channel punjabi
International News USA

ਰਾਸ਼ਟਰਪਤੀ ਚੋਣ : ਬਿਡੇਨ ਨੂੰ ਹੁਣ ਸੇਵਾਮੁਕਤ ਕਰ ਦੇਣ ਦਾ ਸਮਾਂ ਆ ਗਿਆ ਹੈ : ਡੋਨਾਲਡ ਟਰੰਪ

ਵਾਸ਼ਿੰਗਟਨ : ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਲਈ ਸਿਆਸੀ ਪਾਰਾ ਸਿਖਰਾਂ ‘ਤੇ ਹੈ । ਚੋਣ ਦੀ ਤਾਰੀਖ ਨੇੜੇ ਆਉਣ ਦੇ ਨਾਲ ਹੀ ਵੱਡੀ ਸਿਆਸੀ ਆਗੂਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਤਿੰਨ ਨਵੰਬਰ ਦੀ ਚੋਣ ਵਿਚ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਜਿੱਤੇ ਤਾਂ ਇਹ ਚੀਨ ਦੀ ਜਿੱਤ ਹੋਵੇਗੀ। ਬਿਡੇਨ ਨੇ ਇਕ ਡਿਪਲੋਮੈਟ ਦੇ ਰੂਪ ਵਿਚ ਪਿਛਲੇ ਪੰਜ ਦਹਾਕਿਆਂ ਵਿਚ ਅਮਰੀਕਾ ਦੇ ਅਰਥਚਾਰੇ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਬਿਡੇਨ ਨੂੰ ਹੁਣ ਸੇਵਾਮੁਕਤ ਕਰ ਦੇਣ ਦਾ ਸਮਾਂ ਆ ਗਿਆ ਹੈ।

ਓਹਾਇਓ ਦੀ ਇਕ ਰੈਲੀ ਵਿਚ ਟਰੰਪ ਨੇ ਕਿਹਾ ਕਿ ਬਿਡੇਨ ਨੇ ਪਿਛਲੇ 47 ਸਾਲਾਂ ਵਿਚ ਤੁਹਾਡੀਆਂ ਨੌਕਰੀਆਂ ਚੀਨ ਅਤੇ ਦੂਜੇ ਦੇਸ਼ਾਂ ਨੂੰ ਭੇਜੀਆਂ। ਤੁਹਾਨੂੰ ਇਹ ਪਤਾ ਹੈ। ਮੈਂ ਪਿਛਲੇ ਚਾਰ ਸਾਲਾਂ ਵਿਚ ਨੌਕਰੀਆਂ ਵਾਪਸ ਲੈ ਕੇ ਆਇਆ ਹਾਂ। ਉਨ੍ਹਾਂ ਰਾਸ਼ਟਰਪਤੀ ਚੋਣ ਨੂੰ ਬੇਹੱਦ ਮਹੱਤਵਪੂਰਣ ਦੱਸਦੇ ਹੋਏ ਕਿਹਾ ਕਿ ਤਿੰਨ ਨਵੰਬਰ ਨੂੰ ਅਮਰੀਕੀ ਵੋਟਰ ਇਹ ਫ਼ੈਸਲਾ ਕਰਨਗੇ ਕਿ ਦੇਸ਼ ਨੂੰ ਖ਼ੁਸ਼ਹਾਲੀ ਦੀਆਂ ਨਵੀਆਂ ਉੱਚਾਈਆਂ ‘ਤੇ ਲਿਜਾਉਣਾ ਹੈ ਜਾਂ ਫਿਰ ਬਿਡੇਨ-ਸਲੀਪੀ (ਨੀਂਦ ਵਿਚ ਰਹਿਣ ਵਾਲੇ) ਨੂੰ ਸਾਡੇ ਅਰਥਚਾਰੇ ਨੂੰ ਠੱਪ ਕਰ ਦੇਣ ਦੀ ਇਜਾਜ਼ਤ ਦੇਣਗੇ। ਕੀ ਤੁਸੀਂ ਬਿਡੇਨ ਨੂੰ ਟੈਕਸ ਵਿਚ ਚਾਰ ਖ਼ਰਬ ਡਾਲਰ ਦਾ ਵਾਧਾ ਕਰਨ, ਓਹਾਇਓ ਦੇ ਕੋਇਲਾ-ਤੇਲ-ਕੁਦਰਤੀ ਗੈਸ ਨੂੰ ਨਸ਼ਟ ਕਰਨ ਅਤੇ ਫੈਕਟਰੀਆਂ ਵਿਚ ਤੁਹਾਡੀਆਂ ਨੌਕਰੀਆਂ ਨੂੰ ਚੀਨ ਅਤੇ ਦੂਜੇ ਦੇਸ਼ਾਂ ਵਿਚ ਲੈ ਕੇ ਜਾਣ ਦੀ ਇਜਾਜ਼ਤ ਦਿਓਗੇ?

