channel punjabi
Canada International News North America

ਕਿਊਬਿਕ ਅਤੇ ਓਟਾਵਾ ਸਾਂਝੇ ਤੌਰ ’ਤੇ ਮਾਂਟਰੀਅਲ ਏਰੀਆ ‘ਚ ਇਲੈਕਟਿਕ ਵਾਹਨਾਂ ਦਾ ਪਲਾਂਟ ਬਣਾਉਣ ਲਈ 100 ਮਿਲੀਅਨ ਡਾਲਰ ਦਾ ਖਰਚ ਕਰਨਗੇ

ਕਿਊਬਿਕ ਅਤੇ ਓਟਾਵਾ ਸਾਂਝੇ ਤੌਰ ’ਤੇ ਮਾਂਟਰੀਅਲ ਏਰੀਆ ‘ਚ ਇਲੈਕਟਿਕ ਵਾਹਨਾਂ ਦਾ ਪਲਾਂਟ ਬਣਾਉਣ ਲਈ 100 ਮਿਲੀਅਨ ਡਾਲਰ ਦਾ ਖਰਚ ਕਰਨ ਜਾ ਰਹੇ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕਿਊਬਿਕ ਦੇ ਪ੍ਰੀਮੀਅਰ ਫ੍ਰਾਂਸੋ ਲੈਗਾਲਟ ਨੇ ਦੱਸਿਆ ਕਿ ਇਹ ਪੈਸਾ ਖਾਸ ਤੌਰ ’ਤੇ ਇਲੈਕਟ੍ਰਿਕ ਸਕੂਲ ਬੱਸਾਂ ਅਤੇ ਟਰੱਕਾਂ ਦੇ ਨਿਰਮਾਤਾਵਾਂ ਲਈ ਬੈਟਰੀ ਬਣਾਉਣ ਦੇ ਪਲਾਟ ਲਈ ਨਿਵੇਸ਼ ਕਰੇਗਾ। ਉਹਨਾਂ ਕਿਹਾ ਕਿ ਇਸਦੇ ਨਾਲ 150 ਤੋਂ ਜ਼ਿਆਦਾ ਵਾਧੂ ਨੌਕਰੀਆਂ ਲਈ ਥਾਂ ਬਣੇਗੀ।ਟਰੂਡੋ ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਫੈਡਰਲ ਸਰਕਾਰ ਸਥਾਨਕ ਕੰਪਨੀਆਂ ਦਾ ਸਮਰਥਨ ਕਰਨਾ ਚਾਹੁੰਦੀ ਹੈ। ਓਟਾਵਾ ਨਿਰਮਾਣ ਖੇਤਰ ਅਤੇ ਪ੍ਰਾਜੈਕਟਾਂ ਦਾ ਸਮਰਥਨ ਕਰਨਾ ਵੀ ਚਾਹੁੰਦਾ ਹੈ ਜੋ ਦੇਸ਼ ਦੇ ਆਵਾਜਾਈ ਪ੍ਰਣਾਲੀਆਂ ਦੇ ਬਿਜਲੀਕਰਨ ਨੂੰ ਤੇਜ਼ ਕਰੇਗੀ।

ਲਾਇਨ ਇਲੈਕਟ੍ਰਿਕ, ਜਿਸ ਨੇ ਜਾਇੰਟਸ ਐਮਾਜ਼ਾਨ ਅਤੇ ਕੈਨੇਡੀਅਨ ਨੈਸ਼ਨਲ ਰੇਲਵੇ ਕੰਪਨੀ ਨੂੰ ਟਰੱਕ ਵੇਚੇ ਹਨ, ਇਸ ਵੇਲੇ Saint-Jérôme ਵਿਚ 465 ਕਰਮਚਾਰੀ ਹਨ। ਇਸ ਨਵੇਂ ਪ੍ਰੋਜੈਕਟ ਨਾਲ 135 ਨਵੇਂ ਕੰਮ ਆਉਣ ਦੀ ਉਮੀਦ ਹੈ।

Marc Bédard ਨੇ ਕਿਹਾ, “ਬੈਟਰੀਆਂ ਦੀ ਕੀਮਤ ਬਹੁਤ ਸਸਤੀ ਹੋਵੇਗੀ ਅਤੇ ਇਸ ਵੇਲੇ ਚੁਣੌਤੀਆਂ ਵਿਚੋਂ ਇਕ ਸਟਿੱਕਰ ਦੀ ਕੀਮਤ ਹੈ।ਨਵੀਂ ਫੈਕਟਰੀ ਦੇ ਨਾਲ, ਕੰਪਨੀ ਖੋਜ ਅਤੇ ਵਿਕਾਸ ਕਰਨ ਲਈ ਇਕ ਨਵੀਨਤਾ ਕੇਂਦਰ ਬਣਾਏਗੀ।2023 ਤੱਕ ਪਲਾਂਟ ਦੇ ਨਿਰਮਾਣ ਦੇ ਹੋਣ ਦੀ ਉਮੀਦ ਹੈ।

Related News

ਪ੍ਰਧਾਨ ਮੰਤਰੀ ਟਰੂਡੋ ਨੇ ਬਿਲ ਮੌਰਨਿਊ ਦਾ ਅਹੁਦਾ ਬਰਕਰਾਰ ਰੱਖਣ ਦਾ ਕੀਤਾ ਸਮਰਥਨ

Rajneet Kaur

ਟੋਰਾਂਟੋ: ਸਟੂਡੈਂਟ ਗਰੁਪ ਵੱਲੋਂ ਫੈਡਰਲ ਸਰਕਾਰ ਨੂੰ ਕੋਵਿਡ-19 ਸਟੂਡੈਂਟ ਗਰਾਂਟ ਪ੍ਰੋਜੈਕਟ ਲਈ ਫੰਡ ਜਾਰੀ ਕਰਨ ਦੀ ਕੀਤੀ ਮੰਗ

Rajneet Kaur

ਹੈਲਥ ਕੈਨੇਡਾ ਵਲੋਂ ਮਨਜ਼ੂਰ ਤਿੰਨੇ ਵੈਕਸੀਨ ਇੱਕੋ ਸਮਾਨ ਅਸਰਦਾਰ ਅਤੇ ਪ੍ਰਭਾਵਸ਼ਾਲੀ : ਮਾਹਰ

Vivek Sharma

Leave a Comment