channel punjabi
Canada International News North America

ਕੈਨੇਡਾ ਨੇ ਚੀਨੀ ਸਰਕਾਰ ਦੀ ਘੱਟ ਗਿਣਤੀਆਂ ‘ਤੇ ਹੁੰਦੇ ਜ਼ੁਲਮਾਂ ਲਈ ਮੁੜ ਕੀਤੀ ਸਖ਼ਤ ਨਿਖੇਧੀ

ਓਟਾਵਾ: ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਚੀਨ ਇਸ ਸਮੇਂ ਸਿਰਫ ਕੋਰੋਨਾ ਵਾਇਰਸ ਕਾਰਨ ਹੀ ਦੁਨੀਆ ਦੇ ਬਾਕੀ ਦੇਸ਼ਾਂ ਦੀਆਂ ਅੱਖਾਂ ਵਿੱਚ ਰੱੜਕ ਰਿਹਾ, ਸਗੋਂ ਉਸ ਵੱਲੋ ਉਈਗਰ ਤੇ ਤੁਰਕੀ ਭਾਈਚਾਰਿਆਂ ‘ਤੇ ਤਸ਼ੱਦਦ ਕਰਨਾ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਮੁੱਦੇ ‘ਤੇ ਬੀਜਿੰਗ ਦੀ ਆਲੋਚਨਾ ਕਰਨ ਵਾਲੇ ਦੇਸ਼ਾਂ ਵਿਚ ਨਵਾਂ ਨਾਮ ਕੈਨੇਡਾ ਦਾ ਜੁੜਿਆ ਹੈ। ਕੈਨੇਡਾ ਨੇ ਸ਼ਿਨਜਿਆਂਗ ਸੂਬੇ ਵਿਚ ਘੱਟ ਗਿਣਤੀ ਸਮੂਹ ਉਈਗਰ ਮੁਸਲਮਾਨਾਂ ਨੂੰ ਲੈ ਕੇ ਚੀਨੀ ਕਮਿਊਨਿਸਟ ਪਾਰਟੀ ਦੇ ਖਰਾਬ ਵਿਵਹਾਰ ਦੀ ਨਿੰਦਾ ਕੀਤੀ ਹੈ। ਇਸ ਵਿਚ ਵੱਡੇ ਪੱਧਰ ‘ਤੇ ਹਿਰਾਸਤ ਵਿਚ ਲੈਣਾ, ਅਣਮਨੁੱਖੀ ਵਿਵਹਾਰ, ਜ਼ਬਰਦਸਤੀ ਮਜ਼ਦੂਰੀ, ਵਿਆਪਕ ਨਿਗਰਾਨੀ ਅਤੇ ਆਬਾਦੀ ਕੰਟਰੋਲ ਵਰਗੇ ਉਪਰਾਲੇ ਸ਼ਾਮਲ ਹਨ।

ਵੀਰਵਾਰ ਨੂੰ ਕੈਨੇਡੀਅਨ ਹਾਊਸ ਆਫ ਕਾਮਨਜ਼ ਦੀ ਸਬ-ਕਮੇਟੀ ਨੇ ਵਿੱਦਿਅਕ, ਸਿਵਲ ਸੁਸਾਇਟੀ ਦੇ ਮੈਂਬਰਾਂ ਅਤੇ ਪੂਰਬੀ ਤੁਰਕਿਸਤਾਨ ਵਿਚ ਸ਼ੋਸ਼ਣ ਝੱਲਣ ਵਾਲੇ ਲੋਕਾਂ ਦੀ ਗਵਾਹੀ ਦੇ ਆਧਾਰ ‘ਤੇ ਬਿਆਨ ਜਾਰੀ ਕੀਤਾ, ਪੂਰਬੀ ਤੁਰਕਿਸਤਾਨ ਨੂੰ ਚੀਨ ਆਪਣੇ ਖੇਤਰ ਦਾ ਹਿੱਸਾ ਕਹਿੰਦਾ ਹੈ ਤੇ ਇਸ ਨੂੰ ਸ਼ਿਨਜਿਆਂਗ ਨਾਮ ਨਾਲ ਬੁਲਾਉਂਦਾ ਹੈ।

ਵਿਦੇਸ਼ੀ ਮਾਮਲਿਆਂ ਤੇ ਕੌਮਾਂਤਰੀ ਵਿਕਾਸ ‘ਤੇ ਸਥਾਈ ਕਮੇਟੀ ਦੀ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰੀ ਸਬ ਕਮੇਟੀ ਨੇ ਇਸ ਸਾਲ ਦੇ ਸ਼ੁਰੂ ਵਿਚ ਦੋ ਦਿਨ ਵਿਚ ਕੁਲ 12 ਘੰਟੇ ਸੁਣਵਾਈ ਕੀਤੀ ਸੀ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਕੈਨੇਡਾ ਵਿਚ ਚੀਨ ਦੇ ਰਾਜਦੂਤ ਕਾਂਗ ਪੀਵੂ ਨੇ ਕੈਨੇਡਾ ਸਰਕਾਰ ਨੂੰ ਚੇਤਾਵਨੀ ਦਿਤੀ ਸੀ ਕਿ ਚੀਨ ਦੇ ਘਰੇਲੂ ਮਾਮਲਿਆਂ ਵਿੱਚ ਦਖਲ ਨਾ ਦਿੱਤੀ ਜਾਵੇ। ਇਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੀਨ ਨੂੰ ਠੋਕਵਾਂ ਜਵਾਬ ਦਿੱਤਾ ਸੀ ।
ਕੈਨੇਡਾ ਅਤੇ ਚੀਨ ਵਿਚਾਲੇ ਤਣਾਅ ਇਸ ਸਮੇਂ ਚੋਟੀ ਤੇ ਪੁੱਜੇ ਹੋਏ ਹਨ।

Related News

ਚੀਨੀ ਰਾਜਦੂਤ ਦੀ ਕੈਨੇਡਾ ਸਰਕਾਰ ਨੂੰ ਚੇਤਾਵਨੀ : ਚੀਨੀ ਕੌਮੀ ਸੁਰੱਖਿਆ ਨੀਤੀ ਦੀ ਆਲੋਚਨਾ ਅਤੇ ਹਾਂਗਕਾਂਗ ਵਿਦਰੋਹੀਆਂ ਨੂੰ ਸ਼ਹਿ ਦੇਣਾ ਕਰੋ‌ ਬੰਦ !

Vivek Sharma

ਵਿਆਹ ਸਮਾਗਮ ‘ਚ ਫੁੱਟਿਆ ਕੋਰੋਨਾ ਬੰਬ: 17 ਦੀ ਰਿਪੋਰਟ ਪਾਜ਼ੀਟਿਵ

Vivek Sharma

B.C. election 2020: ਜੌਹਨ ਹੋਰਗਨ ਦਾ ਮੁੜ ਤੋਂ ਪ੍ਰੀਮੀਅਰ ਬਨਣਾ ਤੈਅ,ਵੋਟਰਾਂ ਨੇ ਫਤਵਾ ਐਨਡੀਪੀ ਦੇ ਹੱਕ ‘ਚ ਦਿੱਤਾ

Rajneet Kaur

Leave a Comment