channel punjabi
Canada International News North America

ਅਲਬਰਟਾ ਸੂਬੇ ਦੇ ਪੋਨੋਕਾ ਸ਼ਹਿਰ ਨੇੜੇ ਇਕ 20 ਸਾਲਾ ਡਰਾਇਵਰ ਨੇ ਵਾਹਨ ਦੀ ਗਤੀ ਸੀਮਾ ਦੀ ਕੀਤੀ ਉਲੰਘਣਾ

ਓਟਾਵਾ: ਅਲਬਰਟਾ ਸੂਬੇ ਦੇ ਪੋਨੋਕਾ ਸ਼ਹਿਰ ਨੇੜੇ ਇਕ 20 ਸਾਲਾ ਡਰਾਇਵਰ ਆਪਣੀ ਟੇਸਲਾ ਕਾਰ ਨੂੰ ਇਕ ਆਟੋਪਾਇਲਟ ਵਿਚ ਲਗਾ ਕੇ ਆਪ ਸੋ ਗਿਆ। ਉਸਨੇ ਕੈਨੇਡੀਅਨ ਰਾਜ ਮਾਰਗ ‘ਤੇ ਪੇਂਡੂ ਖੇਤਰ ਵਿੱਚ ਵਾਹਨ ਦੀ ਗਤੀ ਸੀਮਾ ਦੀ ਉਲੰਘਣਾ ਕੀਤੀ। ਪੁਲਿਸ ਨੇ ਡਰਾਇਵਰ ਉੱਤੇ ਖਤਰਨਾਕ ਡਰਾਈਵਿੰਗ ਕਰਨ ਦਾ ਦੋਸ਼ ਲਗਾਇਆ ਹੈ।

ਸਥਾਨਕ ਪੁਲਿਸ ਫੋਰਸ ਨੇ ਇੱਕ ਟਵੀਟ ਵਿੱਚ ਦੱਸਿਆ ਕਿ “ਕਾਰ ਸਵੈ-ਡਰਾਈਵਿੰਗ ਕਰਦੇ ਹੋਏ ਦਿਖਾਈ ਦਿੱਤੀ। ਇਸ ਦੀ ਸਪੀਡ 140 ਕਿਲੋਮੀਟਰ ਪ੍ਰਤੀ ਘੰਟਾ ਸੀ। ਡਰਾਇਵਰ ਗੱਡੀ ਦੀਆਂ ਦੋਵੇਂ ਅਗਲੀਆਂ ਸੀਟਾਂ ਨੂੰ ਝੁੱਕਾ ਕੇ ਸੁੱਤਾ ਹੋਇਆ ਦਿਖਾਈ ਦਿਤਾ। ਉਨ੍ਹਾਂ ਕਿਹਾ ਕਿ ਕਾਰ ਟੇਸਲਾ ਦੀ ਇਲੈਕਟ੍ਰਿਕ ਮਾਡਲ ਦੀ ਸੀ। ਜਿਸਨੂੰ ਆਟੋਪਾਇਲਟ ‘ਚ ਸੈਟ ਕੀਤਾ ਗਿਆ ਸੀ। ਜਿਸ ਸਥਾਨ ਤੇ ਤੇਜ਼ ਰਫਤਾਰ ਨਾਲ ਗੱਡੀ ਚਲਾਈ ਜਾ ਰਹੀ ਸੀ ਦਸ ਦਈਏ ਹਾਈਵੇ ਦੇ ਉਸ ਹਿੱਸੇ ਵਿਚ ਵਾਹਨ ਦੀ ਗਤੀ ਸੀਮਾ 110 ਕਿਲੋਮੀਟਰ ਪ੍ਰਤੀ ਘੰਟਾ ਹੈ।

