channel punjabi
Canada News North America

ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਲਈ ਵੈਕਸੀਨ ਦੀ ਪਹਿਲੀ ਡੋਜ਼

ਟੋਰਾਂਟੋ : ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਵੈਕਸੀਨੇਸ਼ਨ ਪ੍ਰਕਿਰਿਆ ਪੂਰੀ ਤੇਜ਼ੀ ਨਾਲ ਜਾਰੀ ਹੈ। ਕੈਨੇਡਾ ਦੇ ਕੋਰੋਨਾ ਨਾਲ ਸਭ‌ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿੱਚੋਂ ਇੱਕ, ਓਂਂਟਾਰੀਓ ਸੂਬੇ ਅੰਦਰ ਵੈਕਸੀਨੇਸ਼ਨ ਪ੍ਰਤਿ ਲੋਕਾਂ ਨੂੰ ਹੋਰ ਉਤਸ਼ਾਹਤ ਕਰਨ ਲਈ ਪ੍ਰੀਮੀਅਰ ਡੱਗ ਫੋਰਡ ਨੇ ਵੀ ਖੁਦ ਵੈਕਸੀਨ ਦੀ ਡੋਜ਼ ਹਾਸਲ ਕੀਤੀ। ਡੱਗ ਫੋਰਡ ਨੇ ਸ਼ੁੱਕਰਵਾਰ ਨੂੰ ਕੋਵਿਡ-19 ਵੈਕਸੀਨ ਦੀ ਆਪਣੀ ਪਹਿਲੀ ਡੋਜ਼ ਹਾਸਲ ਕੀਤੀ। ਉਨ੍ਹਾਂ ਇਟੋਬੀਕੋ ਦੀ ਫਾਰਮੇਸੀ ਵਿੱਚ ਆਕਸਫੋਰਡ ਐਸਟ੍ਰਾਜੈ਼ਨੇਕਾ ਦਾ ਪਹਿਲੀ ਡੋਜ਼ ਲਈ।

ਖਾਸ ਗੱਲ ਇਹ ਕਿ ਪ੍ਰੀਮੀਅਰ ਫੋਰਡ ਨੂੰ ਪੰਜਾਬੀ ਫਾਰਮਾਸਿਸਟ ਅਨਮੋਲ ਸੂਰ ਨੇ ਵੈਕਸੀਨ ਦਾ ਟੀਕਾ ਲਗਾਇਆ। ਇਟੋਬੀਕੋ ਦੇ ਸ਼ਾਪਰਜ਼ ਡਰੱਗ ਮਾਰਟ ‘ਤੇ ਅਨਮੋਲ ਸੂਰ ਨੇ ਫੋਰਡ ਨੂੰ ਵੈਕਸੀਨ ਦੀ ਡੋਜ਼ ਦਿੱਤੀ ।

ਵਾਇਰਸ ਖਿਲਾਫ ਜਨਤਕ ਤੌਰ ਉੱਤੇ ਵੈਕਸੀਨੇਸ਼ਨ ਕਰਵਾਉਣ ਵਾਲੇ ਫੋਰਡ ਕੈਨੇਡਾ ਦੇ ਲੇਟੈਸਟ ਸਿਆਸਤਦਾਨ ਬਣ ਗਏ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਿਊਬਿਕ, ਮੈਨੀਟੋਬਾ, ਨਿਊ ਬਰੰਜ਼ਵਿੱਕ ਤੇ ਕਈ ਹੋਰਨਾ ਟੈਰੇਟਰੀਜ਼ ਦੇ ਪ੍ਰੀਮੀਅਰਜ਼ ਨੇ ਵੀ ਵਿਸ਼ਵ ਦੇ ਕਈ ਹੋਰਨਾਂ ਆਗੂਆਂ ਵਾਂਗ ਜਨਤਕ ਤੌਰ ਉੱਤੇ ਵੈਕਸੀਨੇਸ਼ਨ ਕਰਵਾਈ।

