channel punjabi
Canada International News

ਬੁੱਧਵਾਰ ਨੂੰ ਤੈਅ ਹੋਵੇਗਾ ਟਰੂਡੋ ਸਰਕਾਰ ਦਾ ਭਵਿੱਖ !

ਓਟਾਵਾ : ਬੁੱਧਵਾਰ ਦਾ ਦਿਨ ਕੈਨੇਡਾ ਦੀ ਟਰੂਡੋ ਸਰਕਾਰ ਦਾ ਭਵਿੱਖ ਤੈਅ ਕਰੇਗਾ । ਕੈਨੇਡਾ ਦੀ ਸੰਸਦ ‘ਚ 23 ਸਤੰਬਰ ਭਾਵ ਬੁੱਧਵਾਰ ਨੂੰ ਟਰੂਡੋ ਸਰਕਾਰ ਦਾ ਭਾਸ਼ਣ ਹੋਣਾ ਹੈ। ਇਸ ਦੌਰਾਨ ਟਰੂਡੋ ਸਰਕਾਰ ਲਈ ਭਰੋਸੇ ਦੀ ਵੋਟ ਹਾਸਲ ਕਰਨਾ ਵੀ ਜ਼ਰੂਰੀ ਹੋਵੇਗਾ। ਜੇਕਰ ਲਿਬਰਲ ਸਰਕਾਰ ਅਜਿਹਾ ਕਰਨ ‘ਚ ਸਫਲ ਨਾ ਹੋਈ ਤਾਂ ਮੱਧਕਾਲੀ ਚੋਣਾਂ ਲਈ ਰਾਹ ਸੁਖੈ ਹੋ ਜਾਵੇਗਾ।

ਲਿਬਰਲ ਸਰਕਾਰ ਕੋਲ ਸੰਸਦ ਵਿਚ ਬਹੁਮਤ ਨਹੀਂ ਹੈ। ਟਰੂਡੋ ਸਰਕਾਰ ਨੂੰ ਭਰੋਸੇ ਦੀ ਵੋਟ ਵਿਚ ਜਿੱਤ ਹਾਸਲ ਕਰਨ ਲਈ ਐੱਨ.ਡੀ.ਪੀ. ਜਾਂ ਬਲਾਕ ਕਿਊਬਿਕ ਵਿਚੋਂ ਕਿਸੇ ਦੀ ਹਮਾਇਤ ਦੀ ਲੋੜ ਹੋਵੇਗੀ, ਦੂਜੇ ਪਾਸੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਲਿਬਰਲ ਪਾਰਟੀ ਜਲਦ ਤੋਂ ਜਲਦ ਚੋਣਾਂ ਚਾਹੁੰਦੀ ਹੈ। ਲਿਬਰਲ ਪਾਰਟੀ ਦੁਬਾਰਾ ਚੋਣਾਂ ਵਿਚ ਬਹੁਮਤ ਨਾਲ ਵਾਪਸ ਸੱਤਾ ‘ਤੇ ਕਾਬਜ਼ ਹੋਣ ਦਾ ਸੁਪਨਾ ਦੇਖ ਰਹੀ ਹੈ।

ਹਾਲਾਂਕਿ 23 ਸਤੰਬਰ ਨੂੰ ਸੰਸਦ ਵਿਚ ਟਰੂਡੋ ਸਰਕਾਰ ਦੇ ਹੋਣ ਵਾਲੇ ਭਾਸ਼ਣ ਨੂੰ ਐੱਨ.ਡੀ.ਪੀ. ਦਾ ਸਮਰਥਨ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਇਸ ਲਈ ਜਗਮੀਤ ਸਿੰਘ ਦੀ ਪਾਰਟੀ ਕੁਝ ਸ਼ਰਤਾਂ ਰੱਖ ਰਹੀ ਹੈ, ਜਿਨ੍ਹਾਂ ਵਿਚ ਇਕ ਸ਼ਰਤ ਇਹ ਹੈ ਕਿ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਦੀ ਰਕਮ 2000 ਡਾਲਰ ਤੋਂ ਨਾ ਘਟਾਈ ਜਾਵੇ।

ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਸਕੀਮ ਕੋਰੋਨਾ ਵਾਇਰਸ ਤਾਲਾਬੰਦੀ ਕਾਰਨ ਪ੍ਰਭਾਵਿਤ ਹੋਏ ਮਜ਼ਦੂਰਾਂ ਲਈ ਸ਼ੁਰੂ ਕੀਤੀ ਗਈ ਸੀ, ਤਾਂ ਜੋ ਉਨ੍ਹਾਂ ਨੂੰ ਵਿੱਤੀ ਸਹਾਇਤਾ ਮਿਲ ਸਕੇ। ਇਸ ਦੇ ਨਾਲ ਹੀ ਜਗਮੀਤ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਚੋਣਾਂ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ ਪਰ ਕੋਰੋਨਾ ਵਾਇਰਸ ਦੌਰਾਨ ਮੱਧਕਾਲੀ ਚੋਣਾਂ ਕਰਵਾਉਣਾ ਸਾਡਾ ਮਕਸਦ ਨਹੀਂ ਹੈ।
ਜੇਕਰ ਲਿਬਰਲ ਭਰੋਸੇ ਦੀ ਵੋਟ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ‘ਵੀ ਚੈਰਿਟੀ’ (We Charity) ਘੋਟਾਲੇ ‘ਤੇ ਸਵਾਲਾਂ ਦੇ ਜਵਾਬ ਵੀ ਦੇਣੇ ਹੋਣਗੇ। ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਓ ਟੂਲ ਤੇ ਬਲਾਕਸ ਕਿਊਬਿਕ ਲੀਡਰ ਫਰੈਂਕੋਇਸ ਬਲੈਂਸ਼ਟ ਭਾਸ਼ਣ ਵਿਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਕੋਰੋਨਾ ਕਾਰਨ ਉਹ ਇਕਾਂਤਵਾਸ ‘ਚ ਹਨ ।

Related News

ਜੈਸ਼ ਉਲ ਹਿੰਦ ਨੇ ਲਈ ਦਿੱਲੀ ਧਮਾਕੇ ਦੀ ਜ਼ਿੰਮੇਵਾਰੀ, ਕ੍ਰਾਇਮ ਬ੍ਰਾਂਚ ਤੇ NIA ਦੀ ਜਾਂਚ ਜਾਰੀ

Vivek Sharma

ਬੀ.ਸੀ : 10 ਸਤੰਬਰ ਤੋਂ ਮੁੜ ਖੁਲਣਗੇ ਸਕੂਲ

Rajneet Kaur

US Capitol: ਪੁਲਿਸ ਕਰਮੀ ਵਿਲੀਅਮ ਬਿਲੀ ਇਵਾਂਸ ਦੀ ਮੌਤ ਤੋਂ ਬਾਅਦ ਵ੍ਹਾਈਟ ਹਾਊਸ ਦੇ ਝੰਡੇ ਨੂੰ ਅੱਧਾ ਝੁਕਾਇਆ

Rajneet Kaur

Leave a Comment