channel punjabi
Canada News North America

ਐਨਡੀਪੀ ਆਗੂ ਜਗਮੀਤ ਸਿੰਘ ਨੇ ਜਨਰਲ ਜੋਨਾਥਨ ਵਾਨਜ਼ ਮੁੱਦੇ ਉੱਤੇ ਟਰੂਡੋ ਸਰਕਾਰ ਨੂੰ ਘੇਰਿਆ

ਓਟਾਵਾ : ਜਸਟਿਨ ਟਰੂਡੋ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ । ਟਰੂਡੋ ਸਰਕਾਰ ਦਾ ਸਹਾਰਾ ਐਨਡੀਪੀ ਨੇ ਹੀ ਹੁਣ ਸਰਕਾਰ ਦਾ ਤਿੱਖਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਵੱਲੋਂ ਸਾਬਕਾ ਆਰਮੀ ਸਟਾਫ ਦੇ ਮੁਖੀ ਚੀਫ਼ ਜਨਰਲ ਜੋਨਾਥਨ ਵਾਨਜ ਉੱਤੇ ਲੱਗੇ ਦੋਸ਼ਾਂ ਨਾਲ ਨਜਿੱਠਣ ਦਾ ਜੋ ਢੰਗ ਹੈ ਉਹ ਠੀਕ ਨਹੀਂ ਹੈ। ਇਸ ਨਾਲ ਕੈਨੇਡੀਅਨਾਂ ਦਾ ਸਰਕਾਰ ‘ਤੇ ਭਰੋਸਾ ਖ਼ਤਮ ਹੋ ਗਿਆ ਹੈ। ਐਨਡੀਪੀ ਆਗੂ ਨੇ ਜਿਨਸੀ ਸ਼ੋਸ਼ਣ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਯੋਗ ਕਾਰਵਾਈ ਕਰਨ ਦੀ ਅਪੀਲ ਕੀਤੀ।

ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ‘ਗੰਭੀਰ ਚਿੰਤਾ’ ਹੈ ਕਿ ਕਿਵੇਂ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਥਿਤ ਤੌਰ ’ਤੇ ਵੈਨਜ਼ ਖ਼ਿਲਾਫ਼ ਲਗੇ ਦੋਸ਼ਾਂ ਦੀ ਪਹਿਲੀ ਰਿਪੋਰਟ ਨੂੰ ਅਣਦੇਖਿਆ ਕਰ ਦਿੱਤਾ। ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਵਿੱਚ ਹੁਣ ਤੱਕ ਸੱਜਣ ਦੇ ਨਾਲ ਖੜੇ ਹਨ।

ਉਨ੍ਹਾਂ ਕਿਹਾ,’ਅਸੀਂ ਜੋ ਵੇਖ ਰਹੇ ਹਾਂ, ਉਹ ਅਸਲ ਵਿੱਚ ਕੈਨੇਡੀਅਨਾਂ ਦੇ ਭਰੋਸੇ ਨੂੰ ਤੋੜਨ ਵਾਂਗ ਹੈ। ਸਾਡੇ ਦੇਸ਼ ਦੀ ਸੇਵਾ ਕਰਨ ਵਾਲੇ ਲੋਕ, ਖ਼ਾਸਕਰ ਕਿ ਹਥਿਆਰਬੰਦ ਬਲਾਂ, ਨੂੰ ਸੁਰੱਖਿਅਤ ਰਹਿਣ ਦੀ ਲੋੜ ਹੈ।ਮੈਨੂੰ ਗੰਭੀਰ ਚਿੰਤਾ ਹੈ, ਅਤੇ ਇਹ ਮੰਤਰੀ ‘ਤੇ ਨਹੀਂ ਰੁਕਦਾ। ਇਹ ਸਾਰਾ ਰਸਤਾ ਜਸਟਿਨ ਟਰੂਡੋ ਤੱਕ ਜਾਂਦਾ ਹੈ।’

ਉਧਰ ਵੈਨਸ ਨੇ ਇਕ ਵਾਰ ਫਿਰ ਤੋਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ । ਵਾਲਬਰਨ ਨੇ ਕਮੇਟੀ ਨੂੰ ਦੱਸਿਆ ਕਿ ਉਸਨੇ ਮਾਰਚ 2018 ਵਿਚ ਸੱਜਣ ਨਾਲ ਇਕ ਨਿਜੀ ਮੁਲਾਕਾਤ ਦੌਰਾਨ ਵੈਨਸ ਖ਼ਿਲਾਫ਼ ਇਲਜ਼ਾਮ ਲਾਏ ਸਨ।

Related News

ਸਿਟੀ ਬਰੈਂਪਟਨ ਨੇ 2021 ਲਈ ਪ੍ਰਾਪਰਟੀ ਟੈਕਸ ਅਦਾਇਗੀ ‘ਚ ਇਸ ਸਾਲ ਵੀ ਦਿੱਤੀ ਛੋਟ, ਆਨ ਲਾਈਨ ਕਰੋ ਅਪਲਾਈ, ਜਾਣੋ ਆਖ਼ਰੀ ਤਾਰੀਖ਼

Vivek Sharma

ਰਾਸ਼ਟਰਪਤੀ ਚੋਣ : ਬਿਡੇਨ ਨੂੰ ਹੁਣ ਸੇਵਾਮੁਕਤ ਕਰ ਦੇਣ ਦਾ ਸਮਾਂ ਆ ਗਿਆ ਹੈ : ਡੋਨਾਲਡ ਟਰੰਪ

Vivek Sharma

ਡਿਜੀਟਲ ਮੇਨ ਸਟਰੀਟ ਪ੍ਰੋਗਰਾਮ ਨਿੱਕੇ ਕਾਰੋਬਾਰਾਂ ਨੂੰ ਵੱਡੀ ਸਫਲਤਾ ਵੱਲ ਲੈ ਜਾਵੇਗਾ : ਐਮਪੀਪੀ ਨੀਨਾ ਟਾਂਗਰੀ

Rajneet Kaur

Leave a Comment