ਪੁਲਿਸ ਸਾਰਜੈਂਟ ਡਾਰਿਨ ਟਰਨਬੁੱਲ ਨੇ ਦੱਸਿਆ ਕਿ ਉਹ ਕੁਝ ਬੋਲ ਨਹੀਂ ਸਕਦਾ । ਉਸਨੇ ਆਪਣੇ ਦੋ ਦਹਾਕਿਆਂ ਦੇ ਕਰੀਅਰ ਵਿਚ ਅਜਿਹਾ ਕੋਈ ਕੇਸ ਨਹੀਂ ਵੇਖਿਆ। ਉਸਨੇ ਕਿਹਾ ਕਿ “ਕੋਈ ਵੀ ਵਿੰਡਸ਼ੀਲਡ ਤੋਂ ਇਹ ਨਹੀਂ ਵੇਖ ਰਿਹਾ ਸੀ ਕਿ ਕਾਰ ਕਿਥੇ ਜਾ ਰਹੀ ਸੀ।”

ਟੇਸਲਾ ਕਾਰਾਂ ਆਟੋਪਾਇਲਟ ਮੋਡ ਨੂੰ ਆਪਣੇ ਆਪ ਹੀ ਇੱਕ ਲੇਨ ਦੇ ਅੰਦਰ ਆਟੋਮੈਟਿਕ ਚਲਣ , ਰਫਤਾਰ ਤੇਜ਼ ਕਰਨ ਅਤੇ ਬ੍ਰੇਕ ਕਰਨ ਦੀ ਇਜਾਜ਼ਤ ਦਿੰਦੀ ਹੈ, ਪਰ ਯਾਤਰਾਵਾਂ ਮਨੁੱਖੀ ਦਖਲ ਤੋਂ ਬਿਨਾਂ ਯੋਗ ਨਹੀਂ ਹੋ ਸਕਦੀਆਂ। ਅਮਰੀਕੀ ਕੰਪਨੀ ਟੇਸਲਾ ਨੇ ਆਪਣੀ ਵੈਬਸਾਈਟ ਤੇ ਚੇਤਾਵਨੀ ਦਿੱਤੀ ਹੈ ਕਿ “ਮੌਜੂਦਾ ਸਵੈ-ਪਾਇਲਟ ਵਿਸ਼ੇਸ਼ਤਾਵਾਂ ਲਈ ਡਰਾਈਵਰ ਦੀ ਸਰਗਰਮ ਨਿਗਰਾਨੀ ਦੀ ਲੋੜ ਹੁੰਦੀ ਹੈ। ਵਾਹਨ ਖੁਦਮੁਖਤਿਆਰ ਨਹੀਂ ਹੋ ਸਕਦਾ। ”

ਕੈਨੇਡੀਅਨ ਟੈਸਲਾ ਮਾਲਕਾਂ ਦੇ ਕਲੱਬ ਦੇ ਪ੍ਰਧਾਨ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।

Related News

ਬੀ.ਸੀ ‘ਚ ਪਹਿਲੀ ਕੋਵਿਡ 19 ਵੈਕਸੀਨ ਜਲਦ ਪਹੁੰਚੇਗੀ

Rajneet Kaur

ਐਸਟ੍ਰਾਜੈ਼ਨੇਕਾ ਵੈਕਸੀਨ ਦੀਆਂ 1·5 ਮਿਲੀਅਨ ਡੋਜ਼ਾਂ ਦੇਣ ਦਾ ਭਰੋਸਾ ਦੇਣ ਉੱਤੇ ਟਰੂਡੋ ਨੇ ਬਾਇਡਨ ਦਾ ਕੀਤਾ ਧੰਨਵਾਦ

Vivek Sharma

ਬੀ.ਸੀ. ਹੋਟਲ ਵਰਕਰਾਂ ਨੇ ਬੀ.ਸੀ ਦੀ ਵਿਧਾਨ ਸਭਾ ਸਾਹਮਣੇ ਭੁੱਖ ਹੜਤਾਲ ਕਰਨ ਦਾ ਕੀਤਾ ਐਲਾਨ

Rajneet Kaur

Leave a Comment