channel punjabi
Canada News

ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਵਧੇ ਕੋਰੋਨਾ ਦੇ ਮਾਮਲੇ, ਸਿਹਤ ਵਿਭਾਗ ਹੋਇਆ ਚੌਕਸ

ਟੋਰਾਂਟੋ : ਕੈਨੇਡਾ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਈ ਸੂਬਿਆਂ ਵਿੱਚ ਲਗਾਤਾਰ ਫੈਲਦੀ ਜਾ ਰਹੀ ਹੈ। ਬੀਤੇ ਪੰਜ ਦਿਨਾਂ ਤੋਂ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਲਗਾਤਾਰ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ। 24 ਘੰਟਿਆਂ ‘ਚ ਬੀ. ਸੀ. ‘ਚ 274 ਨਵੇਂ ਮਾਮਲੇ ਦਰਜ ਹੋਏ ਹਨ। ਸੂਬੇ ਦੀ ਸਿਹਤ ਅਧਿਕਾਰੀ ਬੋਨੀ ਹੈਨਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ।

ਪਿਛਲੇ ਛੇ ਦਿਨਾਂ ‘ਚ ਇਹ ਲਗਾਤਾਰ ਪੰਜਵਾਂ ਦਿਨ ਰਿਹਾ, ਜਦੋਂ ਸੂਬੇ ‘ਚ ਰਿਕਾਰਡ ਨੰਬਰ ਮਾਮਲੇ ਦਰਜ ਹੋਏ ਹਨ। ਇਸ ਮਹੀਨੇ ਰੋਜ਼ਾਨਾ ਔਸਤ 145 ਮਾਮਲੇ ਦਰਜ ਹੋਏ ਹਨ।

ਬੀਤੇ 24 ਘੰਟਿਆਂ ‘ਚ ਸਾਹਮਣੇ ਆਏ ਮਾਮਲਿਆਂ ‘ਚੋਂ 208 ਫਰੇਜ਼ਰ ਹੈਲਥ ਰੀਜ਼ਨ ਨਾਲ ਸਬੰਧਤ ਹਨ। ਥੈਂਕਸ ਗਿਵਿੰਗ ਡੇਅ ਜਿਹੇ ਸਮਾਰੋਹਾਂ ‘ਚ ਹੋਏ ਵੱਡੇ ਇੱਕਠ ਨਾਲ ਮਾਮਲੇ ਜ਼ਿਆਦਾ ਵਧੇ ਹਨ। ਡਾ. ਹੈਨਰੀ ਨੇ ਕਿਹਾ ਕਿ ਕੁਝ ਨਵੇਂ ਮਾਮਲੇ ਸਮਾਗਮਾਂ, ਵੱਡੇ ਇਕੱਠਾਂ, ਵਿਆਹਾਂ, ਸਮਾਜਿਕ ਸਮਾਰੋਹਾਂ ਅਤੇ ਕੰਮਕਾਜੀ ਥਾਵਾਂ ਨਾਲ ਸਬੰਧਤ ਹਨ।

ਪਿਛਲੇ 24 ਘੰਟਿਆਂ ਦੌਰਾਨ ਸੂਬੇ ‘ਚ 10,398 ਟੈਸਟ ਕੀਤੇ ਗਏ ਸਨ। ਸੂਬੇ ‘ਚ ਪਾਜ਼ੀਟਿਵ ਦਰ 2.63 ਫੀਸਦੀ ਦਰਜ ਕੀਤੀ ਗਈ, ਜੋ ਕਿ ਪਿਛਲੇ ਕੁਝ ਹਫਤਿਆਂ ਨਾਲੋਂ ਕਾਫ਼ੀ ਜ਼ਿਆਦਾ ਹੈ। ਹਾਲਾਂਕਿ, 20 ਅਕਤੂਬਰ ਨੂੰ ਦਰਜ ਹੋਈ ਰਿਕਾਰਡ 3.14 ਫੀਸਦੀ ਦੇ ਮੁਕਾਬਲੇ ਇਹ ਘੱਟ ਰਹੀ। ਇਨ੍ਹਾਂ ਸਭ ਵਿਚਕਾਰ ਰਾਹਤ ਵਾਲੀ ਗੱਲ ਇਹ ਹੈ ਕਿ ਪਿਛਲੇ ਦਿਨ ਸੂਬੇ ‘ਚ ਕੋਈ ਨਵੀਂ ਮੌਤ ਨਹੀਂ ਹੋਈ। ਸੂਬੇ ‘ਚ ਮ੍ਰਿਤਕਾਂ ਦੀ ਗਿਣਤੀ 256 ‘ਤੇ ਸਥਿਰ ਰਹੀ।

ਉਧਰ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ ਗਈ ਹੈ। ਆਊਟਡੋਰ ਵਿੱਚ ਮਾਸਕ ਲਾਜ਼ਮੀ ਤੌਰ ਤੇ ਪਹਿਣਨ, ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਣ, ਸਮੇਂ ਸਮੇਂ ਤੇ ਹੱਥ ਧੋਣਾ ਅਤੇ ਖਾਖ੍ਹਊ ਪੀਣ ਦਾ ਦਾ ਵਿਸ਼ੇਸ਼ ਧਿਆਨ ਰੱਖਣ ਦੀ ਨਸੀਹਤ ਕੀਤੀ ਹੈ।

Related News

ਕੋਵਿਡ 19 ਦੇ ਕੇਸਾਂ ਦਾ ਲਗਾਤਾਰ ਵਧਣਾ ਇਕ ਖਤਰੇ ਦੀ ਘੰਟੀ: ਡਾ.ਡੇਵਿਡ ਵਿਲੀਅਮਜ਼

Rajneet Kaur

ਓਂਟਾਰੀਓ : 58 ਸਾਲਾਂ ਟਾਮ ਲਾਂਗਾਨ ਨੇ 107 ਦਿਨ੍ਹਾਂ ਬਾਅਦ ਕੋਵਿਡ-19 ਨੂੰ ਦਿੱਤੀ ਮਾਤ

Rajneet Kaur

ਅਮਰੀਕੀ ਯੂਨੀਵਰਸਿਟੀ ਨੇ ਸ਼੍ਰੀਸ਼੍ਰੀ ਰਵੀਸ਼ੰਕਰ ਨੂੰ ‘ਗਲੋਬਲ ਸਿਟੀਜ਼ਨਸ਼ਿਪ ਅੰਬੈਸਡਰ’ ਵਜੋਂ ਦਿੱਤੀ ਮਾਨਤਾ

Vivek Sharma

Leave a Comment