channel punjabi
Canada International News North America

Cybercrime : ਕੋਰੋਨਾ ਮਹਾਮਾਰੀ ਦੌਰਾਨ ਫਿਸ਼ਿੰਗ ਵੈੱਬਸਾਈਟਾਂ ਵਿਚ 350 ਫ਼ੀਸਦੀ ਦਾ ਹੋਇਆ ਵਾਧਾ

 ਸੰਯੁਕਤ ਰਾਸ਼ਟਰ (ਯੂ.ਐੱਨ) ਰਿਪੋਰਟ ਤੋਂ ਇਹ ਪਤਾ ਚੱਲਿਆ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਸਾਈਬਰ ਅਪਰਾਧ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਸਾਲ ਦੀ ਪਹਿਲੀ ਤਿਮਾਹੀ ਵਿਚ ਫਿਸ਼ਿੰਗ ਵੈੱਬਸਾਈਟਾਂ ਵਿਚ 350 ਫ਼ੀਸਦੀ ਦਾ ਵਾਧਾ ਹੋਣ ਦੀ ਖ਼ਬਰ ਹੈ। ਇਨ੍ਹਾਂ ਵਿੱਚੋਂ ਕਈਆਂ ਰਾਹੀਂ ਹਸਪਤਾਲਾਂ ਅਤੇ ਹੈਲਥ ਕੇਅਰ ਸਿਸਟਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਸੰਯੁਕਤ ਰਾਸ਼ਟਰ ਦੇ ਅੱਤਵਾਦ ਰੋਕੂ ਮਾਮਲਿਆਂ ਦੇ ਮੁਖੀ ਵਲਾਦੀਮੀਰ ਵੋਰੋਂਕੋਵ ਨੇ ਦੱਸਿਆ ਕਿ ਹਾਲ ਹੀ ਦੇ ਮਹੀਨਿਆਂ ਵਿਚ ਸਾਈਬਰ ਕ੍ਰਾਈਮ ਵਿਚ ਇਕ ਮਹੱਤਵਪੂਰਨ ਵਾਧਾ ” ਹੋਇਆ ਹੈ ।ਹਾਲਾਂਕਿ ਸੰਯੁਕਤ ਰਾਸ਼ਟਰ ਅਤੇ ਦੁਨੀਆ ਭਰ ਦੇ ਮਾਹਿਰ ਵਿਸ਼ਵ ਸ਼ਾਂਤੀ, ਸੁਰੱਖਿਆ ਅਤੇ ਖ਼ਾਸ ਤੌਰ ‘ਤੇ ਸੰਗਠਿਤ ਅਪਰਾਧ ਅਤੇ ਅੱਤਵਾਦ ‘ਤੇ ਮਹਾਮਾਰੀ ਦੇ ਪੈਣ ਵਾਲੇ ਪ੍ਰਭਾਵ ਅਤੇ ਨਤੀਜੇ ਨੂੰ ਅਜੇ ਤਕ ਪੂਰੀ ਤਰ੍ਹਾਂ ਸਮਝ ਨਹੀਂ ਪਾਏ ਹਨ।

ਵੋਰੋਂਕੋਵ ਨੇ ਕਿਹਾ ਕਿ ਅਸੀਂ ਇਹ ਜਾਣਦੇ ਹਾਂ ਕਿ ਅੱਤਵਾਦੀ ਕੋਰੋਨਾ ਮਹਾਮਾਰੀ ਦੀ ਆੜ ਵਿਚ ਡਰ, ਨਫ਼ਰਤ ਅਤੇ ਵੱਖਵਾਦ ਫੈਲਾਉਣ ਦੇ ਨਾਲ ਹੀ ਨਵੇਂ ਅੱਤਵਾਦੀਆਂ ਦੀ ਭਰਤੀ ਵੀ ਕਰ ਰਹੇ ਹਨ। ਇਹੀ ਨਹੀਂ ਮਹਾਮਾਰੀ ਦੌਰਾਨ ਇੰਟਰਨੈੱਟ ਦੀ ਵਰਤੋਂ ਵੱਧਣ ਦੇ ਨਾਲ ਹੀ ਸਾਈਬਰ ਅਪਰਾਧ ਵੀ ਵਧੇ ਹਨ।

