channel punjabi
International News

ਰੂਸ ਨੇ ਆਮ ਜਨਤਾ ਲਈ ਕੋਰੋਨਾ ਵੈਕਸੀਨ ਨੂੰ ਮਾਰਕਿਟ ਵਿੱਚ ਉਤਾਰਿਆ, ਭਾਰਤ ਨੂੰ ਵੈਕਸੀਨ ਦੇਣ ਲਈ ਰੂਸ ਰਾਜ਼ੀ

ਰੂਸ ਨੇ ਕੋਰੋਨਾ ਵੈਕਸੀਨ ਆਮ ਲੋਕਾਂ ਲਈ ਕੀਤੀ ਜਾਰੀ

SPUTNIK-V ਵੈਕਸੀਨ ਦੇ ਸਾਰੇ ਟ੍ਰਾਇਲ ਰਹੇ ਸਫ਼ਲ

ਕੋਰੋਨਾ ਦੇ ਹਨ੍ਹੇਰੇ ਵਿਚਾਲੇ ਰੂਸ ਨੇ ਜਗਾਈ ‘ਜ਼ਿੰਦਗੀ’ ਦੀ ਕਿਰਨ

ਭਾਰਤ ਸਣੇ ਪੰਜ ਹੋਰ ਦੇਸ਼ਾਂ ਨੂੰ ਰੂਸ ਦੇਵੇਗਾ ਕੋਰੋਨਾ ਵੈਕਸੀਨ

ਮਾਸਕੋ: ਰੂਸ ਵਿੱਚ ਬਣੀ ਕੋਰੋਨਾ ਵੈਕਸੀਨ ਦਾ ਪਹਿਲਾ ਬੈਚ ਆਮ ਲੋਕਾਂ ਲਈ ਲਾਂਚ ਕੀਤਾ ਗਿਆ ਹੈ। ਰੂਸ ਦੇ ਸਿਹਤ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ। ਰੂਸ ਦੇ ਗਮਾਲੀਆ ਰਿਸਰਚ ਸੈਂਟਰ ਤੇ ਰੂਸ ਦੇ ਸਿੱਧੇ ਨਿਵੇਸ਼ ਫੰਡ ਨੇ ਇਹ ਸਪੂਤਨਿਕ ਵੀ (SPUTNIK-V) ਟੀਕਾ ਬਣਾਇਆ ਹੈ।

ਰੂਸ ਦੇ ਸਿਹਤ ਮੰਤਰਾਲਾ ਨੇ ਇੱਕ ਬਿਆਨ ਜਾਰੀ ਕਰ ਕਿਹਾ, “ਕੋਰੋਨਾਵਾਇਰਸ ਤੋਂ ਬਚਣ ਲਈ ਸਪੂਤਨਿਕ-ਵੀ ਵੈਕਸੀਨ ਨੇ ਲੈਬ ‘ਚ ਸਾਰੇ ਜ਼ਰੂਰੀ ਟੈਸਟ ਪਾਸ ਕਰ ਲਏ ਹਨ। ਇਸ ਦੇ ਪਹਿਲੇ ਬੈਚ ਨੂੰ ਆਮ ਲੋਕਾਂ ਲਈ ਜਾਰੀ ਕਰ ਦਿੱਤਾ ਗਿਆ ਹੈ।”

ਦੱਸ ਦਈਏ ਕਿ ਰੂਸ ਦੇ ਸਿਹਤ ਮੰਤਰਾਲੇ ਨੇ 11 ਅਗਸਤ ਨੂੰ ਕੋਰੋਨਾ ਤੋਂ ਬਚਣ ਦਾ ਦਾਅਵਾ ਕਰਨ ਲਈ ਵੈਕਸੀਨ ਦਾ ਰਜਿਸਟ੍ਰੇਸ਼ਨ ਕਰਵਾਇਆ ਸੀ। ਵੈਕਸੀਨ ਬਾਰੇ ਮਾਸਕੋ ਦੇ ਮੇਅਰ ਸਰਗੇਈ ਸੋਬਯਿਨਿਨ ਨੇ ਉਮੀਦ ਜਤਾਈ ਕਿ ਆਉਣ ਵਾਲੇ ਮਹੀਨਿਆਂ ਵਿੱਚ ਰਾਜਧਾਨੀ ਦੇ ਸਾਰੇ ਲੋਕਾਂ ਨੂੰ ਇਹ ਵੈਕਸੀਨ ਦਿੱਤਾ ਜਾਵੇਗੀ।

