channel punjabi
International News USA

ਸ਼ੁਕੱਰਵਾਰ ਤੋਂ ਕੁਝ ਮੁਬਾਇਲ ਫ਼ੋਨਜ਼ ‘ਚ ਨਹੀਂ ਚੱਲੇਗਾ ਵਟਸਐਪ !

ਨਵੇਂ ਸਾਲ 2021 ਦੀ ਸ਼ੁਰੂਆਤ ਦੇ ਨਾਲ ਹੀ ਨਵੀਆਂ ਤਬਦੀਲੀਆਂ ਵੀ ਆ ਗਈਆਂ ਹਨ। ਹਰ ਕੋਈ ਨਵੇਂ ਸਾਲ ਵਿੱਚ ਨਵੇਂ ਜੋਸ਼ ਅਤੇ ਨਵੀਆਂ ਉਮੰਗਾਂ ਨਾਲ ਪ੍ਰਵੇਸ਼ ਕਰ ਰਿਹਾ ਹੈ। ਨਵੇਂ ਸਾਲ ਦੇ ਪਹਿਲੇ ਦਿਨ ਤੋਂ ਹੀ ਕੁਝ ਨਿਯਮਾਂ ਵਿੱਚ ਵੀ ਬਦਲਾਅ ਹੋਣ ਜਾ ਰਹੇ ਹਨ। ਇਸ ਸਮੇਂ ਸੰਚਾਰ ਦੇ ਸਭ ਤੋਂ ਤੇਜ਼ ਅਤੇ ਜ਼ਰੂਰੀ ਸਾਧਨ ਮੋਬਾਈਲ ਫੋਨ ਦੀ ‘ਐਪਸ’ ਵਿੱਚ ਵੀ ਨਵੀਆਂ ਤਬਦੀਲੀਆਂ ਆ ਰਹੀਆਂ ਹਨ। ਅੱਜ ਤੋਂ ਭਾਵ 1 ਜਨਵਰੀ 2021 ਤੋਂ ਕੁਝ ਫੋਨਸ ’ਚ ਵਟਸਐਪ ਦਾ ਸੁਪੋਰਟ ਬੰਦ ਹੋ ਜਾਵੇਗਾ।

ਦਰਅਸਲ ਦੁਨੀਆ ਭਰ ਵਿੱਚ ਵਟਸਐਪ ਦੀ ਵਰਤੋਂ ਵੱਡੀ ਗਿਣਤੀ ਲੋਕਾਂ ਵਲੋਂ ਕੀਤੀ ਜਾਂਦੀ ਹੈ । ਕੰਪਨੀ ਆਏ ਦਿਨ ਵਟਸਐਪ ’ਚ ਨਵੇਂ ਫੀਚਰਸ ਅਤੇ ਸਕਿਓਰਟੀ ਪੈਚ ਦਿੰਦੀ ਰਹਿੰਦੀ ਹੈ। ਜਿਹੜੇ ਤੁਹਾਡੇ ਵਲੋਂ ਮੁਬਾਇਲ ਦੀ ਸੈਟਿੰਗਜ਼ ਵਿੱਚ ਜਾ ਕੇ ਮੈਨੁਅਲੀ ਕਰਨੇ ਹੁੰਦੇ ਹਨ ਜਾਂ ਇਹ ਆਟੋ ਅੱਪਡੇਟ ਹੋ ਜਾਂਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਕਾਫੀ ਪੁਰਾਣੇ ਹੋ ਚੁੱਕੇ ਸਾਮਰਟਫੋਨਸ ਦੇ ਹਾਰਡਵੇਅਰ ਅਤੇ ਸਾਫਟਵੇਅਰ ਕਾਰਣ ਉਨ੍ਹਾਂ ’ਚ ਨਵੇਂ ਫੀਚਰਸ ਅਤੇ ਪੈਚ ਨਹੀਂ ਦਿੱਤੇ ਜਾ ਸਕਦੇ, ਇਸ ਕਾਰਣ ਉਨ੍ਹਾਂ ’ਚ ਸਪੋਰਟ ਵੀ ਬੰਦ ਕਰ ਦਿੱਤਾ ਜਾਵੇਗਾ।

