channel punjabi
Canada International News North America

ਮਾਂਟਰੀਅਲ ਉੱਤਰ ‘ਚ 9 ਪੈਦਲ ਯਾਤਰੀਆਂ ਨੂੰ ਵਾਹਨ ਨਾਲ ਟੱਕਰ ਮਾਰਨ ਵਾਲਾ ਡਰਾਈਵਰ ਗ੍ਰਿਫਤਾਰ

ਮਾਂਟਰੀਅਲ਼ ਪੁਲਿਸ ਬੁੱਧਵਾਰ ਨੂੰ ਮਾਂਟਰੀਅਲ ਉੱਤਰ ‘ਚ ਹੋਈ ਘਟਨਾ ਦੀ ਜਾਂਚ ਕਰ ਰਹੀ ਹੈ। ਜਿਸ ‘ਚ 38 ਸਾਲਾ ਵਿਅਕਤੀ ਦੁਆਰਾ ਚਲਾਏ ਇਕ ਵਾਹਨ ਨਾਲ ਟਕਰਾਉਣ ‘ਤੇ 9 ਲੋਕ ਜ਼ਖਮੀ ਹੋ ਗਏ ਹਨ।

ਪੁਲਿਸ ਦੇ ਇਕ ਬੁਲਾਰੇ ਮੈਨੁਅਲ਼ ਕੌਚਰ (Manuel Couture) ਨੇ ਕਿਹਾ ਕਿ ਦੁਪਿਹਰ 12.45 ਵਜੇ  911 ‘ਤੇ ਕਾਲ  ਆਈ ਅਤੇ ਖਬਰ ਮਿਲੀ ਕਿ ਇਕ ਵਾਹਨ ਤੇ ਕਈ ਪੈਦਲ ਯਾਤਰੀਆਂ ਵਿਚਕਾਰ ਟੱਕਰ ਹੋਈ ਹੈ। ਕੌਚਰ ਨੇ ਦਸਿਆ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਚਲਦਾ ਹੈ ਕਿ ਵਾਹਨ ਦੋ ਟਕਰਾਂ ‘ਚ ਸ਼ਾਮਿਲ ਸੀ। ਉਨ੍ਹਾਂ ਕਿਹਾ ਕਿ ਵਾਹਨ ਨੇ ਪਹਿਲਾਂ ਲੈਂਗੇਲੀਅਰ ਅਤੇ ਡਿਜੋਨ (Langelier and Dijon) ਦੇ ਕੋਨੇ ‘ਤੇ ਇੱਕ ਪੈਦਲ ਯਾਤਰੀ ਨੂੰ ਟੱਕਰ ਮਾਰੀ। ਪੁਲਿਸ ਨੇ ਦਸਿਆ ਕਿ ਫਿਰ ਵਾਹਨ ਦੇ ਡਰਾਈਵਰ ਨੇ ਐਵੇਨਿਊ ਵਾਲਡੇਡ ਅਤੇ ਡਿਜੋਨ ਸਟ੍ਰੀਟ (Avenue Valade and Dijon Street) ਦੇ ਚੌਰਾਹੇ ‘ਤੇ ਕਈਆਂ ਨੂੰ ਹਿਟ ਕੀਤਾ।

ਕੌਚਰ ਨੇ ਕਿਹਾ ਕਿ ਜਿਥੇ ਉਸਨੇ ਅੱਠ ਵਿਅਕਤੀਆਂ ਨੂੰ ਟੱਕਰ ਮਾਰੀ, ਜਿੰਨ੍ਹਾਂ ‘ਚ ਇੱਕ 17 ਸਾਲਾ ਅਤੇ ਇਕ ਤਿੰਨ ਸਾਲ ਦਾ ਬੱਚਾ ਵੀ ਸ਼ਾਮਿਲ ਸੀ, ਜੋ ਉਸ ਸਮੇਂ ਫੁੱਟਪਾਥ ਤੇ ਸਨ। ਇਸ ਤੋਂ ਬਾਅਦ ਵੀ ਡਾਰੀਵਰ ਵਾਹਨ ਨੂੰ ਲੈ ਕੇ  ਰੋਲੈਂਡ ਸਟ੍ਰੀਟ ਤੱਕ ਚਲਦਾ ਰਿਹਾ, ਜਿਥੇ ਪੁਲਿਸ ਅਧਿਕਾਰੀਆਂ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।

