channel punjabi
Canada International News North America

ਵੈਕਸੀਨ ਵੰਡ ਦੀ ਮਾੜੀ ਰਫ਼ਤਾਰ ਤੋਂ ਟਰੂਡੋ ਨਿਰਾਸ਼, ਵੈਕਸੀਨ ਵੰਡ ਨੂੰ ਤੇਜ਼ ਕਰਨ ਲਈ ਦਿੱਤੇ ਨਿਰਦੇਸ਼

ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਕੋਵਿਡ-19 ਟੀਕੇ ਰੋਲਆਉਟ ਦੀ ਹੌਲੀ ਰਫਤਾਰ ਤੋਂ ਪ੍ਰੇਸ਼ਾਨ ਹਨ ਅਤੇ ਉਹਨਾਂ ਨੂੰ ਭਰੋਸਾ ਹੈ ਕਿ ਇਸ ਹਫਤੇ ਦੇ ਅੰਤ ਤੱਕ ਇਸ ਵਿੱਚ ਸੁਧਾਰ ਹੋਵੇਗਾ । ਉਹ ਇੱਕ ਕਾਨਫਰੰਸ ਕਾਲ ਦੌਰਾਨ ਵੱਖ ਵੱਖ ਸੂਬਿਆਂ ਦੇ ਪ੍ਰੀਮੀਅਰਾਂ ਨਾਲ ਟੀਕਾਕਰਣ ਦੀ ਗਿਣਤੀ ਵਧਾਉਣ ਬਾਰੇ ਗੱਲਬਾਤ ਕਰਨਗੇ ਤਾਂ ਜ਼ੋ ਟੀਕਾਕਰਨ ਦੀ ਰਫ਼ਤਾਰ ਨੂੰ ਵਧਾਇਆ ਜਾ ਸਕੇ ।

ਕਨੇਡਾ ਨੂੰ ਪਹਿਲਾਂ ਹੀ ਮਾਡਰਨ ਅਤੇ ਫਾਈਜ਼ਰ-ਬਾਇਓਨਟੈਕ ਟੀਕਿਆਂ ਦੀਆਂ 424,050 ਤੋਂ ਵੱਧ ਖੁਰਾਕਾਂ ਮਿਲੀਆਂ ਹਨ – ਪਰ ਇਨ੍ਹਾਂ ਵਿੱਚੋਂ ਸਿਰਫ 35 ਫੀਸਦੀ ਖੁਰਾਕਾਂ ਨੂੰ ਵੱਖ-ਵੱਖ ਪ੍ਰਾਂਤਾਂ ਵਿੱਚ ਵੰਡਿਆ ਜਾ ਸਕਿਆ ਹੈ। ਹੁਣ ਤੱਕ ਤਕਰੀਬਨ 1 ਲੱਖ 48 ਹਜ਼ਾਰ ਕੈਨੇਡੀਅਨਾਂ ਨੂੰ ਵੈਕਸੀਨ ਦਿੱਤੀ ਜਾ ਸਕੀ ਹੈ, ਜਿਸਨੂੰ ਕਾਫ਼ੀ ਨਹੀਂ ਮੰਨਿਆ ਜਾ ਸਕਦਾ।

ਟਰੂਡੋ ਸਭ ਤੋਂ ਵੱਧ ਪ੍ਰੇਸ਼ਾਨ ਓਂਟਾਰੀਓ ਦੇ ਟੀਕਾਕਰਨ ਪ੍ਰੋਗਰਾਮ ਤੋਂ ਹਨ। ਜਿੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋਣ ਦੇ ਬਾਵਜੂਦ ਵੈਕਸੀਨ ਵੰਡ ਦੀ ਮੁਹਿੰਮ ਹੌਲੀ ਰਹੀ ਹੈ। ਓਂਟਾਰੀਓ ਵਿਖੇ 15 ਦਸੰਬਰ ਨੂੰ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਸੂਬੇ ਵਿੱਚ ਸਿਰਫ 50,000 ਖੁਰਾਕਾਂ ਦਾ ਪ੍ਰਬੰਧਨ ਹੀ ਕੀਤਾ ਗਿਆ ਹੈ।
ਇਸ ਰਫ਼ਤਾਰ ਨਾਲ ਜੇ ਪ੍ਰਾਂਤ ਇੱਕ ਦਿਨ ਵਿੱਚ ਸਿਰਫ 2500 ਸ਼ਾਟਾਂ (ਵੈਕਸੀਨਾਂ ਦਾ ਭਪ੍ਰਬੰਧ ਕਰਨਾ ਜਾਰੀ ਰੱਖਦਾ ਹੈ, ਤਾਂ ਸੂਬੇ ਵਿੱਚ ਸਾਰੇ ਬਾਲਗ਼ਾਂ ਨੂੰ ਟੀਕੇ ਲਗਵਾਉਣ ਵਿੱਚ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਲੱਗੇਗਾ ।

