channel punjabi
Canada International News North America

ਓਨਟਾਰੀਓ: ਆਨਲਾਈਨ ਪੋਰਟਲ 15 ਮਾਰਚ ਨੂੰ ਹੋਵੇਗਾ ਲਾਂਚ, ਜਿੱਥੇ ਆਮ ਲੋਕ ਕੋਵਿਡ-19 ਵੈਕਸੀਨ ਅਪੁਆਇੰਟਮੈਂਟ ਕਰ ਸਕਣਗੇ ਬੁੱਕ

ਓਨਟਾਰੀਓ ਦਾ ਆਨਲਾਈਨ ਪੋਰਟਲ, ਜਿੱਥੇ ਆਮ ਲੋਕ ਆਪਣੀ ਕੋਵਿਡ-19 ਵੈਕਸੀਨ ਅਪੁਆਇੰਟਮੈਂਟ ਬੁੱਕ ਕਰ ਸਕਣਗੇ, 15 ਮਾਰਚ ਨੂੰ ਲਾਂਚ ਕੀਤਾ ਜਾਵੇਗਾ। ਇਸ ਵਿੱਚ ਸੱਭ ਤੋਂ ਪਹਿਲਾਂ 80 ਸਾਲ ਤੇ ਇਸ ਤੋਂ ਉੱਪਰ ਦੇ ਉਮਰ ਵਰਗ ਦੇ ਲੋਕਾਂ ਨੂੰ ਰਜਿਸਟਰ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪ੍ਰੋਵਿੰਸ ਦੀ ਕੋਵਿਡ-19 ਵੈਕਸੀਨ ਟਾਸਕ ਫੋਰਸ ਦੇ ਹੈੱਡ ਰਿਟਾਇਰਡ ਜਨਰਲ ਰਿੱਕ ਹਿਲੀਅਰ ਨੇ ਬੁੱਧਵਾਰ ਨੂੰ ਇਸ ਸਬੰਧ ਵਿੱਚ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਆਮ ਜਨਤਾ ਦਾ ਟੀਕਾਕਰਣ ਸ਼ੁਰੂ ਕਰਨ ਲਈ ਪ੍ਰੋਵਿੰਸ ਆਨਲਾਈਨ ਤੇ ਟੈਲੀਫੋਨ ਬੁਕਿੰਗ ਸਿਸਟਮ ਸ਼ੁਰੂ ਕਰਨ ਲਈ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੀ ਹੈ।

ਹਿਲੀਅਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਡੀ ਯੋਜਨਾ ਬਿਲਕੁਲ ਸਹੀ ਰਾਹ ਉੱਤੇ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਬੁਕਿੰਗ ਸਿਸਟਮ ਦੇ ਆਖਰੀ ਪੜਾਅ ਉੱਤੇ ਅਸੀਂ ਕੰਮ ਕਰ ਰਹੇ ਹਾਂ ਤੇ ਇਸ ਨੂੰ 15 ਮਾਰਚ ਨੂੰ ਲਾਂਚ ਕਰਾਂਗੇ। ਉਨ੍ਹਾਂ ਆਖਿਆ ਕਿ 15 ਮਾਰਚ ਤੋਂ ਸ਼ੁਰੂ ਹੋ ਕੇ ਸੱਭ ਤੋਂ ਪਹਿਲਾਂ 80 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਆਨਲਾਈਨ ਬੁਕਿੰਗ ਕਰਵਾ ਸਕਣਗੇ। 15 ਅਪਰੈਲ ਤੋਂ 75 ਸਾਲ ਤੋਂ ਉੱਪਰ ਦੇ ਲੋਕ ਬੁਕਿੰਗ ਕਰਵਾ ਸਕਣਗੇ। ਪਹਿਲੀ ਮਈ ਤੋਂ 70 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਬੁਕਿੰਗ ਕਰਵਾਉਣ ਦੀ ਇਜਾਜ਼ਤ ਹੋਵੇਗੀ। ਪਹਿਲੀ ਜੂਨ ਤੋਂ 65 ਸਾਲ ਤੋਂ ਵੱਧ ਉਮਰ ਦੇ ਅਤੇ ਪਹਿਲੀ ਜੁਲਾਈ ਤੋਂ 60 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਬੁਕਿੰਗ ਖੋਲ੍ਹ ਦਿੱਤੀ ਜਾਵੇਗੀ। ਹਿਲੀਅਰ ਨੇ ਚੇਤਾਵਨੀ ਦਿੰਦਿਆਂ ਆਖਿਆ ਕਿ ਲੋਕਾਂ ਨੂੰ ਆਪਣੇ ਦਿੱਤੇ ਗਏ ਟਾਈਮਫਰੇਮ ਤੋਂ ਬਾਹਰ ਵੈੱਬਸਾਈਟ ਉੱਤੇ ਬੁਕਿੰਗ ਕਰਵਾਉਣ ਦੀ ਕੋਸਿਸ ਨਹੀਂ ਕਰਨੀ ਚਾਹੀਦੀ ਕਿਉਂਕਿ ਅਜਿਹਾ ਕਰਨ ਦੀ ਸੂਰਤ ਵਿੱਚ ਉਹ ਸਿਸਟਮ ਦੀ ਵਰਤੋਂ ਨਹੀਂ ਕਰ ਸਕਣਗੇ।ਉਨ੍ਹਾਂ ਆਖਿਆ ਕਿ ਜੇ ਵੈਕਸੀਨ ਦੀ ਸਪਲਾਈ ਠੀਕ ਰਹੀ ਤਾਂ ਅਸੈਂਸ਼ੀਅਲ ਵਰਕਰਜ਼ ਮਈ ਦੇ ਪਹਿਲੇ ਹਫਤੇ ਦੌਰਾਨ ਆਪਣੀ ਪਹਿਲੀ ਡੋਜ਼ ਲਈ ਅਪੁਆਇੰਟਮੈਂਟ ਬੁੱਕ ਕਰ ਸਕਣਗੇ ਤੇ ਇਹ ਡੋਜ਼ ਹਾਸਲ ਕਰ ਸਕਣਗੇ।

Related News

ਰੂਸ ਤੋਂ ਬਾਅਦ ਹੁਣ ਚੀਨ ਨੇ ਬਣਾਈ ਕੋਰੋਨਾ ਵੈਕਸੀਨ ! ਡਾਕਟਰਾਂ ਤੋਂ ਪਹਿਲਾਂ ਫੌਜ ਨੂੰ ਦਿੱਤੀ ਜਾ ਰਹੀ ਹੈ ਵੈਕਸੀਨ

Vivek Sharma

ਬੀ.ਸੀ. ‘ਚ ਇਕ ਮੌਤ ਅਤੇ 89 ਨਵੇਂ ਕੋਵੀਡ -19 ਮਾਮਲਿਆਂ ਦੀ ਪੁਸ਼ਟੀ: ਡਾ.ਬੋਨੀ ਹੈਨਰੀ

Rajneet Kaur

ਵੈਕਸੀਨੇਸ਼ਨ ਪ੍ਰਕਿਰਿਆ ਸਮੇਂ ਅਨੁਸਾਰ ਹੋਵੇਗੀ ਤੇਜ਼, ਵੱਡੀ ਮਾਤਰਾ ‘ਚ ਕੈਨੇਡਾ ਪਹੁੰਚ ਰਹੀਆਂ ਹਨ ਖੁਰਾਕਾਂ

Vivek Sharma

Leave a Comment