channel punjabi
Canada International News North America

ਟੀਪੀਏਆਰ ਕਲੱਬ ਨੇ ‘ਸਕੋਸ਼ੀਆਬੈਂਕ ਵਾਟਰਫ਼ਰੰਟ ਵਰਚੂਅਲ ਮੈਰਾਥਨ 2020’ ਦੇ ਆਖ਼ਰੀ ਪੜਾਅ ਨੂੰ ਸਫ਼ਲਤਾ ਪੂਰਵਕ ਕੀਤਾ ਪੂਰਾ

ਟੀਪੀਏਆਰ ਕਲੱਬ ਨੇ ‘ਸਕੋਸ਼ੀਆਬੈਂਕ ਵਾਟਰਫ਼ਰੰਟ ਵਰਚੂਅਲ ਮੈਰਾਥਨ 2020’ ਕੈਲਾਡਨ ਟਰੇਲ ‘ਤੇ ਦੌੜ ਕੇ ਪੂਰੀ ਕੀਤੀ। ਕਲੱਬ ਦੇ 30 ਮੈਂਬਰਾਂ ਨੇ 21 ਕਿਲੋਮੀਟਰ ਅਤੇ 10 ਕਿਲੋਮੀਟਰ ਦੌੜ ਕੇ ਇਸ ਇਤਿਹਾਸਕ ਮੈਰਾਥਨ ਦੇ ਆਖ਼ਰੀ ਪੜਾਅ ਨੂੰ ਪੂਰਾ ਕੀਤਾ।

ਟੀਪੀਏਆਰ ਕਲੱਬ ਦੇ 30 ਮੈਂਬਰਾਂ ਨੇ ਕੈਲਾਡਨ ਟਰੇਲ ਵਿਖੇ 21 ਕਿਲੋਮੀਟਰ ਅਤੇ 10 ਕਿਲੋਮੀਟਰ ਦੋ ਗਰੁੱਪਾਂ ਵਿਚ ਦੌੜ ਕੇ ਸਕੋਸ਼ੀਆਬੈਂਕ ਵਾਟਰਫ਼ਰੰਟ ਵਰਚੂਅਲ ਮੈਰਾਥਨ 2020 ਦੇ ਆਖ਼ਰੀ ਪੜਾਅ ਨੂੰ ਸਫ਼ਲਤਾ ਪੂਰਵਕ ਸਰ ਕੀਤਾ। ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਇਸ ਈਵੈਂਟ ਦੇ ਪ੍ਰਬੰਧਕਾਂ ਟੀ਼ਪੀ਼ਏ਼ਆਰ਼ ਕਲੱਬ ਦੇ ਚੇਅਰਪਰਸਨ ਸੰਧੁਰਾ ਸਿੰਘ ਬਰਾੜ ਅਤੇ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਦੇ ਸੰਚਾਲਕ ਪਾਲ ਬੈਂਸ ਵੱਲੋਂ ਮੈਂਬਰਾਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ।

ਪਹਿਲੇ ਗਰੁੱਪ ਵਿਚ 21 ਕਿਲੋਮੀਟਰ ਦੌੜਨ ਵਾਲਿਆਂ ਨੂੰ ਹਰੀ ਝੰਡੀ ਦਿੱਤੀ ਗਈ, ਜਦਕਿ ਦੂਸਰੇ ਗਰੁੱਪ ਵਿਚ 10 ਕਿਲੋਮੀਟਰ ਦੌੜਨ ਵਾਲੇ ਮੈਂਬਰਾ ਨੂੰ ਸ਼ਾਮਲ ਕੀਤਾ ਗਿਆ। ਸਾਰੇ ਮੈਂਬਰਾਂ ਵੱਲੋਂ ਆਪਸ ਵਿਚ 5-6 ਮੀਟਰ ਦੀ ਦੂਰੀ ਬਣਾ ਕੇ ਚੱਲਣ ਦੇ ਅਹਿਮ ਨਿਯਮ ਦੀ ਪਾਲਣਾ ਕੀਤੀ ਗਈ। ਇੱਥੇ ਇਹ ਜ਼ਿਕਰਯੋਗ ਹੈ ਕਿ ਕਲੱਬ ਦੇ 17 ਮੈਂਬਰਾਂ ਨੇ ਸਕੋਸ਼ੀਆਬੈਂਕ ਵਾਟਰਫ਼ਰੰਟ ਵਰਚੂਅਲ ਫੁੱਲ ਅਤੇ ਹਾਫ਼ ਮੈਰਾਥਨ 2020 ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ ਉਹ ਸਾਰੇ ਇਹ ਲੋੜੀਂਦੀ ਦੂਰੀ ਇਸ ਤੋਂ ਪਹਿਲਾਂ ਵੱਖ-ਵੱਖ ਸਮੇਂ ਵੱਖ-ਵੱਖ ਟਰੇਲਾਂ ਤੇ ਦੌੜ ਕੇ ਪੂਰੀ ਕਰ ਚੁੱਕੇ ਸਨ।

Related News

ਓਂਟਾਰੀਓ ਹਸਪਤਾਲ ਐਸੋਸੀਏਸ਼ਨ ਨੇ ਐਤਵਾਰ ਨੂੰ ਜਾਰੀ ਕੀਤੀ ਚਿਤਾਵਨੀ, ਕੋਵਿਡ 19 ਕੇਸਾਂ ‘ਚ 200 ਫੀਸਦੀ ਹੋਇਆ ਵਾਧਾ

Rajneet Kaur

ਟਰੰਪ ਨੇ ਮਾਸਕ ਪਹਿਨਣ ਦਾ ਕੀਤਾ ਵਿਰੋਧ, ਕਿਹਾ ਮਾਸਕ ਪਹਿਨਣਾ ਨਹੀਂ ਕੀਤਾ ਜਾ ਸਕਦਾ ਲਾਜ਼ਮੀ

Rajneet Kaur

BIG NEWS : ‘ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ, ਕੀਤੀ ਜੱਟਾਂ ਨੇ ਜੋ ਮਿਹਨਤ ਲਾਸਾਨੀ ਡੋਬਤੀ’ ਗੀਤ ਰਾਹੀਂ ਮਨਮੋਹਨ ਵਾਰਿਸ ਅਤੇ ਕਮਲ ਹੀਰ ਨੇ ਕਿਸਾਨਾਂ ਦਾ ਦਰਦ ਕੀਤਾ ਬਿਆਨ

Vivek Sharma

Leave a Comment