ਮਹਾਂਮਾਰੀ ਦੇ ਦੌਰਾਨ ਇੰਟਰਨੈਟ ਦੀ ਵਰਤੋਂ ਅਤੇ ਸਾਈਬਰ-ਅਪਰਾਧ ਵਿੱਚ ਵਾਧਾ ਮੁਸ਼ਕਲ ਨੂੰ ਹੋਰ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਫਤੇ ਚੱਲੀ ਬੈਠਕ ਵਿਚ 134 ਦੇਸ਼ਾਂ, 88 ਸਿਵਲ ਸੁਸਾਇਟੀ ਅਤੇ ਨਿੱਜੀ ਖੇਤਰ ਦੀਆਂ ਸੰਸਥਾਵਾਂ, 47 ਅੰਤਰਰਾਸ਼ਟਰੀ ਅਤੇ ਖੇਤਰੀ ਸੰਸਥਾਵਾਂ ਅਤੇ 40 ਸੰਯੁਕਤ ਰਾਸ਼ਟਰ ਦੇ ਸੰਗਠਨ ਸ਼ਾਮਲ ਹੋਏ।

ਵੋਰੋਂਕੋਵ ਨੇ ਕਿਹਾ ਕਿ ਵਿਚਾਰ ਵਟਾਂਦਰੇ ‘ਚ ਸਾਰਿਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ “ਅੱਤਵਾਦੀ ਨਸ਼ਿਆਂ, ਮਾਲ, ਕੁਦਰਤੀ ਸਰੋਤਾਂ ਅਤੇ ਫਿਰੌਤੀ ਲਈ ਅਗਵਾ ਕਰਨ, ਗੁੰਡਾਗਰਦੀ ਕਰਨ ਅਤੇ ਹੋਰ ਜ਼ੁਰਮ ਕਰਨ ਲਈ ਨਾਜਾਇਜ਼ ਤਸਕਰੀ ਕਰਕੇ ਫੰਡ ਪੈਦਾ ਕਰ ਰਹੇ ਹਨ।”

ਵੋਰੋਂਕੋਵ ਨੇ ਕਿਹਾ,  ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿਚ, “ਅੱਤਵਾਦੀ ਸਥਾਨਕ ਸ਼ਿਕਾਇਤਾਂ ਅਤੇ ਮਾੜੇ ਸ਼ਾਸਨ ਦਾ ਸ਼ੋਸ਼ਣ ਕਰ ਰਹੇ ਹਨ ਤਾਂ ਕਿ ਉਹ ਮੁੜ ਸੰਗਠਿਤ ਹੋ ਸਕਣ ਅਤੇ ਆਪਣਾ ਕੰਟਰੋਲ ਕਾਇਮ ਰੱਖ ਸਕਣ।”

ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ ਇਸ ਸਮੇਂ ਕੋਰੋਨਾ ਕਾਰਨ ਪੈਦਾ ਹੋਈ ਹੈਲਥ ਐਮਰਜੈਂਸੀ ‘ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਅਜਿਹੇ ਔਖੇ ਹਾਲਾਤ ਵਿਚ ਇਨ੍ਹਾਂ ਦੇਸ਼ਾਂ ਨੂੰ ਅੱਤਵਾਦ ਦੇ ਖ਼ਤਰੇ ਨੂੰ ਨਹੀਂ ਭੁੱਲਣਾ ਚਾਹੀਦਾ। ਇਸ ਲਈ ਚੌਕਸ ਰਹਿਣ ਦੀ ਲੋੜ ਹੈ।

 

Related News

BIG NEWS : ਮਾਸਕ ਨਹੀਂ ਪਾਉਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ! ਬਸ 3 ਲੱਖ 15 ਹਜ਼ਾਰ ਰੁਪਏ ਦੀ ਰਕਮ ਜੇਬ ‘ਚ ਜ਼ੂਰਰ ਰੱਖ ਲੈਣਾ !

Vivek Sharma

ਨਵੇਂ ਜੱਜ ਦੀ ਨਿਯੁਕਤੀ ਨੂੰ ਲੈ ਕੇ ਟਰੰਪ ਅਤੇ ਬਿਡੇਨ ਵਿਚਾਲੇ ਖੜਕੀ

Vivek Sharma

BIG NEWS : ਕੈਨੇਡਾ ‘ਚ ਸਿਆਸੀ ਤੂਫ਼ਾਨ, ਹੁਣ M.P. ਨਿੱਕੀ ਐਸ਼ਟਨ ਨੂੰ ਵਿਦੇਸ਼ ਯਾਤਰਾ ਪਈ ਮਹਿੰਗੀ, ਪਾਰਟੀ ਨੇ ਅਹਿਮ ਅਹੁਦੇ ਤੋਂ ਹਟਾਇਆ

Vivek Sharma

Leave a Comment