ਵੈਕਸੀਨ ਹਾਸਲ ਕਰਨ ਤੋਂ ਬਾਅਦ ਫੋਰਡ ਨੇ ਕਿਹਾ, “ਮੈਂ ਤੰਦਰੁਸਤ ਹਾਂ । ਮੈਂ ਸਚਮੁਚ ਲੋਕਾਂ ਨੂੰ ਵੈਕਸੀਨ ਵਾਸਤੇ ਸੰਕੋਚ ਨਾ ਕਰਨ ਲਈ ਉਤਸ਼ਾਹਿਤ ਕਰਦਾ ਹਾਂ।”
ਫੋਰਡ ਨੇ ਅੱਗੇ ਕਿਹਾ, ‘ਸਾਡਾ ਟੀਚਾ 28 ਦਿਨਾਂ ਵਿਚ 40% ਆਬਾਦੀ ਨੂੰ ਵੈਕਸੀਨ (ਟੀਕਾ ਲਗਾਈ) ਦੇਣ ਦਾ ਹੈ।’

ਓਂਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਪਿਛਲੇ ਹਫਤੇ ਟੋਰਾਂਟੋ ਦੀ ਹੀ ਫਾਰਮੇਸੀ ਵਿੱਚ ਐਸਟ੍ਰਾਜ਼ੈਨੇਕਾ ਵੈਕਸੀਨ ਦਾ ਪਹਿਲਾ ਸ਼ਾਟ ਲਵਾਇਆ ਸੀ। ਐਲੀਅਟ ਨੇ ਉਸ ਸਮੇਂ ਆਖਿਆ ਸੀ ਕਿ ਜਨਤਕ ਤੌਰ ਉੱਤੇ ਉਸ ਵੱਲੋਂ ਇਹ ਟੀਕਾ ਇਸ ਲਈ ਲਗਵਾਇਆ ਗਿਆ ਹੈ ਤਾਂ ਕਿ ਲੋਕਾਂ ਵਿੱਚ ਇਸ ਵੈਕਸੀਨ ਨੂੰ ਲੈ ਕੇ ਜਿਹੜੀ ਹਿਚਕਿਚਾਹਟ ਹੈ ਉਹ ਖਤਮ ਹੋ ਸਕੇ। ਅਜਿਹਾ ਕਰਨ ਨਾਲ ਲੋਕਾਂ ਨੂੰ ਇਹ ਸਿੱਧ ਹੋ ਗਿਆ ਕਿ ਇਹ ਟੀਕਾ ਸੁਰੱਖਿਤ ਹੈ ਅਤੇ ਇਹ ਜਿ਼ੰਦਗੀਆਂ ਬਚਾਉਂਦਾ ਹੈ।

ਇਸ ਸਮੇਂ ਐਸਟ੍ਰਾਜ਼ੈਨੇਕਾ ਸ਼ਾਟ 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਓਂਟਾਰੀਓ ਦੀਆਂ ਚੋਣਵੀਆਂ ਫਾਰਮੇਸੀਜ਼ ਉੱਤੇ ਉਪਲਬਧ ਹੈ।

Related News

ਬੀ.ਸੀ ‘ਚ ਕੋਵਿਡ 19 ਦੇ 521 ਕੇਸ ਆਏ ਸਾਹਮਣੇ ਅਤੇ 7 ਲੋਕਾਂ ਦੀ ਮੌਤ ਦੀ ਪੁਸ਼ਟੀ

Rajneet Kaur

ਬਰੈਂਪਟਨ ‘ਚ ਵਾਪਰਿਆ ਭਿਆਨਕ ਹਾਦਸਾ , 3 ਵਿਅਕਤੀ ਜਖ਼ਮੀ, ਇਕ ਖ਼ਤਰੇ ਤੋਂ ਬਾਹਰ

team punjabi

ਕਿਊਬਿਕ ‘ਚ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਭ ਤੋਂ ਖ਼ਰਾਬ ਦਿਨਾਂ ਦਾ ਕਰਨਾ ਪੈ ਸਕਦੈ ਸਾਹਮਣਾ

Rajneet Kaur

Leave a Comment