channel punjabi
Canada International News North America

ਟੋਰਾਂਟੋ: ਫਲੇਮਿੰਗਡਨ ਅਰਲੀ ਲਰਨਿੰਗ ਚਾਈਲਡ ਕੇਅਰ ‘ਚ ਕੋਵਿਡ 19 ਆਉਟਬ੍ਰੇਕ ਦਾ ਐਲਾਨ, 4 ਮਾਮਲੇ ਆਏ ਸਾਹਮਣੇ

ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਫਲੇਮਿੰਗਡਨ ਅਰਲੀ ਲਰਨਿੰਗ ਚਾਈਲਡ ਕੇਅਰ ‘ਚ ਕੋਵਿਡ 19 ਆਉਟਬ੍ਰੇਕ ਦਾ ਐਲਾਨ ਕੀਤਾ ਗਿਆ ਹੈ। ਕੋਰੋਨਾ ਦੇ 4 ਮਾਮਲੇ ਸਾਹਮਣੇ ਆਏ ਹਨ। ਸੋਮਵਾਰ ਸ਼ਾਮ ਨੂੰ ਦੱਸਿਆ ਗਿਆ ਕਿ ਦੋ ਮਾਮਲੇ ਇੱਥੇ ਨੌਕਰੀ ਕਰਨ ਵਾਲਿਆਂ ਦੇ ਹਨ ਤੇ ਦੋ ਮਾਮਲੇ ਬੱਚਿਆਂ ਦੇ ਹਨ।

ਸੈਂਟਰ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਜੋ ਵੀ ਕੋਈ ਇਸ ਸੈਂਟਰ ਵਿਚ ਆਇਆ ਹੈ, ਉਸ ਨੂੰ ਇਕਾਂਤਵਾਸ ਹੋਣ ਦੀ ਸਲਾਹ ਦਿੱਤੀ ਗਈ ਹੈ। ਸੈਂਟਰ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾ ਰਹੀ ਹੈ। ਇਸ ਸਮੇਂ ਤੱਕ ਸੈਂਟਰ ਵਿਚ ਲਗਭਗ 23 ਬੱਚੇ ਆਉਂਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।

ਇਸ ਸੈਂਟਰ ਵਿਚ 18 ਸਟਾਫ਼ ਮੈਂਬਰ ਕੰਮ ਕਰਦੇ ਹਨ ਤੇ ਇੱਥੇ ਬਹੁਤ ਛੋਟੇ ਬੱਚੇ ਜਾਂ ਅਜੇ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਸੰਭਾਲ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਖੇਡਾਂ ਦੇ ਮਾਧਿਅਮ ਨਾਲ ਬੋਲਣਾ ਤੇ ਪੜ੍ਹਨਾ ਸਿਖਾਇਆ ਜਾਂਦਾ ਹੈ। ਅਜੇ ਇਹ ਨਹੀਂ ਦੱਸਿਆ ਗਿਆ ਕਿ ਇਸ ਨੂੰ ਦੁਬਾਰਾ ਕਦੋਂ ਖੋਲ੍ਹਿਆ ਜਾਵੇਗਾ। ਇਸ ਸਬੰਧੀ ਟੋਰਾਂਟੋ ਸਿਹਤ ਅਧਿਕਾਰੀਆਂ ਦੀ ਇਜਾਜ਼ਤ ਦੇ ਬਾਅਦ ਹੀ ਮੁੜ ਖੋਲ੍ਹਣ ਦੀ ਤਾਰੀਖ਼ ਨਿਸ਼ਚਿਤ ਕੀਤੀ ਜਾਵੇਗੀ।

Related News

ਅਮਰੀਕੀ ਯੂਨੀਵਰਸਿਟੀ ਨੇ ਸ਼੍ਰੀਸ਼੍ਰੀ ਰਵੀਸ਼ੰਕਰ ਨੂੰ ‘ਗਲੋਬਲ ਸਿਟੀਜ਼ਨਸ਼ਿਪ ਅੰਬੈਸਡਰ’ ਵਜੋਂ ਦਿੱਤੀ ਮਾਨਤਾ

Vivek Sharma

ਕੋਰੋਨਾ ਦੀ ਵੈਕਸੀਨ ਦੇ ਇੰਤਜ਼ਾਰ ਵਿਚਾਲੇ ਉਂਟਾਰੀਓ ‘ਚ 111 ਨਵੇਂ ਮਾਮਲੇ ਆਏ ਸਾਹਮਣੇ

Vivek Sharma

ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਅਦਾਲਤ ਨੇ ਟਰੰਪ ਨੂੰ ਦਿੱਤਾ ਜ਼ੋਰ ਦਾ ਝਟਕਾ !

Vivek Sharma

Leave a Comment