channel punjabi
International News USA

ਟਰੰਪ ਸਮਰਥਕਾਂ ਅਤੇ ਨਸਲਭੇਦ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ, ਦੋ ਦਰਜਨ ਤੋਂ ਵੱਧ ਜ਼ਖ਼ਮੀ

ਮੁੜ ਭਿੜੇ ਟਰੰਪ ਸਮਰਥਕ ਅਤੇ ਨਸਲਭੇਦ ਵਿਰੋਧੀ ਪ੍ਰਦਰਸ਼ਨਕਾਰੀ

ਦੋਹਾਂ ਧਿਰਾਂ ਦਰਮਿਆਨ ਜੰਮ ਕੇ ਚੱਲੇ ਲੱਤਾਂ-ਮੁੱਕੇ

ਇੱਕ-ਦੂਜੇ ਖਿਲਾਫ ਮਿਰਚ ਸਪ੍ਰੇਅ ਦਾ ਕੀਤਾ ਇਸਤੇਮਾਲ

ਟਰੰਪ ਸਮਰਥਕਾਂ ਨੇ ਕਥਿਤ ਤੌਰ ਤੇ ਕੀਤੀ ਹਵਾਈ ਫਾਇਰਿੰਗ

ਓਰੇਗਨ : ਅਮਰੀਕਾ ਵਿਖੇ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਦਾ ਕੰਮ ਸਿਖਰਾਂ ‘ਤੇ ਹੈ । ਟਰੰਪ ਸਮਰਥਕ ਅਤੇ ਬਿਡੇਨ ਸਮਰਥਕ ਆਪੋ ਆਪਣੇ ਢੰਗ ਨਾਲ ਪ੍ਰਚਾਰ ਕਰ ਰਹੇ ਹਨ। ਇਸ ਵਿਚਾਲੇ ਇਕ ਵਾਰ ਮੁੜ ਤੋ ਟਰੰਪ ਸਮਰਥਕ ਅਤੇ ‘ਬਲੈਕ ਲਾਈਵਸ ਮੈਟਰ’ ਨਾਲ ਜੁੜੇ ਵਰਕਰ ਭਿੜ ਗਏ। ਇਸ ਦੌਰਾਨ ਨਾ ਕੇਵਲ ਦੋਵਾਂ ਸਮੂਹਾਂ ਨੇ ਇਕ-ਦੂਜੇ ‘ਤੇ ਮਿਰਚ ਸਪਰੇ ਸੁੱਟਿਆ ਸਗੋਂ ਟਰੰਪ ਸਮਰਥਕ ਇਕ ਵਿਅਕਤੀ ਨੇ ਦੂਜੇ ਸਮੂਹ ਦੇ ਵਿਅਕਤੀ ਨੂੰ ਕੁੱਟ ਦਿੱਤਾ। ਪੁਲਿਸ ਨੇ ਇਸ ਸਬੰਧ ਵਿਚ ਦੋ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਮਈ ਵਿਚ ਜਾਰਜ ਫਲਾਇਡ ਦੀ ਮੌਤ ਪਿੱਛੋਂ ਅਮਰੀਕਾ ਵਿਚ ਨਸਲਭੇਦ ਵਿਰੋਧੀ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਪੋਰਟਲੈਂਡ ਵਿਚ ਪਿਛਲੇ 100 ਦਿਨਾਂ ਤੋਂ ਧਰਨਾ ਅਤੇ ਪ੍ਰਦਰਸ਼ਨ ਚੱਲ ਰਹੇ ਹਨ।

100 ਤੋਂ ਜ਼ਿਆਦਾ ਟਰੰਪ ਸਮਰਥਕ ਕਈ ਵਾਹਨਾਂ ਰਾਹੀਂ ਸੋਮਵਾਰ ਦੁਪਹਿਰ ਓਰੇਗਨ ਸੂਬੇ ਦੀ ਰਾਜਧਾਨੀ ਪੋਰਟਲੈਂਡ ਦੀ ਸਰਕਾਰੀ ਇਮਾਰਤ ‘ਤੇ ਪੁੱਜੇ ਸਨ। ਇਹ ਲੋਕ ਟਰੰਪ-2020 ਦੀਆਂ ਤਖਤੀਆਂ ਅਤੇ ਅਮਰੀਕੀ ਝੰਡੇ ਫੜੇ ਹੋਏ ਸਨ। ਕੁਝ ਲੋਕਾਂ ਦੇ ਹੱਥਾਂ ਵਿਚ ਹਥਿਆਰ ਵੀ ਸਨ ਕੁਝ ਦੇਰ ਨਾਅਰੇਬਾਜ਼ੀ ਕਰਨ ਪਿੱਛੋਂ ਇਨ੍ਹਾਂ ਦੀ ਝੜਪ 20 ਤੋਂ ਜ਼ਿਆਦਾ ‘ਬਲੈਕ ਲਾਈਵਸ ਮੈਟਰ’ ਪ੍ਰਦਰਸ਼ਨਕਾਰੀਆਂ ਨਾਲ ਹੋ ਗਈ। ਇਸ ਦੌਰਾਨ ਦੋਵਾਂ ਸਮੂਹਾਂ ਨੇ ਨਾ ਕੇਵਲ ਇਕ-ਦੂਜੇ ‘ਤੇ ਮਿਰਚ ਸਪਰੇ ਕੀਤਾ ਸਗੋਂ ਇਕ ਟਰੰਪ ਸਮਰਥਕ ਨੇ ‘ਬਲੈਕ ਲਾਈਵਸ ਮੈਟਰ’ ਪ੍ਰਦਰਸ਼ਨਕਾਰੀ ਨੂੰ ਬੇਸਬਾਲ ਬੈਟ ਨਾਲ ਕੁੱਟ ਦਿੱਤਾ।