ਇਸ ਦੇ ਨਾਲ ਹੀ ਦੁਨੀਆ ਦੇ ਹੋਰ ਦੇਸ਼ਾਂ ‘ਚ ਰੂਸੀ ਵੈਕਸੀਨ ਦੀ ਸਪਲਾਈ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਰਸੀਅਨ ਇੰਵੈਸਟਮੈਂਟ ਫੰਡ ਦੇ ਮੁਖੀ ਨੇ ਕਿਹਾ ਕਿ ਇਸ ਮਹੀਨੇ ਭਾਰਤ ਸਣੇ ਪੰਜ ਹੋਰ ਦੇਸ਼ਾਂ ‘ਚ ਕਲੀਨੀਕਲ ਟਰਾਈਲ ਸ਼ੁਰੂ ਹੋਣਗੇ। ਫੇਜ਼-3 ਦੇ ਸ਼ੁਰੂਆਤੀ ਨਤੀਜੇ ਅਕਤੂਬਰ-ਨਵੰਬਰ ਤਕ ਸਾਹਮਣੇ ਆਉਣਗੇ। ਭਾਰਤ ਦੇ ਨਾਲ ਸਾਊਦੀ ਅਰਬ, ਯੂਏਈ, ਫਿਲੀਪੀਨਜ਼ ਤੇ ਬ੍ਰਾਜ਼ੀਲ ਵਿਚ ਕਲੀਨੀਕਲ ਟਰਾਇਲ ਸ਼ੁਰੂ ਹੋਣਗੇ।

ਉਧਰ, ਭਾਰਤ ਰੂਸ ਦੀ ਕੋਰੋਨਾ ਵੈਕਸੀਨ ‘ਤੇ ਗੰਭੀਰਤਾ ਨਾਲ ਅਧਿਐਨ ਕਰ ਰਿਹਾ ਹੈ। ਭਾਰਤ ਵਿੱਚ ਰੂਸ ਤੋਂ ਰਾਜਦੂਤ ਨਿਕੋਲਾਈ ਕੁਦਾਸ਼ੇਵ ਨੇ ਕਿਹਾ ਕਿ ਰੂਸ ਟੀਕਾ ਦੇ ਵੱਖ-ਵੱਖ ਪੱਧਰਾਂ ‘ਤੇ ਭਾਰਤ ਨਾਲ ਸੰਪਰਕ ਵਿੱਚ ਹੈ।

Related News

ਟੋਰਾਂਟੋ ਅਤੇ ਪੀਲ ਰੀਜਨ ਦੇ ਉੱਚ ਜੋਖਮ ਵਾਲੇ ਨੇਬਰਹੁੱਡ ਵਿੱਚ ਰਹਿੰਦੇ ਅਧਿਆਪਕ ਅਪ੍ਰੈਲ ਦੇ ਬਰੇਕ ਦੌਰਾਨ COVID-19 ਟੀਕਾ ਲਗਵਾਉਣ ਦੇ ਯੋਗ ਹੋਣਗੇ

Rajneet Kaur

ਕ੍ਰਾਈਸਟਚਰਚ ਸ਼ਹਿਰ ‘ਚ ਦੋ ਮਸਜਿਦਾਂ ‘ਚ ਹੋਏ ਹਮਲੇ ‘ਚ 51 ਲੋਕਾਂ ਦਾ ਕਤਲ ਕਰਨ ਵਾਲੇ ਬ੍ਰੈਂਟਨ ਟੈਰੇਂਟ ਦੀ ਸੁਣਵਾਈ ਸ਼ੁਰੂ

Rajneet Kaur

ਅਡਮਿੰਟਨ ਟਰੈਕ ਦੇ ਸਾਬਕਾ ਕੋਚ ‘ਤੇ ਕਿਸ਼ੋਰ ਐਥਲੀਟਾਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਲੱਗੇ ਦੋਸ਼

Rajneet Kaur

Leave a Comment