ਟਰੂਡੋ ਨੇ ਦੇਸ਼ ਦੀ ਉਪ ਪ੍ਰਧਾਨਮੰਤਰੀ ਕ੍ਰਿਸਟੀਆ ਫ੍ਰੀਲੈਂਡ, ਸਿਹਤ ਮੰਤਰੀ ਪੈਟੀ ਹਜਦੂ , ਮੁੱਖ ਸਿਹਤ ਅਧਿਕਾਰੀ ਡਾ਼. ਥੈਰੇਸਾ ਟਾਮ ਅਤੇ ਹੋਰਨਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ ਅਤੇ ਕੋਰੋਨਾ ਵੈਕਸੀਨ ਦੀ ਵੰਡ ਅਤੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ।

ਟਰੂਡੋ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਕੈਨੇਡੀਅਨ, ਮੇਰੇ ਸਮੇਤ, ਕੈਨੇਡਾ ਦੇ ਲੋਕ ਫ੍ਰੀਜ਼ਰ ਵਿੱਚ ਟੀਕੇ ਵੇਖ ਕੇ ਨਿਰਾਸ਼ ਹਨ।, ਇਸੇ ਲਈ ਅਸੀਂ ਸੂਬਿਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖ ਰਹੇ ਸਾਂ ਤਾਂ ਜੋ ਸੂਬਿਆਂ ਨੂੰ ਟੀਕੇ ਪਹੁੰਚਾਉਣ ਅਤੇ ਉਨ੍ਹਾਂ ਦਾ ਸਮਰਥਨ ਕੀਤਾ ਜਾ ਸਕੇ ਕਿਉਂਕਿ ਜਿੰਨੀ ਜਲਦੀ ਸੰਭਵ ਹੋ ਸਕੇ ‘ਕਮਜ਼ੋਰ ਅਬਾਦੀ ਅਤੇ ਫਰੰਟ-ਲਾਈਨ ਵਰਕਰਾਂ ਨੂੰ ਟੀਕੇ ਲਗਵਾਉਣ ਦੇ ਲਿਹਾਜ਼ ਨਾਲ ਇਸ ਦੀ ਵੱਧ ਜ਼ਰੂਰਤ ਹੈ।”

Related News

ਪ੍ਰਸਿੱਧ ਭਾਰਤੀ ਕਲਾਸੀਕਲ ਗਾਇਕ ਪੰਡਿਤ ਜਸਰਾਜ ਦਾ ਅਮਰੀਕਾ ‘ਚ ਹੋਇਆ ਦਿਹਾਂਤ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸ਼ੋਕ ਪ੍ਰਗਟ

Rajneet Kaur

ਐਨਡੀਪੀ ਆਗੂ ਜਗਮੀਤ ਸਿੰਘ ਨੇ ਜਨਰਲ ਜੋਨਾਥਨ ਵਾਨਜ਼ ਮੁੱਦੇ ਉੱਤੇ ਟਰੂਡੋ ਸਰਕਾਰ ਨੂੰ ਘੇਰਿਆ

Vivek Sharma

78 ਸਾਲਾ ਔਰਤ ਊਸ਼ਾ ਸਿੰਘ ‘ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ‘ਚ 2 ਵਿਅਕਤੀ ਗ੍ਰਿਫਤਾਰ

Rajneet Kaur

Leave a Comment