ਇਸ ਪੂਰੇ ਘਟਨਾਕ੍ਰਮ ਦੌਰਾਨ ਦੋ ਦਰਜਨ ਸੂਬਾਈ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਸਨ ਪ੍ਰੰਤੂ ਉਨ੍ਹਾਂ ਨੇ ਕੋਈ ਬਚਾਅ ਨਹੀਂ ਕੀਤਾ। ਹਾਲਾਂਕਿ ਜਦੋਂ ਟਰੰਪ ਸਮਰਥਕ ਨਸਲਭੇਦ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਜ਼ਿਆਦਾ ਕੁੱਟਣ ਲੱਗੇ ਤਾਂ ਪੁਲਿਸ ਨੇ ਦੋ ਗੋਰੇ ਪ੍ਰਦਰਸ਼ਨਕਾਰੀਆਂ ਨੂੰ ਗਿ੍ਫ਼ਤਾਰ ਕਰ ਲਿਆ।

ਦੱਸਣਯੋਗ ਹੈ ਕਿ ਟਰੰਪ ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਵਿਚ ਕਾਨੂੰਨ ਵਿਵਸਥਾ ਨੂੰ ਪ੍ਰਮੁੱਖ ਮੁੱਦਾ ਬਣਾ ਰਹੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਪੋਰਟਲੈਂਡ ਵਿਚ ਸਥਾਨਕ ਪ੍ਰਸ਼ਾਸਨ ਡੈਮੋਕ੍ਰੇਟਿਕ ਪਾਰਟੀ ਦੇ ਹੱਥਾਂ ਵਿਚ ਹੈ, ਇਸ ਲਈ ਉੱਥੇ ਅਰਾਜਕਤਾ ਦੀ ਸਥਿਤੀ ਹੈ। ਉਧਰ, ਡੈਮੋਕ੍ਰੇਟਿਕ ਪਾਰਟੀ ਦੇ ਜੋ ਬਿਡੇਨ ਦਾ ਕਹਿਣਾ ਹੈ ਕਿ ਟਰੰਪ ਦੀ ਬਿਆਨਬਾਜ਼ੀ ਹਿੰਸਾ ਨੂੰ ਹਵਾ ਦੇ ਰਹੀ ਹੈ। ਫਿਲਹਾਲ ਦੋਹਾਂ ਧਿਰਾਂ ਵਿਚਾਲੇ ਦੂਸ਼ਣਬਾਜ਼ੀ ਵੀ ਹੁਣ ਸਿਖਰਾਂ ‘ਤੇ ਜਾ ਪੁੱਜੀ ਹੈ ।

Related News

ਮਾਂਟਰੀਅਲ ਉੱਤਰ ‘ਚ 9 ਪੈਦਲ ਯਾਤਰੀਆਂ ਨੂੰ ਵਾਹਨ ਨਾਲ ਟੱਕਰ ਮਾਰਨ ਵਾਲਾ ਡਰਾਈਵਰ ਗ੍ਰਿਫਤਾਰ

Rajneet Kaur

ਕੋਰੋਨਾ ਦੀ ਰਫ਼ਤਾਰ ਰੋਕਣ ਲਈ ਲੰਮੀ ਤਾਲਾਬੰਦੀ ਇੱਕੋ-ਇੱਕ ਸਹਾਰਾ: ਮੇਅਰ

Vivek Sharma

ਓਂਟਾਰੀਓ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧਾ, 150 ਨਵੇਂ ਕੇਸਾ ਦੀ ਪੁਸ਼ਟੀ

Rajneet Kaur

Leave a Comment