channel punjabi
Canada International News North America

B.C. election 2020: ਜੌਹਨ ਹੋਰਗਨ ਦਾ ਮੁੜ ਤੋਂ ਪ੍ਰੀਮੀਅਰ ਬਨਣਾ ਤੈਅ,ਵੋਟਰਾਂ ਨੇ ਫਤਵਾ ਐਨਡੀਪੀ ਦੇ ਹੱਕ ‘ਚ ਦਿੱਤਾ

ਬੀ.ਸੀ ਐਨਡੀਪੀ ਦੇ ਨੇਤਾ ਜੌਹਨ ਹੋਰਗਨ ਦੀ ਲੈਂਗਫੋਰਡ-ਜੁਆਨ ਡੀ ਫੁਕਾ (Langford-Juan de Fuca) ਦੀ ਰਾਈਡਿੰਗ ਵਿਚ ਸੀਟ ਜਿਤਣ ਦੀ ਉਮੀਦ ਕੀਤੀ ਜਾ ਰਹੀ ਹੈ। ਹਾਲਾਂਕਿ ਸਾਰੀਆਂ ਚੋਣਾਂ ਦੇ ਨਤੀਜੇ ਪੂਰੀ ਤਰ੍ਹਾਂ ਨਹੀਂ ਆ ਸਕੇ, ਪਰ ਹੌਰਗਨ ਕੋਲ ਪਹਿਲਾਂ ਹੀ ਆਪਣੇ ਘਰ ਦੀ ਰਾਈਡਿੰਗ ਵਿੱਚ ਕਾਫੀ ਵੱਡੀ ਲੀਡ ਹੈ।

ਇਸ ਇਲਾਕੇ ਦੇ ਵੋਟਰਾਂ ਨੇ ਹਰ ਚੋਣ ਵਿੱਚ ਐਨਡੀਪੀ ਵਿਧਾਇਕ ਚੁਣਿਆ ਹੈ । ਹੌਰਗਨ ਨੇ 2005 ਵਿੱਚ ਪਹਿਲੀ ਵਾਰ ਚੁਣੇ ਜਾਣ ਤੋਂ ਬਾਅਦ ਰਾਈਡਿੰਗ ਦੀ ਪ੍ਰਤੀਨਿਧਤਾ ਕੀਤੀ ਹੈ, ਜਦੋਂ ਉਹ 46.09 ਪ੍ਰਤੀਸ਼ਤ ਵੋਟਾਂ ਨਾਲ ਚੁੱਣੇ ਗਏ ਸੀ, ਜੋ ਕਿ 38.94 ਪ੍ਰਤੀਸ਼ਤ ਨਾਲ ਬੀ.ਸੀ. ਲਿਬਰਲ ਦੀ ਵਿਰੋਧੀ ਕੈਥੀ ਬਾਸਕਿਨ ਤੋਂ ਅੱਗੇ ਰਹੇ।

ਪਿਛਲੀਆਂ ਸੂਬਾਈ ਚੋਣਾਂ ਵਿੱਚ, ਜਦੋਂ ਹੌਰਗਨ ਪ੍ਰੀਮੀਅਰ ਬਣੇ, ਤਾਂ ਉਸਨੇ 52.75 ਪ੍ਰਤੀਸ਼ਤ ਵੋਟਾਂ ਨਾਲ ਆਪਣੇ ਜਿਲ੍ਹੇ ਨੂੰ ਜਿੱਤਿਆ ਸੀ। ਬੀ.ਸੀ. ਲਿਬਰਲ ਕੈਥੀ ਨੋਇਲ ਤੋਂ 26.1 ਪ੍ਰਤੀਸ਼ਤ ਅਤੇ ਬੀ.ਸੀ. ਗਰੀਨ ਦੇ ਦਾਅਵੇਦਾਰ ਬਰੈਂਡਨ ਰਾਲਫਸ ਨਾਲ 19.13 ਪ੍ਰਤੀਸ਼ਤ ਵੋਟਾਂ ਹਾਸਲ ਹੋਈਆਂ ਸਨ।

Related News

ਓਨਟਾਰੀਓ ਕੰਜ਼ਰਵੇਟਿਵ ਪਾਰਟੀ ਦੇ ਆਗੂ ਵੱਲੋਂ ਕਾਕਸ ਤੋਂ ਬਾਹਰ ਕੀਤੇ ਜਾਣ ਦੀਆਂ ਕੋਸਿ਼ਸ਼ਾਂ ਨੂੰ ਰੋਕਣ ਲਈ ਕਰਨਗੇ ਸੰਘਰਸ਼:ਐਮਪੀ ਡੈਰੇਕ ਸਲੋਨ

Rajneet Kaur

ਅਮਰੀਕੀ ਅਦਾਕਾਰਾ ਸੂਜਨ ਸੈਰੰਡਨ ਨੇ ਵੀ ਭਾਰਤੀ ਕਿਸਾਨਾਂ ਦੇ ਸਮਰਥਨ ਵਿਚ ਕੀਤਾ ਟਵੀਟ

Rajneet Kaur

ਅਲਬਰਟਾ ਸੂਬੇ ਦੇ ਪੋਨੋਕਾ ਸ਼ਹਿਰ ਨੇੜੇ ਇਕ 20 ਸਾਲਾ ਡਰਾਇਵਰ ਨੇ ਵਾਹਨ ਦੀ ਗਤੀ ਸੀਮਾ ਦੀ ਕੀਤੀ ਉਲੰਘਣਾ

Rajneet Kaur

Leave a Comment