ਅੱਜ ਤੋਂ ਕੁਝ ਪੁਰਾਣੇ ਆਈਫੋਨਸ ਅਤੇ ਐਂਡ੍ਰਾਇਡ ਸਮਾਰਟਫੋਨਸ ’ਚ ਵੀ ਜੇਕਰ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ ਤਾਂ ਇਸ ’ਚ ਕੋਈ ਹੈਰਾਨੀ ਨਹੀਂ ਹੋਵੇਗੀ। ਕੰਪਨੀ ਮੁਤਾਬਕ ਆਈ.ਓ.ਐੱਸ. 9 (iOS 9) ਤੋਂ ਪੁਰਾਣੇ ਵਰਜ਼ਨ ’ਤੇ ਚੱਲਣ ਵਾਲੇ ਆਈਫੋਨ (iPhone) ਅਤੇ ਐਂਡ੍ਰਾਇਡ ਸਮਾਰਟਫੋਨਸ ਜਿਹੜੇ ਐਂਡ੍ਰਾਇਡ 4.0.3 (ANDROID 4.0.3) ਵਰਜ਼ਨ ਤੋਂ ਪੁਰਾਣੇ ਸਮਾਰਟਫੋਨਸ ’ਚ ਚੱਲ ਰਹੇ ਹਨ ਇਨ੍ਹਾਂ ’ਚ ਵਟਸਐਪ ਦਾ ਸਪੋਰਟ ਨਹੀਂ ਦਿੱਤਾ ਜਾਵੇਗਾ। ਇਹ 1 ਜਨਵਰੀ 2021 ਤੋਂ ਲਾਗੂ ਹੋ ਰਿਹਾ ਹੈ।

ਦੁਨੀਆ ’ਚ ਕਾਫੀ ਘੱਟ ਹੀ ਲੋਕ ਹਨ ਜੋ ਹੁਣ ਵੀ ਇੰਨ੍ਹੇ ਪੁਰਾਣੇ ਵਰਜ਼ਨ ਦੇ ਸਾਫਟਵੇਅਰ ਵਾਲੇ ਸਮਾਰਟਫੋਨ ਦੀ ਵਰਤੋਂ ਕਰ ਰਹੇ ਹਨ। ਇਸ ਲਈ ਵਟਸਐਪ ਦੇ ਇਸ ਕਦਮ ਨਾਲ ਜ਼ਿਆਦਾਤਰ ਯੂਜ਼ਰਸ ਪ੍ਰਭਾਵਿਤ ਨਹੀਂ ਹੋਣਗੇ। ਹਾਂ ਜੇਕਰ ਤੁਸੀਂ ਆਪਣਾ ਪੁਰਾਣਾ ਫੇਵਰੇਟ ਆਈਫੋਨ ਜਾਂ ਪੁਰਾਣੇ ਵਰਜ਼ਨ ਵਾਲੇ ਐਂਡ੍ਰਾਇਡ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਚੈੱਕ ਕਰ ਲਵੋ। ਜੇਕਰ ਸਾਫਟਵੇਅਰ ਅਪਡੇਟ ਉਪਲੱਬਧ ਹੈ ਤਾਂ ਅਪਡੇਟ ਕਰ ਲਵੋ। ਜੇਕਰ ਅੱਪਡੇਟ ਉਪਲੱਬਧ ਨਹੀਂ ਤਾਂ ਫਿਰ ਤੁਹਾਨੂੰ ਵਟਸਐਪ ਯੂਜ਼ ਕਰਨ ਲਈ ਸ਼ਾਇਦ ਸਮਾਰਟਫੋਨ ਅਪਗ੍ਰੇਡ ਕਰਨ ਦੀ ਲੋੜ ਹੋਵੇਗੀ।

Related News

ਅਡਮਿੰਟਨ:ਤੇਜ਼ ਹਵਾਵਾਂ ਕਾਰਨ ਹਜ਼ਾਰਾਂ ਲੋਕਾਂ ਨੂੰ ਬਿਜਲੀ ਨਾ ਹੋਣ ਕਾਰਨ ਮੁਸ਼ਕਿਲਾਂ ਦਾ ਕਰਨਾ ਪਿਆ ਸਾਹਮਣਾ

Rajneet Kaur

ਓਂਟਾਰੀਓ ‘ਚ ਕੋਰੋਨਾ ਦਾ ਜੋ਼ਰ ਫਿਲਹਾਲ ਘਟਿਆ,658 ਨਵੇਂ ਮਾਮਲੇ ਦਰਜ,685 ਹੋਏ ਸਿਹਤਯਾਬ

Vivek Sharma

ਨਕਸਲੀ ਹਮਲੇ ‘ਚ 22 ਜਵਾਨ ਸ਼ਹੀਦ, 31 ਜ਼ਖ਼ਮੀ, 13 ਦੀ ਹਾਲਤ ਗੰਭੀਰ

Vivek Sharma

Leave a Comment