channel punjabi
Canada International News North America

ਸਸਕੈਚਵਨ ਵਿਅਕਤੀ ਨੇ ਕੈਨੇਡਾ ‘ਚ ਹੀ ਤਿਆਰ ਕੀਤਾ 1949 Mercury M-47

ਕੈਨੇਡਾ: ਕਹਾਵਤਾਂ ਤਾਂ ਸਾਰਿਆਂ ਨੇ ਸੁਣੀਆਂ ਹੋਣਗੀਆਂ , ਮਿਹਨਤ ਦਾ ਫਲ ਮਿੱਠਾ ਹੁੰਦਾ ਹੈ , ਮਿਹਨਤ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ, ਜਾਂ ਫਿਰ ਰਬ ਵੀ ਉਨ੍ਹਾਂ ਦਾ ਸਾਥ ਦਿੰਦਾ ਜੋ  ਆਪਣੀ ਮਦਦ ਖੁਦ ਕਰਦੇ ਨੇ ਯਾਨੀ ਕਿ ਵਿਹਲੇ ਬੈਠ ਕੇ ਸਮਾਂ ਖਰਾਬ ਨਹੀਂ ਕਰਦੇ ਆਪਣੀ ਮਿਹਨਤ ਕਰਦੇ ਨੇ ਕੰਮ ਕਰਦੇ ਹਨ।

ਕੁਝ ਇਸ ਤਰ੍ਹਾਂ ਦਾ ਹੀ ਕਰ ਦਿਖਾਇਆ ਕੈਨੇਡਾ ਦੇ ਸੂਬੇ ਸਸਕੈਚਵਨ ‘ਚ ਰਹਿਣ ਵਾਲੇ ਗੈਰਥ ਰੌਬਸਟੈਡ (Garth Robstad ) ਨੇ । ਜਿਸਦੀ 3 ਸਾਲ ਦੀ ਮਿਹਨਤ ਸਫਲ ਹੋ ਗਈ ਹੈ। ਦੱਸ ਦਈਏ ਰੌਬਸਟੈਡ ਨੇ 1949 ਐਮ-47 (1949 Mercury M-47) ਮਰਕਰੀ ਟਰੱਕ ਤਿਆਰ ਕੀਤਾ ਹੈ।

ਰੌਬਸਟੈਡ ਨੇ ਕਿਹਾ ਕਿ ਸਾਲ 2017 ਤੋਂ ਉਨ੍ਹਾਂ ਇਸ ਟਰੱਕ ‘ਤੇ ਕੰਮ ਸ਼ੁਰੂ ਕਰ ਕੀਤਾ ਸੀ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਐਨਾ ਸਮਾਂ ਟਰੱਕ ਬਣਾਉਣ ‘ਤੇ ਨਹੀਂ ਲੱਗਿਆ ਜਿੰਨਾਂ ਇਸਦੇ ਪੁਰਜ਼ੇ ਇੱਕਠੇ ਕਰਨ ‘ਤੇ ਬਤੀਤ ਹੋਇਆ ਹੈ। ਇਸਦੇ ਪੁਰਜ਼ੇ ਵੱਖ-ਵੱਖ ਕਮਿਊਨਿਟੀਜ਼ ਤੋਂ ਮਿੱਲੇ ਹਨ ਜਿੰਨ੍ਹਾਂ ‘ਚ ਖਾਸਕਰ ਲੈਂਡਿਸ( Landis) , ਹੈਂਡਲ (Handel), ਬੋਰਡਨ (Borden)  ਅਤੇ Prince Albert ਸੂਬੇ ਸ਼ਾਮਲ ਹਨ।

ਰੌਬਸਟੈਡ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪੂਰਾ ਟਰੱਕ ਕੈਨੇਡਾ ‘ਚ ਤਿਆਰ ਹੋਇਆ ਹੈ। ਕੋਵਿਡ-19 ਦੇ ਚਲਦਿਆਂ ਸਭ ਕੁਝ ਬੰਦ ਹੋਣ  ਕਾਰਨ ਗੈਰਥ ਰੌਬਸਟੈਡ ਨੂੰ ਰੋਜ਼ਾਨਾ ਟਰੱਕ ‘ਤੇ ਪੰਜ ਤੋਂ ਛੇ ਘੰਟੇ ਕੰਮ ਕਰਨ ਦੀ ਆਗਿਆ ਦਿੱਤੀ ਗਈ ਸੀ।

ਉਨ੍ਹਾਂ ਕਿਹਾ ਜਦੋਂ ਉਨ੍ਹਾਂ ਇਹ ਕੰੰਮ ਸ਼ੁਰੂ ਕੀਤਾ ਤਾਂ ਇਸ ਕੰਮ ‘ਤੇ ਬਹੁਤ ਸਾਰਾ ਸਮਾਂ ਲੱਗਿਆ ਸੀ। ਐਵੇਂ ਦਾ ਕੰਮ ਕਰਨ ਲਈ ਬਹੁਤ ਸਾਰਾ ਸਮਾਂ  , ਵਧੀਆ ਜਗ੍ਹਾ ਅਤੇ ਇਕ ਸਮਝਦਾਰ ਪਤਨੀ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਾਇਦ ਐਮ 47 ਦਾ ਨਵੀਕਰਨ ਕਰਨ ਤੇ ਅਤੇ ਉਸਨੂੰ ਦੁਬਾਰਾ ਬਣਾਉਣ ‘ਤੇ ਘੱਟੋ-ਘਟ 1,000 ਘੰਟਿਆਂ ਤੋਂ ਵੱਧ ਸਮਾਂ ਲੱਗਿਆ ਹੋ ਸਕਦਾ ਹੈ। ਇਹ ਕੰਮ ਸਭ ਤੋਂ ਜ਼ਿਆਦਾ ਸਮਾਂ ਲੈਣ ਵਾਲਾ ਹਿੱਸਾ ਸੀ। ਹੁਣ ਐਮ 47 ‘ਤੇ ਥੌੜਾ ਹੋਰ ਕੰਮ ਅਜੇ ਬਾਕੀ ਹੈ।

ਗੈਰਥ ਨੇ ਕਿਹਾ ਕਿ ਦੇਖਿਆਂ ਜਾਵੇ ਤਾਂ ਕਿਤੇ ਜਾਣ ਲਈ ਐਮ 47 ਪੂਰੀ ਤਰ੍ਹਾਂ ਤਿਆਰ ਹੈ।

Related News

ਵੱਡੀ ਖ਼ਬਰ: ਅਮਰੀਕੀ ਰਾਜ ਇਦਾਹੋ ਦੀ ਕੋਇਰ ਡੀ ਅਲੇਨ ਝੀਲ ‘ਤੇ ਦੋ ਜਹਾਜ਼ਾਂ ਦੀ ਟੱਕਰ, 8 ਲੋਕਾਂ ਦੀ ਹੋਈ ਮੌਤ

team punjabi

ਅਮਰੀਕਾ: 6 ਲੋਕਾਂ ਨੂੰ ਲੈ ਜਾ ਰਿਹਾ ਜਹਾਜ਼ ਹਾਦਸਾਗ੍ਰਸਤ, ਤਿੰਨ ਘਰਾਂ ਨੂੰ ਪਹੁੰਚਿਆ ਨੁਕਸਾਨ

Rajneet Kaur

ਕੈਲਗਰੀ ਵਿਖੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ 49 ਲੋਕ ਕੋਰੋਨਾ ਪੀੜਿਤ

Vivek Sharma

Leave a Comment