂ ਨਾਲ ਫੈਲੀ ਬੀਮਾਰੀ, ਚਿਤਾਵਨੀ ਜਾਰੀ

Rajneet Kaur

Leave a Comment