channel punjabi
Canada International News North America

ਨੋਵਾ ਸਕੋਸ਼ੀਆ ਪਬਲਿਕ ਹੈਲਥ ਨੇ ਨਿਊਬਰੱਨਸਵਿਕ ‘ਚ ਕੋਵਿਡ 19 ਸਰਗਰਮ ਮਾਮਲਿਆਂ ਕਾਰਨ ਲੋਕਾਂ ਨੂੰ ਯਾਤਰਾ ਤੋਂ ਪਰਹੇਜ਼ ਕਰਨ ਦੀ ਦਿਤੀ ਸਲਾਹ

ਨੋਵਾ ਸਕੋਸ਼ੀਆ ਪਬਲਿਕ ਹੈਲਥ ਨੇ ਵੀਰਵਾਰ ਨੂੰ ਨਿਵਾਸੀਆਂ ਨੂੰ ਨਿਊਬਰੱਨਸਵਿਕ ਦੇ ਕੈਂਪਬੈਲਟਨ-ਰੈਸਟੀਗੁਚੇ ਖੇਤਰ ਦੀ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ। ਕੈਂਪਬੈਲਟਨ ਅਤੇ ਡਲਹੌਜ਼ੀ, ਐਨ.ਬੀ. ਵਿਚ ਕੋਵਿਡ 19 ਦੇ 55 ਸਰਗਰਮ ਮਾਮਲੇ ਸਾਹਮਣੇ ਆਏ ਹਨ।

ਖੇਤਰ ਨੂੰ ਨਿਊਬਰੱਨਸਵਿਕ ਦੀ ਕੋਵਿਡ -19 ਰਿਕਵਰੀ ਦੇ ਓਰੇਂਜ ਪੜਾਅ ਵਿੱਚ ਵਾਪਸ ਭੇਜ ਦਿੱਤਾ ਗਿਆ ਸੀ, ਭਾਵ ਪਾਬੰਦੀਆਂ ਮਜ਼ਬੂਤ ਕੀਤੀਆਂ ਗਈਆਂ ਸਨ। ਵੀਰਵਾਰ ਨੂੰ, ਨਿਊਬਰੱਨਸਵਿਕ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਸ ਖੇਤਰ ਦੇ ਵਸਨੀਕਾਂ ਨੂੰ ਹੁਣ ਆਪਣਾ ਸੰਪਰਕ ਇਕੱਲੇ ਘਰੇਲੂ ਬਬਲ, ਅਤੇ ਇਸ ਤੋਂ ਇਲਾਵਾ ਦੇਖਭਾਲ ਕਰਨ ਵਾਲੇ ਅਤੇ ਨਜ਼ਦੀਕੀ ਪਰਿਵਾਰ ਦੇ ਮੈਂਬਰਾਂ ਤੱਕ ਸੀਮਿਤ ਕਰਨਾ ਪਵੇਗਾ।

ਨਿਊਬਰੱਨਸਵਿਕ ‘ਚ ਕੋਵਿਡ -19 ਦੇ 81 ਸਰਗਰਮ ਮਾਮਲੇ ਹਨ ਅਤੇ ਵੀਰਵਾਰ ਨੂੰ ਤਿੰਨ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂਕਿ ਨੋਵਾ ਸਕੋਸ਼ੀਆ ਨੇ ਕਿਹਾ ਕਿ ਵੀਰਵਾਰ ਤੱਕ ਸੂਬਾਈ ਸਰਹੱਦਾਂ ਵਿੱਚ ਕੋਈ ਬਦਲਾਅ ਨਹੀਂ ਹੋਏ ਹਨ, ਕੈਂਪਬੈਲਟਨ ਖੇਤਰ ਦੀ ਯਾਤਰਾ ਸੀਮਤ ਰੱਖਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਸਿਹਤ ਅਧਿਕਾਰੀਆਂ ਨੇ ਕਿਹਾ ਕਿ ਨੋਵਾ ਸਕੋਟੀਅਨਾਂ ਨੂੰ ਸਰੀਰਕ ਦੂਰੀ ਬਣਾ ਕੇ ਰਖਣੀ ਚਾਹੀਦੀ ਹੈ, ਹੱਥ ਧੋਣ ਅਤੇ ਮਾਸਕ ਪਹਿਨਣ ਦੀ ਪਾਲਣਾ ਕਰਨੀ ਚਾਹੀਦੀ ਹੈ।

ਨੋਵਾ ਸਕੋਸ਼ੀਆ ਅਤੇ ਨਿਊਬਰੱਨਸਵਿਕ ਦੋਵੇਂ ਅਟਲਾਂਟਿਕ ਬਬਲ ਦਾ ਹਿੱਸਾ ਬਣਨਾ ਜਾਰੀ ਰਖਣਗੇ। ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਅਟਲਾਂਟਿਕ ਕੈਨੇਡਾ ਤੋਂ ਬਾਹਰ ਯਾਤਰਾ ਕਰ ਚੁੱਕਾ ਹੈ ਉਸਨੂੰ ਵਾਪਸੀ ਦੇ ਬਾਅਦ 14 ਦਿਨਾਂ ਲਈ ਸਵੈ-ਅਲੱਗ ਰਹਿਣਾ ਚਾਹੀਦਾ ਹੈ।

Related News

‘ਤੂਫ਼ਾਨ ਟੇਡੀ’ ਤੇ ਬੁੱਧਵਾਰ ਤੱਕ ਨੋਵਾ ਸਕੋਸ਼ੀਆ ਦੇ ਕੰਢੇ ਪਹੁੰਚਣ ਦੀ ਸੰਭਾਵਨਾ

Vivek Sharma

ਕੈਨੇਡਾ ਵਿੱਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਰੋਜ਼ ਬਣਾ ਰਹੀ ਹੈ ਰਿਕਾਰਡ, ਸ਼ੁੱਕਰਵਾਰ ਨੂੰ 2554 ਨਵੇਂ ਮਾਮਲੇ ਆਏ ਸਾਹਮਣੇ

Vivek Sharma

ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਲਈ ਵੈਕਸੀਨ ਦੀ ਪਹਿਲੀ ਡੋਜ਼

Vivek Sharma

Leave a Comment