channel punjabi
International News

ਰੂਸ ਤੋਂ ਬਾਅਦ ਹੁਣ ਚੀਨ ਨੇ ਬਣਾਈ ਕੋਰੋਨਾ ਵੈਕਸੀਨ ! ਡਾਕਟਰਾਂ ਤੋਂ ਪਹਿਲਾਂ ਫੌਜ ਨੂੰ ਦਿੱਤੀ ਜਾ ਰਹੀ ਹੈ ਵੈਕਸੀਨ

ਰੂਸ ਤੋਂ ਬਾਅਦ ਹੁਣ ਚੀਨ ਨੇ ਕੋਰੋਨਾ ਵੈਕਸੀਨ ਬਣਾਉਣ ਦਾ ਕੀਤਾ ਦਾਅਵਾ

ਚੀਨ ਨੇ ਚੁਪਚਾਪ ਆਪਣੇ ਪੱਧਰ ਤੇ ਤਿਆਰ ਕੀਤੀ ਵੈਕਸੀਨ

ਚੀਨ ਡਾਕਟਰਾਂ ਤੋਂ ਪਹਿਲਾਂ ਫੌਜੀਆਂ ਨੂੰ ਦੇ ਰਿਹਾ ਹੈ ਵੈਕਸੀਨ

ਚੀਨੀ ਦਵਾ ਕੰਪਨੀਆਂ ਨੇ ਅਮਰੀਕੀ ਕੰਪਨੀਆਂ ਨੂੰ ਪਛਾੜਿਆ

ਪੇਈਚਿੰਗ : ਕੋਰੋਨਾ ਵਾਇਰਸ ਦੇ ਹੱਲ ਲਈ ਰੂਸ ਨੇ ਕੋਰੋਨਾ ਵੈਕਸੀਨ ਬਣਾ ਲੈਣ ਦਾ ਦਾਅਵਾ ਬੀਤੇ ਦਿਨੀਂ ਕੀਤਾ ਸੀ। ਰੂਸ ਕੋਰੋਨਾ ਦੀ ਵੈਕਸੀਨ ਬਣਾਉਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਪਰ ਹੁਣ ਖਬਰ ਆ ਰਹੀ ਹੈ ਕਿ ਚੀਨ ਨੇ ਵੀ ਕੋਰੋਨਾ ਦੀ ਵੈਕਸੀਨ ਤਿਆਰ ਕਰ ਲਈ ਹੈ ਅਤੇ ਇਸ ਨੂੰ ਫੌਜੀਆਂ ‘ਤੇ ਇਸਤੇਮਾਲ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ।

ਦੁਨੀਆ ਭਰ ਦੇ ਚੁਨਿੰਦਾ ਦੇਸ਼ਾਂ ਵਿਚ ਕੋਰੋਨਾ ਦਾ ਟੀਕਾ ਤਿਆਰ ਕਰਨ ਦਾ ਕੰਮ ਆਖਰੀ ਪੜਾਅ ਵਿਚ ਹੈ । ਇਸ ਦੇ ਤਿਆਰ ਹੁੰਦੇ ਹੀ ਸਭ ਤੋਂ ਪਹਿਲਾਂ ਡਾਕਟਰਾਂ ਨੂੰ ਟੀਕਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਚੀਨ ਨੇ ਇਸ ਮਾਮਲੇ ਵਿਚ ਆਪਣੀ ਫੌਜ ਨੂੰ ਤਰਜ਼ੀਹ ਦਿੱਤੀ ਹੈ। ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਪੀਪਲਸ ਲਿਬਰੇਸ਼ਨ ਆਰਮੀ (PLA) ਦੇ ਫੌਜੀਆਂ ਲਈ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਹੈ।


ਫਾਇਨੈਂਸ਼ੀਅਨਲ ਟਾਈਮਸ ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਵੈਕਸੀਨ ਦੇ ਤੀਜੇ ਟ੍ਰਾਇਲ ਦੇ ਨਤੀਜੇ ਆਉਣ ਤੋਂ ਪਹਿਲਾਂ ਫੌਜੀਆਂ ਦਾ ਮਾਸ ਵੈਕਸੀਨੇਸ਼ਨ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ। ਚੀਨ ਵਿਚ ਪਹਿਲਾਂ ਵੀ ਕਈ ਦਵਾਈਆਂ ਦਾ ਇਸਤੇਮਾਲ ਫੌਜ ‘ਤੇ ਕੀਤਾ ਜਾ ਚੁੱਕਿਆ ਹੈ। ਰਿਪੋਰਟ ਮੁਤਾਬਕ ਸ਼ੀ ਜਿਨਪਿੰਗ ਨੇ ਚੀਨੀ ਫੌਜ ਅਤੇ ਨਾਗਰਿਕਾਂ ਦੇ ਗਠਜੋੜ ਦਾ ਅਭਿਆਨ ਚਲਾਇਆ ਹੈ ਅਤੇ ਕੋਰੋਨਾਵਾਇਰਸ ਨੇ ਇਸ ਨੂੰ ਹੋਰ ਵਧਾ ਦਿੱਤਾ ਹੈ। ਕੈਨਬਰਾ ਵਿਚ ਚਾਈਨਾ ਪਾਲਸੀ ਸੈਂਟਰ ਦੇ ਡਾਇਰੈਕਟਰ ਐਡਮ ਨੀ ਦਾ ਆਖਣਾ ਹੈ ਕਿ ਚੀਨੀ ਫੌਜ ਦੇ ਅੰਦਰ ਜੈਵਿਕ ਅਤੇ ਲਾਗ ਜਿਹੀਆਂ ਬੀਮਾਰੀਆਂ ਨਾਲ ਲੜਣ ਦੀ ਕਾਬਲੀਅਤ ਹੈ ਅਤੇ ਚੀਨੀ ਨੇਤਾ ਇਸ ਦਾ ਪੂਰਾ ਫਾਇਦਾ ਚੁੱਕ ਰਹੇ ਹਨ।

