channel punjabi
Canada International News North America

ਓਂਟਾਰੀਓ: ICU ‘ਚ ਕੋਵਿਡ 19 ਦੇ ਕੇਸਾਂ ਦੀ ਗਿਣਤੀ ‘ਚ ਵਾਧਾ

ਓਨਟਾਰੀਓ ਹਸਪਤਾਲ ਐਸੋਸੀਏਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ 19 ਦੀ ਤੀਜੀ ਲਹਿਰ ਸੂਬੇ ਦੀ ਸਖਤ ਨਿਗਰਾਨੀ ਦੀ ਸਮਰੱਥਾ ਨੂੰ ਖਤਰੇ ਵਿੱਚ ਪਾ ਰਹੀ ਹੈ ਕਿਉਂਕਿ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।

ਐਸੋਸੀਏਸ਼ਨ ਦੇ ਪ੍ਰਧਾਨ ਐਂਥਨੀ ਡੇਲ ਨੇ ਕਿਹਾ ਕਿ ਇਸ ਸਮੇਂ ਓਨਟਾਰੀਓ ਵਿੱਚ ਕੋਵਿਡ 19 ਨਾਲ ਸਬੰਧਤ 401 ਲੋਕ ਇੰਨਟੈਂਸਿਵ ਕੇਅਰ ਯੂਨਿਟਾਂ ਵਿੱਚ ਹਨ ਅਤੇ ਅਜਿਹਾ ਲਗਦਾ ਹੈ ਕਿ ਇਹ ਗਿਣਤੀ 420 ਲੋਕਾਂ ਦੇ ਪੁਰਾਣੇ ਰਿਕਾਰਡ ਤੋਂ ਅੱਗੇ ਵਧਣ ਵਾਲੀ ਹੈ। ਡੇਲ ਨੇ ਕਿਹਾ ਕਿ “ਹਰ ਦਿਨ ਸਥਿਤੀ ਹੋਰ ਗੰਭੀਰ ਹੁੰਦੀ ਜਾਂਦੀ ਹੈ। ਇਸ ਸਮੇਂ ਓਨਟਾਰੀਓ ਦੇ ਹਸਪਤਾਲਾਂ ਦੇ ਆਈਸੀਯੂ ਵਿਚ ਕੁੱਲ 1,871 ਲੋਕ ਹਨ।

ਡਾ. ਡੇਵਿਡ ਵਿਲੀਅਮਜ਼ ਨੇ ਇਹ ਵੀ ਨੋਟ ਕੀਤਾ ਕਿ ਵਧੇਰੇ ਨੌਜਵਾਨ ਵੈਰੀਅੰਟਸ ਤੋਂ ਬੁਰੀ ਤਰ੍ਹਾਂ ਬਿਮਾਰ ਹੁੰਦੇ ਦਿਖਾਈ ਦੇ ਰਹੇ ਹਨ।

ਓਨਟਾਰੀਓ ਵਿੱਚ 19 ਸ਼ੁੱਕਰਵਾਰ ਨੂੰ ਕੋਵਿਡ ਦੇ 2,169 ਨਵੇਂ ਕੇਸ ਸਾਹਮਣੇ ਆਏ ਅਤੇ 12 ਮੌਤਾਂ ਦੀ ਪੁਸ਼ਟੀ ਕੀਤੀ ਗਈ । ਕੋਵਿਡ 19 ਵੈਰੀਅੰਟਸ ਦੇ 49 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਜ਼ਿਆਦਾਤਰ ਕੇਸ (1,494) B.1.1.7 ਵੇਰੀਐਂਟ ਦੇ ਹਨ।

Related News

ਨੋਵਾ ਸਕੋਸ਼ੀਆ ਦੇ ਵਿਦਿਆਰਥੀ ਵੋਟ ਪ੍ਰੋਗਰਾਮ ਰਾਹੀਂ ਮਿਉਂਸੀਪਲ ਚੋਣਾਂ ‘ਚ ਲੈਣਗੇ ਹਿੱਸਾ

Rajneet Kaur

ਓਂਟਾਰਿਓ :ਕੋਵਿਡ 19 ਕਾਰਨ ਕਈ ਸਕੂਲਾਂ ‘ਚ ਹੋਈ ਬਸ ਡਰਾਈਵਰਾਂ ਦੀ ਘਾਟ

Rajneet Kaur

ਓਂਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਪ੍ਰਕਿਰਿਆ ਵਿੱਚ ਤਬਦੀਲੀਆਂ ਲਈ ਮਤਾ ਪੇਸ਼, ਚੋਣ ਪ੍ਰਕਿਰਿਆ ‘ਚ ਸੁਧਾਰਾਂ ਦੀ ਮੰਗ

Vivek Sharma

Leave a Comment