channel punjabi
Canada International News North America

ਕੈਨੇਡਾ ‘ਚ ਸ਼ੁੱਕਰਵਾਰ ਨੂੰ COVID-19 ਦੇ 3,370 ਕੇਸ ਆਏ ਸਾਹਮਣੇ

ਕੈਨੇਡਾ ‘ਚ ਸ਼ੁੱਕਰਵਾਰ ਨੂੰ COVID-19 ਦੇ 3,370 ਕੇਸ ਸਾਹਮਣੇ ਆਏ ਹਨ। ਦੇਸ਼ ‘ਚ ਕੁਲ ਕੇਸਾਂ ਦੀ ਗਿਣਤੀ 881,766 ਹੋ ਗਈ ਹੈ ਅਤੇ 829,045 ਲੋਕ ਠੀਕ ਹੋ ਚੁੱਕੇ ਹਨ। ਸਿਹਤ ਅਧਿਕਾਰੀਆਂ ਦੁਆਰਾ 41 ਹੋਰ ਮੌਤਾਂ ਹੋਣ ਦੀ ਖਬਰ ਮਿਲੀ ਹੈ, ਜਿਸ ਨਾਲ ਮਹਾਂਮਾਰੀ ਦੀ ਬਿਮਾਰੀ ਤੋਂ ਕੈਨੇਡਾ ਵਿਚ ਮਰਨ ਵਾਲਿਆਂ ਦੀ ਗਿਣਤੀ 22,192 ਹੋ ਗਈ ਹੈ।
ਹੁਣ ਤਕ, ਦੇਸ਼ ਭਰ ਵਿੱਚ 25.4 ਮਿਲੀਅਨ ਤੋਂ ਵੱਧ ਟੈਸਟ ਅਤੇ 2.2 ਮਿਲੀਅਨ ਟੀਕੇ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ, ਹਾਲਾਂਕਿ ਕੁੱਲ 1,964 ਲੋਕ ਵਾਇਰਸ ਕਾਰਨ ਹਸਪਤਾਲ ਵਿੱਚ ਦਾਖਲ ਹਨ।

ਕੋਰੋਨਾ ਵਾਇਰਸ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਕੈਨੇਡਾ ਨੇ ‘ ਜੌਹਨਸਨ ਐਂਡ ਜੌਹਨਸਨ ‘ ਦੇ ਕੋਵਿਡ-19 ਟੀਕੇ ਨੂੰ ਮਨਜ਼ੂਰੀ ਪ੍ਰਦਾਨ ਕੀਤੀ। ਕੈਨੇਡਾ ਦੀ ਮੁੱਖ ਮੈਡੀਕਲ ਸਲਾਹਕਾਰ ਡਾ. ਸੁਪਰੀਆ ਸ਼ਰਮਾ ਨੇ ਕਿਹਾ ਕਿ ਦੇਸ਼ ਨੇ ਫਾਈਜ਼ਰ, ਮੋਡਰਨਾ ਅਤੇ ਐਸਟ੍ਰਾਜੇਨੇਕਾ ਦੇ ਟੀਕਿਆਂ ਨੂੰ ਮਨਜ਼ੂਰੀ ਦਿੱਤੀ ਹੈ। ਇਹ ਅਜਿਹਾ ਪਹਿਲਾਂ ਦੇਸ਼ ਹੈ ਜਿਥੇ ਹੁਣ ਤੱਕ ਚਾਰ ਵੱਖ-ਵੱਖ ਟੀਕਿਆਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਕੈਨੇਡਾ ਨੇ ਪਹਿਲਾਂ ਹੀ ਜੌਹਨਸਨ ਐਂਡ ਜੌਹਨਸਨ ਤੋਂ ਕੁੱਲ 10 ਮਿਲੀਅਨ ਖੁਰਾਕਾਂ ਖਰੀਦੀਆਂ ਹਨ, ਜ਼ਰੂਰਤ ਪੈਣ ਤੇ 28 ਮਿਲੀਅਨ ਖੁਰਾਕਾਂ ਹੋਰ ਖਰੀਦ ਸਕਦੇ ਹਨ। ਫਾਈਜ਼ਰ ਤੋਂ ਅਪ੍ਰੈਲ ਤੋਂ ਜੂਨ ਦਰਮਿਆਨ 12.8 ਮਿਲੀਅਨ ਖੁਰਾਕਾਂ ਦੀ ਸਪੁਰਦਗੀ ਹੋਣ ਦੀ ਉਮੀਦ ਹੈ।

Related News

ਕੋਵਿਡ-19 ਮਹਾਂਮਾਰੀ ਕਾਰਨ ਕੈਨੇਡੀਅਨ ਯੂਨੀਵਰਸਿਟੀਜ਼ ਨੂੰ 3.4 ਬਿਲੀਅਨ ਡਾਲਰ ਦਾ ਹੋ ਸਕਦੈ ਘਾਟਾ : ਸਟੈਟੇਸਟਿਕਸ ਕੈਨੇਡਾ

Rajneet Kaur

ਸ਼ੁਕੱਰਵਾਰ ਤੋਂ ਕੁਝ ਮੁਬਾਇਲ ਫ਼ੋਨਜ਼ ‘ਚ ਨਹੀਂ ਚੱਲੇਗਾ ਵਟਸਐਪ !

Vivek Sharma

ਸਸਕੈਚਵਨ ਵਿਅਕਤੀ ਨੇ ਕੈਨੇਡਾ ‘ਚ ਹੀ ਤਿਆਰ ਕੀਤਾ 1949 Mercury M-47

Rajneet Kaur

Leave a Comment