channel punjabi
Canada International News North America

ਕੈਨੇਡਾ ਲਈ ਕੋਵਿਡ-19 ਵੈਕਸੀਨ ਦੀ ਡਲਿਵਰੀ ਨੂੰ ਕੀਤਾ ਗਿਆ ਅਧਿਕਾਰਤ : ਯੂਰਪੀਅਨ ਕਮਿਸ਼ਨ

ਯੂਰਪੀਅਨ ਕਮਿਸ਼ਨ ਦਾ ਕਹਿਣਾ ਹੈ ਕਿ ਉਸ ਵੱਲੋਂ ਕੈਨੇਡਾ ਲਈ ਕੋਵਿਡ-19 ਵੈਕਸੀਨ ਦੀ ਡਲਿਵਰੀ ਨੂੰ ਅਧਿਕਾਰਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਨਿਰਧਾਰਤ ਡੋਜ਼ਾਂ ਕੈਨੇਡਾ ਨੂੰ ਐਕਸਪੋਰਟ ਕਰਨ ਉੱਤੇ ਕਿਸੇ ਕਿਸਮ ਦੀ ਰੋਕ ਨਹੀਂ ਹੋਵੇਗੀ।

ਯੂਰਪੀਅਨ ਕਮਿਸ਼ਨ ਦੇ ਬੁਲਾਰੇ ਨੇ ਆਖਿਆ ਕਿ ਕਈ ਹੋਰਨਾਂ ਦੇਸ਼ਾਂ ਨਾਲ ਕੈਨੇਡਾ ਨੇ ਵੀ ਡਲਿਵਰੀ ਲਈ ਅਪਲਾਈ ਕੀਤਾ ਸੀ ਤੇ ਇਸ ਲਈ ਉਸ ਨੂੰ ਵੈਕਸੀਨ ਦੀ ਨਿਰਧਾਰਤ ਖੇਪ ਡਲਿਵਰ ਕੀਤੀ ਜਾਵੇਗੀ। ਬੁਲਾਰੇ ਨੇ ਆਖਿਆ ਕਿ ਕੈਨੇਡਾ ਇਸ ਗੱਲ ਤੋਂ ਜਾਣੂ ਹੈ ਕਿ ਯੂਰਪੀਅਨ ਯੂਨੀਅਨ ਦਾ ਇਹ ਫਰਜ਼ ਬਣਦਾ ਹੈ ਕਿ ਜਲਦ ਤੋਂ ਜਲਦ ਸਾਰੇ ਨਾਗਰਿਕਾਂ ਨੂੰ ਵੈਕਸੀਨੇਟ ਕੀਤਾ ਜਾਵੇ। ਇਸ ਦੇ ਨਾਲ ਹੀ ਅਸੀਂ ਹੋਰਨਾਂ ਮੁਲਕਾਂ ਨੂੰ ਵੀ ਇਸ ਵੈਕਸੀਨ ਤੋਂ ਸੱਖਣਾ ਨਹੀਂ ਰੱਖ ਸਕਦੇ, ਖਾਸ ਤੌਰ ਉੱਤੇ ਉਦੋਂ ਜਦੋਂ ਅਜਿਹੇ ਦੇਸ਼ਾਂ ਕੋਲ ਵੈਕਸੀਨ ਤਿਆਰ ਕਰਨ ਦਾ ਕੋਈ ਪ੍ਰਬੰਧ ਹੀ ਨਹੀਂ ਹੈ।

ਮੌਡਰਨਾ, ਫਾਈਜ਼ਰ-ਬਾਇਓਐਨਟੈਕ ਤੇ ਐਸਟ੍ਰਾਜੈ਼ਨੇਕਾ ਵੈਕਸੀਨ ਦੀ ਵੰਡ ਦੇ ਸਬੰਧ ਵਿੱਚ ਯੂਰਪੀਅਨ ਯੂਨੀਅਨ ਨੇ ਮੈਂਬਰ ਮੁਲਕਾਂ ਵਿੱਚ ਤਿਆਰ ਕੀਤੀ ਜਾਣ ਵਾਲੀ ਵੈਕਸੀਨ ਉੱਤੇ ਐਕਸਪੋਰਟ ਕੰਟਰੋਲ ਪਾਲਿਸੀ ਲਾਗੂ ਕੀਤੀ ਹੈ। ਇਸ ਤਹਿਤ ਫਾਰਮਾਸਿਊਟੀਕਲ ਕੰਪਨੀਆਂ ਨੂੰ ਵੈਕਸੀਨ ਹੋਰਨਾਂ ਦੇਸ਼ਾਂ ਨੂੰ ਭੇਜਣ ਤੋਂ ਪਹਿਲਾਂ ਇਜਾਜ਼ਤ ਲੈਣੀ ਹੋਵੇਗੀ। ਇਸ ਸੂਚੀ ਵਿੱਚੋਂ 120 ਦੇਸ਼ਾਂ ਨੂੰ ਛੋਟ ਦਿੱਤੀ ਗਈ ਹੈ। ਪਰ ਕੈਨੇਡਾ ਉਨ੍ਹਾਂ ਵਿੱਚ ਸ਼ਾਮਲ ਨਹੀਂ ਹੈ।

Related News

ਬਰੈਂਪਟਨ ‘ਚ  ਦੋ ਗੱਡੀਆਂ ‘ਚ ਜਾ ਰਹੇ ਵਿਅਕਤੀਆਂ ਨੇ ਇਕ-ਦੂਜੇ ‘ਤੇ ਕੀਤੀ ਗੋਲੀਬਾਰੀ , 1 ਵਿਅਕਤੀ ਜ਼ਖਮੀ

Rajneet Kaur

ਕੋਰੋਨਾ ਵਾਇਰਸ ਨੂੰ ਲੈ ਕੇ ਨਵਾਂ ਖੁਲਾਸਾ : ਇਸ ਸਾਲ ਦੇ ਅੰਤ ਤੱਕ ਲੋਕਾਂ ਲਈ ਉਪਲਬਧ ਹੋਵੇਗੀ ਕੋਰੋਨਾ ਵੈਕਸੀਨ !

Vivek Sharma

ਏਅਰ ਕੈਨੇਡਾ ਦੇ ਮਾਲੀਏ ‘ਚ 89 ਫੀਸਦੀ ਆਈ ਕਮੀ : ਮੁੱਖ ਕਾਰਜਕਾਰੀ ਅਧਿਕਾਰੀ ਕੈਲਿਨ ਰੋਵਿਨਸਕੂ

Rajneet Kaur

Leave a Comment