channel punjabi
Canada International News North America

ਟੋਰਾਂਟੋ : ਫਾਇਰਫਾਈਟਰਜ਼ ਨੇ ਵਿਦਿਆਰਥੀ ਸਹਿਕਾਰਤਾ ਨਿਵਾਸ ‘ਚ ਲੱਗੀ ਬਿਜਲੀ ਕਾਰਨ ਅੱਗ ‘ਤੇ ਪਾਇਆ ਕਾਬੂ

ਟੋਰਾਂਟੋ ਦੇ ਫਾਇਰਫਾਈਟਰਜ਼ ਦੁਆਰਾ ਸ਼ਹਿਰ ‘ਚ ਵਿਦਿਆਰਥੀ ਸਹਿਕਾਰਤਾ ਨਿਵਾਸ (student co-operative residence) ‘ਚ ਲੱਗੀ ਬਿਜਲੀ ਕਾਰਨ ਅੱਗ ਨੂੰ ਕਾਬੂ ਕੀਤਾ ਗਿਆ। ਜਿਸ ਕਾਰਨ ਹਾਲਵੇਜ਼ ਦੀ 22 ਮੰਜ਼ਿਲਾਂ ਇਮਾਰਤ ‘ਚੋਂ ਧੂੰਆਂ ਨਿਕਲ ਰਿਹਾ ਸੀ।

ਐਮਰਜੈਂਸੀ ਚਾਲਕਾਂ ਨੂੰ ਸੋਮਵਾਰ ਸ਼ਾਮ 10:40 ਵਜੇ ਤੋਂ ਪਹਿਲਾਂ ਚਰਚ ਸਟ੍ਰੀਟ ਨੇੜੇ ਗੇਰਾਰਡ ਸਟ੍ਰੀਟ ਈਸਟ ਵਿਖੇ ਨੀਲ-ਵਿਸਿਕ ਕੋ-ਆਪਰੇਟਿਵ ਕਾਲਜ ਦੀ ਇਮਾਰਤ ਵਿਚ ਬੁਲਾਇਆ ਗਿਆ ਸੀ। ਟੋਰਾਂਟੋ ਫਾਇਰ ਸਰਵਿਸਿਜ਼ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਸਨੀਕਾਂ ਨੂੰ ਇਮਾਰਤ ਤੋਂ ਬਾਹਰ ਕੱਢਿਆ ਗਿਆ। ਪਰ ਇਸ ਦੌਰਾਨ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਅੱਗ ਪਹਿਲੀ ਮੰਜ਼ਿਲ ਦੀ ਇਲੈਕਟ੍ਰਿਕ ਯੂਨਿਟ ਵਿੱਚ ਲੱਗੀ, ਇਸ ਤੋਂ ਇਲਾਵਾ ਅਮਲੇ ਨੇ ਇਮਾਰਤ ਦੇ ਹੋਰ ਬਿਜਲੀ ਯੂਨਿਟਾਂ ਦਾ ਮੁਆਇਨਾ ਕੀਤਾ।

ਅੱਗ ਕਾਰਨ ਕਿੰਨ੍ਹਾਂ ਨੁਕਸਾਨ ਹੋਇਆ ਹੈ ਅਜੇ ਇਸ ਦਾ ਪਤਾ ਨਹੀਂ ਲੱਗ ਸਕਿਆ।

Related News

ਕੈਨੇਡਾ 90,000 ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਪੱਕੇ ਤੌਰ ‘ਤੇ ਦੇਵੇਗਾ ਰਿਹਾਇਸ਼

Rajneet Kaur

Cybercrime : ਕੋਰੋਨਾ ਮਹਾਮਾਰੀ ਦੌਰਾਨ ਫਿਸ਼ਿੰਗ ਵੈੱਬਸਾਈਟਾਂ ਵਿਚ 350 ਫ਼ੀਸਦੀ ਦਾ ਹੋਇਆ ਵਾਧਾ

Rajneet Kaur

ਇਸਲਾਮਿਕ ਸਟੇਟ ‘ਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰਕੇ ਔਰਤ ਦੀ ਹੋਈ ਗ੍ਰਿਫਤਾਰੀ

channelpunjabi

Leave a Comment