channel punjabi
Canada International News North America

ਓਨਟਾਰੀਓ ਵਿੱਚ ਕੋਵਿਡ-19 ਦੀ ਤੀਜੀ ਲਹਿਰ ਸ਼ੁਰੂ: ਓਨਟਾਰੀਓ ਹੌਸਪਿਟਲ ਐਸੋਸਿਏਸ਼ਨ

ਓਨਟਾਰੀਓ ਵਿੱਚ ਇਸ ਸਮੇਂ ਕੋਵਿਡ-19 ਦੀ ਤੀਜੀ ਵੇਵ ਸ਼ੁਰੂ ਹੋ ਚੁੱਕੀ ਹੈ, ਇਹ ਖੁਲਾਸਾ ਪ੍ਰੋਵਿੰਸ ਦੀ ਹੌਸਪਿਟਲ ਐਸੋਸਿਏਸ਼ਨ ਵੱਲੋਂ ਕੀਤਾ ਗਿਆ। ਸੋਮਵਾਰ ਨੂੰ ਪਬਲਿਸ਼ ਕੀਤੇ ਗਏ ਟਵੀਟ ਵਿੱਚ ਓਨਟਾਰੀਓ ਹੌਸਪਿਟਲ ਐਸੋਸਿਏਸ਼ਨ (OHA) ਨੇ ਆਖਿਆ ਕਿ ਵੇਰੀਐਂਟਸ ਆਫ ਕਨਸਰਨ ਤੇਜ਼ੀ ਨਾਲ ਵੱਧ ਰਹੇ ਹਨ ਤੇ ਇੰਟੈਂਸਿਵ ਕੇਅਰ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

OHA ਨੇ ਆਖਿਆ ਕਿ ਇਸ ਸਮੇਂ ਅਸੀਂ ਤੀਜੀ ਵੇਵ ਵਿੱਚ ਦਾਖਲ ਹੋ ਚੁੱਕੇ ਹਾਂ। ਇਹ ਵੀ ਆਖਿਆ ਗਿਆ ਕਿ ਪਬਲਿਕ ਹੈਲਥ ਮਾਪਦੰਡਾਂ ਨੂੰ ਹੋਰ ਸਖ਼ਤ ਕੀਤੇ ਜਾਣ ਦੀ ਲੋੜ ਹੈ ਤਾਂ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਵੱਧ ਰਹੀ ਤਾਦਾਦ ਨੂੰ ਠੱਲ੍ਹ ਪਾਈ ਜਾ ਸਕੇ। ਸੋਮਵਾਰ ਨੂੰ ਪ੍ਰੋਵਿੰਸ ਵੱਲੋਂ ਕੋਵਿਡ-19 ਦੇ 1268 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ। ਇਸ ਦੌਰਾਨ ਟੋਰਾਂਟੋ ਦੀ ਮੈਡੀਕਲ ਆਫੀਸਰ ਆਫ ਹੈਲਥ ਡਾ· ਐਲੀਨ ਡੀ ਵਿੱਲਾ ਨੇ ਆਖਿਆ ਕਿ ਹਾਲ ਦੀ ਘੜੀ ਇਹ ਆਖਣਾ ਜਲਦਬਾਜ਼ੀ ਹੋਵੇਗੀ ਕਿ ਪ੍ਰੋਵਿੰਸ ਵਿੱਚ ਇਸ ਸਮੇਂ ਤੀਜੀ ਵੇਵ ਸ਼ੁਰੂ ਹੋ ਗਈ ਹੈ। ਉਨ੍ਹਾਂ ਆਖਿਆ ਕਿ ਇਹ ਪੱਕੇ ਤੌਰ ਉੱਤੇ ਆਖਿਆ ਜਾ ਸਕਦਾ ਹੈ ਕਿ ਅਸੀਂ ਅੰਕੜਿਆਂ ਨੂੰ ਇਸ ਦਿਸ਼ਾ ਵੱਲ ਵੱਧਦਾ ਨਹੀਂ ਵੇਖਣਾ ਚਾਹੁੰਦੇ। ਇਸ ਸਮੇਂ ਸਥਿਤੀ ਸਾਡੇ ਨਿਯੰਤਰਣ ਵਿੱਚ ਹੈ। ਸਾਨੂੰ ਪਤਾ ਹੈ ਕਿ ਮਹਾਂਮਾਰੀ ਅਜੇ ਖ਼ਤਮ ਨਹੀਂ ਹੋਈ ਹੈ। ਅਸੀਂ ਇਸ ਨੂੰ ਖ਼ਤਮ ਕਰਨ ਦੇ ਨੇੜੇ ਜ਼ਰੂਰ ਪਹੁੰਚ ਗਏ ਹਾਂ ਪਰ ਅਜੇ ਵੀ ਅਸੀਂ ਉੱਥੇ ਨਹੀਂ ਹਾਂ। ਦੂਜੇ ਪਾਸੇ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਡੇਵਿਡ ਵਿਲੀਅਮਜ਼ ਨੇ ਆਖਿਆ ਕਿ ਪ੍ਰੋਵਿੰਸ ਵਿੱਚ ਤੀਜੀ ਵੇਵ ਦਾ ਇੱਕ ਤਰ੍ਹਾਂ ਮੁੱਢ ਬੱਝ ਚੁੱਕਿਆ ਹੈ ਤੇ ਅਸੀਂ ਹਾਲਾਤ ਦਾ ਜਾਇਜ਼ਾ ਲੈ ਰਹੇ ਹਾਂ।ਇਸ ਵੇਲੇ ਓਨਟਾਰੀਓ ਸਮੇਂ ਖਿਲਾਫ ਲੜਾਈ ਲੜ ਰਿਹਾ ਹੈ। ਕੋਵਿਡ-19 ਵੈਕਸੀਨ ਦੀ ਦਰ ਤੇ ਵੇਰੀਐਂਟ ਆਫ ਕਨਸਰਨ ਇਨਫੈਕਸ਼ਨਜ਼ ਦੋਵੇਂ ਹੀ ਇੱਕੋ ਸਮੇਂ ਵੱਧ ਰਹੀਆਂ ਹਨ।

Related News

ਸਸਕੈਟੂਨ ‘ਚ ਮੁਲਤਵੀ ਕੀਤੀ ਗਈ ਮਿਉਂਸੀਪਲ ਚੋਣ ਦੀ ਪ੍ਰਕਿਰਿਆ ਹੋਈ ਪੂਰੀ, ਵੋਟਾਂ ਦੀ ਗਿਣਤੀ ਸ਼ੁਰੂ

Rajneet Kaur

ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਨੇ ਵੀ ਚੁੱਕਿਆ ਭਾਰਤੀ ਕਿਸਾਨਾਂ ਦਾ ਮੁੱਦਾ, ਕੀਤੀ ਲੋਕਤੰਤਰ ਨੂੰ ਬਚਾਉਣ ਦੀ ਅਪੀਲ

Vivek Sharma

ਅਲਬਰਟਾ ‘ਚ ਕੋਵਿਡ-19 ਦੇ 56 ਨਵੇਂ ਕੇਸਾਂ ਦੀ ਕੀਤੀ ਗਈ ਪੁਸ਼ਟੀ: ਡਾ: ਹਿੰਸ਼ਾ

Rajneet Kaur

Leave a Comment