ਟਰੰਪ ਨੇ ਕਿਹਾ ਕਿ ਸਰਲ ਸ਼ਬਦਾਂ ਵਿਚ ਕਹੀਏ ਤਾਂ ਜੇ ਬਿਡੇਨ ਜਿੱਤਦੇ ਹਨ ਤਾਂ ਸਮਝੋ ਚੀਨ ਜਿੱਤ ਗਿਆ। ਜੇ ਅਸੀਂ ਜਿੱਤਦੇ ਹਾਂ ਤਾਂ ਇਹ ਓਹਾਇਓ ਅਤੇ ਅਮਰੀਕਾ ਦੀ ਜਿੱਤ ਹੋਵੇਗੀ। ਆਖਿਰਕਾਰ ਤੁਹਾਡੇ ਕੋਲ ਇਕ ਅਜਿਹਾ ਰਾਸ਼ਟਰਪਤੀ ਹੈ ਜੋ ਅਮਰੀਕਾ ਨੂੰ ਪਹਿਲਾ ਰੱਖਦਾ ਹੈ ਅਤੇ ਮੈਂ ਅਮਰੀਕਾ ਨੂੰ ਪਹਿਲੇ ਰੱਖਦਾ ਹਾਂ। ਅਮਰੀਕੀ ਰਾਸ਼ਟਰਪਤੀ ਨੇ ਕੋਰੋਨਾ ਇਨਫੈਕਸ਼ਨ ਦੇ ਖ਼ਤਰੇ ਦੇ ਬਾਵਜੂਦ ਪਿਛਲੇ ਦੋ ਹਫ਼ਤੇ ਵਿਚ ਕਈ ਚੋਣ ਰੈਲੀਆਂ ਕੀਤੀਆਂ ਹਨ। ਇਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਏ ਪ੍ਰੰਤੂ ਮਾਸਕ ਲਗਾਉਣ ਅਤੇ ਸਰੀਰਕ ਦੂਰੀ ਬਣਾਏ ਰੱਖਣ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਨਹੀਂ ਕੀਤਾ ਗਿਆ। ਟਰੰਪ ਨੇ ਇਨ੍ਹਾਂ ਰੈਲੀਆਂ ਨੂੰ ਮੂਰਖਤਾ ਦੇ ਖ਼ਿਲਾਫ਼ ਪ੍ਰਦਰਸ਼ਨ ਦੱਸਿਆ।

ਟਰੰਪ ਨੇ ਕਿਹਾ ਕਿ ਬਿਡੇਨ ਕੋਲ 47 ਸਾਲ ਦਾ ਸਿਆਸੀ ਅਨੁਭਵ ਹੈ। ਉਹ ਅਨੁਭਵੀ ਹਨ ਪ੍ਰੰਤੂ ਉਨ੍ਹਾਂ ਨੇ ਤੁਹਾਨੂੰ ਧੋਖਾ ਦਿੱਤਾ। ਤੁਹਾਨੂੰ ਝੂਠ ਬੋਲਿਆ। ਤੁਹਾਨੂੰ ਅਪਮਾਨਿਤ ਕੀਤਾ। ਇਸ ਲਈ ਹੁਣ ਬਿਡੇਨ ਨੂੰ ਸੇਵਾਮੁਕਤ ਕਰਨ ਦਾ ਸਮਾਂ ਆ ਗਿਆ ਹੈ। ਟਰੰਪ ਨੇ ਦੋਸ਼ ਲਗਾਇਆ ਕਿ ਉਪ ਰਾਸ਼ਟਰਪਤੀ ਦੇ ਤੌਰ ‘ਤੇ ਬਿਡੇਨ ਨੇ ਚੀਨ ਖ਼ਿਲਾਫ਼ ਕੁਝ ਨਹੀਂ ਕੀਤਾ ਜਦਕਿ ਚੀਨ ਸਾਡੀ ਬੌਧਿਕ ਜਾਇਦਾਦ ਚੋਰੀ ਕਰਦਾ ਰਿਹਾ, ਸਾਡੇ ਬਾਜ਼ਾਰ ਵਿਚ ਆਪਣਾ ਮਾਲ ਡੰਪ ਕਰਦਾ ਰਿਹਾ, ਆਪਣੇ ਉਦਯੋਗਾਂ ਨੂੰ ਗ਼ੈਰ-ਕਾਨੂੰਨੀ ਸਬਸਿਡੀ ਦਿੰਦਾ ਰਿਹਾ ਅਤੇ ਆਪਣੇ ਫ਼ਾਇਦੇ ਲਈ ਉਹ ਆਪਣੀ ਕਰੰਸੀ ਵਿਚ ਵੀ ਖੇਡ ਕਰਦਾ ਰਿਹਾ। ਚੀਨ ਮਨਮਾਨੀ ਕਰਦਾ ਰਿਹਾ ਅਤੇ ਬਿਡੇਨ ਮੂਕ ਦਰਸ਼ਕ ਬਣੇ ਰਹੇ।

Related News

ਟੋਰਾਂਟੋ : ਪਤਨੀ ਦੀ ਹੱਤਿਆ ਕਰ ਪਤੀ ਹੋਗਿਆ ਸੀ ਫਰਾਰ, 14 ਸਾਲ ਬਾਅਦ ਮੈਕਸੀਕੋ ‘ਚੋਂ ਕੀਤਾ ਗ੍ਰਿਫਤਾਰ

Rajneet Kaur

ਉੱਤਰੀ ਯਾਰਕ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ: ਟੋਰਾਂਟੋ ਪੁਲਿਸ

Rajneet Kaur

ਓਟਵਾ ਪਾਰਕਵੇਅ ‘ਤੇ ਪਿਕਅਪ ਟਰੱਕ ਤੇ ਉਦਯੋਗਿਕ ਲਾਅਨ ਮੌਵਰ ਦੀ ਹੋਈ ਟੱਕਰ

Rajneet Kaur

Leave a Comment