ਸਾਰੇ ਨੌ ਲੋਕਾਂ ਨੂੰ ਜਾਨ ਤੋਂ ਮਾਰਨ ਵਾਲੀਆਂ ਸੱਟਾਂ ਲੱਗਣ ਕਾਰਨ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਪੁਲਿਸ ਨੇ ਦਸਿਆ ਕਿ ਵਾਹਨ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ ਪਰ ਉਸਨੂੰ ਮਾਨਸਿਕ ਸਿਹਤ ਮੁਲਾਂਕਣ ਲਈ ਹਸਪਤਾਲ ਲਿਜਾਇਆ ਗਿਆ, ਕਿਉਂਕਿ ਕੌਚਰ ਨੇ ਕਿਹਾ ਜਦੋਂ ਉਸਨੂੰ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ ਤਾਂ ਉਹ ਵਿਅਕਤੀ ਭੰਬਲਭੂਸੇ ‘ਚ ਸੀ।

ਕਰੈਸ਼ ਹੋਣ ਵਾਲੇ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲਈ  ਜਾਂਚਕਰਤਾ ਅਤੇ ਕੋਲਜਨ ਮਾਹਿਰ ਘਟਨਾ ਸਥਾਨ ਤੇ ਜਾਂਚ ਕਰ ਰਹੇ ਹਨ।

ਪੁਲਿਸ ਨੇ ਕਿਹਾ ਕਿ ਇਹ ਜਲਦ ਸਪਸ਼ਟ ਹੋ ਜਾਵੇਗਾ ਕਿ ਇਹ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਸੀ ਜਾਂ ਨਹੀਂ। ਕੌਚਰ ਨੇ ਕਿਹਾ, “ਜਾਂਚਕਰਤਾਵਾਂ ਨੂੰ ਇਹ ਪਤਾ ਲਾਉਣਾ ਪਏਗਾ ਕਿ ਜਦੋਂ ਉਹ ਕਾਰ ਚਲਾ ਰਿਹਾ ਸੀ ਤਾਂ ਉਹ ਕਿਸ ਦਿਮਾਗ ਵਿੱਚ ਸੀ। “ਕੀ ਉਹ ਮਾਨਸਿਕ ਸੰਕਟ ਵਿਚ ਸੀ, ਕੀ ਉਹ ਜਾਣਦਾ ਸੀ ਕਿ ਉਹ ਕੀ ਕਰ ਰਿਹਾ ਸੀ?”

ਫਿਲਹਾਲ, ਕੌਚਰ ਨੇ ਕਿਹਾ ਕਿ ਉਨ੍ਹਾਂ ਕੋਲ ਅਜੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਘਟਨਾ ਜਾਣ ਬੁੱਝ ਕੇ ਜਾਂ ਯੋਜਨਾਬੱਧ ਸੀ।

Related News

BIG NEWS : ‘ਇਸ ਸਮੇਂ ਜ਼ਰਾ ਜਿੰਨੀ ਵੀ ਲਾਪ੍ਰਵਾਹੀ ਘਾਤਕ ਹੋ ਸਕਦੀ ਹੈ, ਕੋਰੋਨਾ ਤੋਂ ਬਚਾਅ ਲਈ ਪਾਬੰਦੀਆਂ ਦੀ ਪਾਲਣਾ ਹੀ ਯੋਗ ਜ਼ਰੀਆ ਹੈ’- ਡਾ਼. ਬੋਨੀ ਹੈਨਰੀ

Vivek Sharma

ਇੱਕ ਭਾਰਤੀ ਦੇ ਕਤਲ ਦਾ ਕੇਸ 8 ਸਾਲ ਬੀਤਣ ਦੇ ਬਾਵਜੂਦ ਵੀ FBI ਹਾਲੇ ਤੱਕ ਨਹੀਂ ਸੁਲਝਾ ਸਕੀ !

Vivek Sharma

ਮਿਸੀਸਾਗਾ ਦੇ ਐਲੀਮੈਂਟਰੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਚੜ੍ਹਿਆ ਪੁਲਿਸ ਦੇ ਅੜਿੱਕੇ

Vivek Sharma

Leave a Comment