channel punjabi
International News USA

ਅਮਰੀਕੀ ਯੂਨੀਵਰਸਿਟੀ ਨੇ ਸ਼੍ਰੀਸ਼੍ਰੀ ਰਵੀਸ਼ੰਕਰ ਨੂੰ ‘ਗਲੋਬਲ ਸਿਟੀਜ਼ਨਸ਼ਿਪ ਅੰਬੈਸਡਰ’ ਵਜੋਂ ਦਿੱਤੀ ਮਾਨਤਾ

ਵਾਸ਼ਿੰਗਟਨ : ਅਮਰੀਕਾ ਦੀ ਇਕ ਉੱਘੀ ਯੂਨੀਵਰਸਿਟੀ ਨੇ ਭਾਰਤੀ ਅਧਿਆਤਮਿਕ ਗੁਰੂ ਸ਼੍ਰੀਸ਼੍ਰੀ ਰਵੀਸ਼ੰਕਰ ਨੂੰ ‘ਗਲੋਬਲ ਸਿਟੀਜ਼ਨਸ਼ਿਪ ਅੰਬੈਡਸਰ’ ਵਜੋਂ ਮਾਨਤਾ ਦਿੱਤੀ ਹੈ। ਯੂਨੀਵਰਸਿਟੀ ਨੇ ਸ਼ਾਂਤੀ ਅਤੇ ਮਨੁੱਖੀ ਕੰਮਾਂ ਦੇ ਨਾਲ-ਨਾਲ ਅੰਤਰ-ਧਾਰਮਿਕ ਨੇਤਾ ਵਜੋਂ ਕੰਮ ਕਰਨ ਲਈ ਇਹ ਸਨਮਾਨ ਦਿੱਤਾ ਹੈ।

ਸੋਮਵਾਰ ਨੂੰ ਜਾਰੀ ਇਕ ਬਿਆਨ ਅਨੁਸਾਰ ਨਾਰਥ ਈਸਟਰਨ ਯੂਨੀਵਰਸਿਟੀ ਸੈਂਟਰ ਫਾਰ ਸਪਰਿਚੂਅਲਟੀ, ਡਾਇਲਾਗ ਐਂਡ ਸਰਵਿਸ ਨੇ ਰਵੀਸ਼ੰਕਰ ਨੂੰ ਪਿਛਲੇ ਹਫ਼ਤੇ ‘ਗਲੋਬਲ ਸਿਟੀਜ਼ਨਸ਼ਿਪ ਅੰਬੈਡਸਰ’ ਵਜੋਂ ਮਾਨਤਾ ਦਿੱਤੀ। ਯੂਨੀਵਰਸਿਟੀ ਦੇ ਕਾਰਜਕਾਰੀ ਡਾਇਰੈਕਟਰ ਅਤੇ ਅਧਿਆਤਮਿਕ ਸਲਾਹਕਾਰ ਅਲੈਗਜ਼ੈਂਡਰ ਲੈਵੇਰਿੰਗ ਕਰਨ ਨੇ ਕਿਹਾ ਕਿ ਅਸੀਂ ਸ਼੍ਰੀਸ਼੍ਰੀ ਦੇ ਧੰਨਵਾਦੀ ਹਾਂ। ‘ਗਲੋਬਲ ਸਿਟੀਜ਼ਨਸ਼ਿਪ ਅੰਬੈਡਸਰ’ ਪ੍ਰੋਗਰਾਮ ਸ਼ੁਰੂ ਕਰਨ ਲਈ ਇਸ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ ਸੀ।

ਉਹਨਾਂ ਕਿਹਾ ਕਿ ਅਸੀਂ ਇਕ ਪ੍ਰਸੰਨ ਚਿਤ ਮਨੁੱਖੀ ਵਰਕਰ ਨਾਲ ਵਾਰਤਾ ਕਰਾਂਗੇ ਅਤੇ ਉਨ੍ਹਾਂ ਤੋਂ ਸਿੱਖਾਂਗੇ। ਉਨ੍ਹਾਂ ਸਾਡੇ ਸਰਬੋਤਮ ਸਾਂਝਾ ਮਾਨਵੀ ਮੁੱਲਾਂ ਨੂੰ ਜੀਵਨ ਵਿਚ ਉਤਾਰਿਆ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੀਸ਼੍ਰੀ ਨੇ ਕਈ ਪੱਧਰਾਂ ’ਤੇ ਗੱਲਬਾਤ ਅਤੇ ਰਣਨੀਤਕ ਪਹਿਲ ਦੇ ਮਾਧਿਅਮ ਨਾਲ ਸ਼ਾਂਤੀ ਨੂੰ ਬੜ੍ਹਾਵਾ ਦਿੱਤਾ ਹੈ। ਉਨ੍ਹਾਂ ਨੇ ਕਈ ਦੇਸ਼ਾਂ ਵਿਚ ਚੱਲ ਰਹੇ ਸੰਘਰਸ਼ ਨੂੰ ਸੁਲਝਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ ਅਤੇ ਰਾਹਤ ਪ੍ਰੋਗਰਾਮਾਂ ਦੀ ਵੀ ਅਗਵਾਈ ਕੀਤੀ ਹੈ।

Related News

ਅਲਬਰਟਾ ‘ਚ ਤੇਜ਼ੀ ਨਾਲ ਵਧਦੇ ਜਾ ਰਹੇ ਹਨ ਕੋਰੋਨਾ ਵਾਇਰਸ ਪ੍ਰਭਾਵਿਤਾਂ ਦੇ ਮਾਮਲੇ, ਨਵੀਆਂ ਪਾਬੰਦੀਆਂ ਦਾ ਐਲਾਨ ਮੰਗਲਵਾਰ ਸ਼ਾਮ ਨੂੰ

Vivek Sharma

BIG NEWS : ਕਿਸਾਨ ਅੱਜ ‘ਕੁੰਡਲੀ-ਮਾਨੇਸਰ-ਪਲਵਲ KMP ਐਕਸਪ੍ਰੈਸ ਵੇਅ’ ਨੂੰ ਕਰਨਗੇ ਜਾਮ : 5 ਘੰਟੇ ਰਹੇਗਾ ਜਾਮ, ਲਹਿਰਾਏ ਜਾਣਗੇ ਕਾਲੇ ਝੰਡੇ

Vivek Sharma

ਵੈਨਕੂਵਰ ਪੁਲਿਸ ਨੇ ਇਕ ਓਟਿਜ਼ਮ ਵਾਲੇ ਲਾਪਤਾ 21 ਸਾਲਾ ਕੇਨੇਥ ਮੇਨ ਨੂੰ ਲੱਭਣ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

Rajneet Kaur

Leave a Comment