channel punjabi
Canada International News North America

ਏਅਰ ਕੈਨੇਡਾ ਦੇ ਮਾਲੀਏ ‘ਚ 89 ਫੀਸਦੀ ਆਈ ਕਮੀ : ਮੁੱਖ ਕਾਰਜਕਾਰੀ ਅਧਿਕਾਰੀ ਕੈਲਿਨ ਰੋਵਿਨਸਕੂ

ਮਾਂਟਰੀਅਲ: ਏਅਰ ਕਨੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੈਲਿਨ ਰੋਵਿਨਸਕੂ ਨੇ ਸਰਕਾਰ ਦੁਆਰਾ ਕੋਰੋਨਾ ਵਾਇਰਸ ਕਾਰਨ ਲਗਾਈਆਂ ਗਈਆਂ ਯਾਤਰਾ ਪਾਬੰਦੀਆਂ ਕਾਰਨ ਸ਼ੁੱਕਰਵਾਰ ਨੂੰ 1.7 ਬਿਲੀਅਨ ਡਾਲਰ ਦੀ ਦੂਜੀ ਤਿਮਾਹੀ ਵਿਚ ਹੋਏ ਨੁਕਸਾਨ ਦਾ ਖੁਲਾਸਾ ਕੀਤਾ।

30 ਜੂਨ ਨੂੰ ਖਤਮ ਹੋਈ ਤਿਮਾਹੀ ‘ਚ ਕੰਪਨੀ ਦਾ ਮਾਲੀਆ 527 ਮਿਲੀਅਨ ਡਾਲਰ ਰਿਹਾ। ਪੈਸੇਂਜਰ ਰੈਵੇਨਿਊ ਘੱਟ ਕੇ 207 ਮਿਲੀਅਨ ਡਾਲਰ ਰਹਿ ਗਿਆ,ਜਦੋ ਕਿ ਕਾਰਗੋ ਰੈਵੇਨਿਊ 52 ਫੀਸਦੀ ਵੱਧ ਕੇ 269 ਮਿਲੀਅਨ ਡਾਲਰ ਹੋ ਗਿਆ ।

ਕੈਨੇਡਾ ਦੀ ਸਭ ਤੋਂ ਵੱਡੀ ਏਅਰਲਾਈਨ ਦਾ ਕਹਿਣਾ ਹੈ ਕਿ ਮਾਰਚ ਤੋਂ ਬਾਅਦ ਨਵੀਂ ਇਕੁਇਟੀ, ਡੇਟ ਅਤੇ ਏਅਰਕ੍ਰਾਫਟ ਫਾਈਨੈਂਸਿੰਗ ‘ਚ 5.5 ਬਿਲੀਅਨ ਡਾਲਰ ਜੁਟਾਉਣ ਤੋਂ ਬਾਅਦ ਉਸ ਕੋਲ 9.12 ਬਿਲੀਅਨ ਡਾਲਰ ਦੀ ਨਕਦੀ ਹੈ।

ਸੰਘੀ ਸਰਕਾਰ ਦਾ ਕਹਿਣਾ ਹੈ ਕਿ ਕੈਨੇਡੀਅਨਾਂ ਨੂੰ COVID-19 ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਯਾਤਰਾਵਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਸ ਨਾਲ 8,933 ਕੈਨੇਡੀਅਨਾਂ ਦੀ ਮੌਤ ਹੋ ਗਈ ਹੈ। ਕੈਨੇਡਾ ਨੇ ਬਹੁਤੇ ਵਿਦੇਸ਼ੀ ਯਾਤਰੀਆਂ ਲਈ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ । ਕੋਰੋਨਾ ਵਾਇਰਸ ਮਹਾਮਾਰੀ ਕਾਰਨ ਜ਼ਿਆਦਾਤਰ ਉਡਾਣਾਂ ਬੰਦ ਰਹਿਣ ਕਾਰਨ ਕੰਪਨੀ ਦੇ ਮਾਲੀਏ ‘ਚ 89 ਫੀਸਦੀ ਦੀ ਕਮੀ ਆਈ ਹੈ।

Related News

ਓਨਟਾਰੀਓ ‘ਚ ਪੰਜ ਗੱਡੀਆਂ ਦੀ ਆਪਸ ‘ਚ ਟੱਕਰ, 65 ਸਾਲਾ ਮਹਿਲਾ ਦੀ ਮੌਕੇ ‘ਤੇ ਮੌਤ

Rajneet Kaur

2020 ਦੇ ਅੰਤ ਤੱਕ ਕੈਨੇਡਾ ਦੇ ਸਕਦਾ ਹੈ ਮਾਡਰਨਾ ਦੀ ਵੈਕਸੀਨ ਨੂੰ ਮਨਜ਼ੂਰੀ !

Vivek Sharma

BIG NEWS : ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਨੇ ਸਾਂਝੇ ਤੌਰ ‘ਤੇ ਲਿਆ ਵੱਡਾ ਫੈਸਲਾ, ਪਾਬੰਦੀਆਂ ਅੱਗੇ ਵੀ ਜਾਰੀ ਰੱਖਣ ਦਾ ਐਲਾਨ

Vivek Sharma

Leave a Comment