CanSino ਦੀ ਵੈਕਸੀਨ ਹੈ ਚੀਨ ਵਿਚ ਸਭ ਤੋਂ ਅੱਗੇ

ਚੀਨੀ ਮੀਡੀਆ ਦੀ ਮੰਨੀਏ ਤਾਂ ਚੀਨੀ ਵੈਕਸੀਨ ਨੂੰ ਵਿਕਸਤ ਕਰਨ ਲਈ ਡਾਕਟਰ ਚੇਨ ਵੇਈ ਦੀ ਜਮ੍ਹ ਕੇ ਤਰੀਫ ਹੋ ਰਹੀ ਹੈ। ਹਾਲਾਂਕਿ ਡਾਕਟਰ ਚੇਨ ਦੀ ਇਸ ਵੈਕਸੀਨ ਨੂੰ ਬਣਾਉਣ ਵਿਚ ਕੋਈ ਅਧਿਕਾਰਕ ਭੂਮਿਕਾ ਨਹੀਂ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਕੰਪਨੀ ਲਈ ਇਬੋਲਾ ਦੀ ਵੈਕਸੀਨ ਬਣਾਈ ਸੀ। ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ CanSino ਦੀ ਕੋਰੋਨਾਵਾਇਰਸ ਵੈਕਸੀਨ ਨੂੰ ਫੌਜੀਆਂ ਨੂੰ ਦਿੱਤਾ ਜਾ ਰਿਹਾ ਹੈ। ਐਡਮ ਨੇ ਕਿਹਾ ਕਿ CanSino ਦੀ ਕੋਰੋਨਾ ਵੈਕਸੀਨ ਨੂੰ ਚੀਨੀ ਫੌਜ ਦੇ ਨਾਲ ਮਿਲ ਕੇ ਬਣਾਇਆ ਗਿਆ ਹੈ। CanSino ਨੇ ਆਪਣੀ ਟੈਸਟਿੰਗ ਅਤੇ ਵੈਕਸੀਨ ਬਣਾਉਣ ਦੀ ਸਮਰੱਥਾ ਕਾਰਨ ਵਿਰੋਧੀਆਂ ਅਮਰੀਕਾ ਦੀ ਮਾਡਰਨਾ, ਫਾਇਜ਼ਰ, ਕਯੋਰਵੈਕ ਅਤੇ ਐਸਟ੍ਰਾਜ਼ੈਨੇਕਾ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ।

Related News

ਭਾਰਤੀ ਮੂਲ ਦੀ ਮਾਂ-ਧੀ ਨੂੰ ਅਦਾਲਤ ਨੇ ਸੁਣਾਈ ਸਜ਼ਾ, ਬੀਮੇ ਵਿੱਚ ਘਪਲੇ ਦਾ ਦੋਸ਼

Vivek Sharma

ਮੈਨੀਟੋਬਾ ਵਾਸੀਆਂ ਨੂੰ 48 ਘੰਟਿਆਂ ਬਾਅਦ ਮਿਲੇਗੀ ਵੱਡੀ ਰਾਹਤ, ਸੂਬੇ ਦੇ ਪ੍ਰੀਮੀਅਰ ਨੇ ਸ਼ੁੱਕਰਵਾਰ ਤੋਂ ਸ਼ਰਤਾਂ ਨਾਲ ਢਿੱਲ ਦੇਣ ਦਾ ਕੀਤਾ ਐਲਾਨ

Vivek Sharma

ਓਨਟਾਰੀਓ ਕੰਜ਼ਰਵੇਟਿਵ ਪਾਰਟੀ ਦੇ ਆਗੂ ਵੱਲੋਂ ਕਾਕਸ ਤੋਂ ਬਾਹਰ ਕੀਤੇ ਜਾਣ ਦੀਆਂ ਕੋਸਿ਼ਸ਼ਾਂ ਨੂੰ ਰੋਕਣ ਲਈ ਕਰਨਗੇ ਸੰਘਰਸ਼:ਐਮਪੀ ਡੈਰੇਕ ਸਲੋਨ

Rajneet Kaur

Leave a Comment