channel punjabi
International News North America

Sachin Tendulkar Corona Positive: ਸਾਬਕਾ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਕੋਰੋਨਾ ਪਾਜ਼ੀਟਿਵ

ਸਾਬਕਾ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਵੀ ਕੋਰੋਨਾ ਸੰਕ੍ਰਮਿਤ ਹੋ ਗਏ ਹਨ। ਉਨ੍ਹਾਂ ਨੇ ਖ਼ੁਦ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ।ਹਾਲਾਂਕਿ ਸਚਿਨ ਦੇ ਪਰਿਵਾਰ ‘ਚ ਹੋਰਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ। ਤੇਂਦੁਲਕਰ ਨੇ ਘਰ ਵਿਚ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ।ਇਸ ਤੋਂ ਇਲਾਵਾ ਉਹ ਇਸ ਮਹਾਂਮਾਰੀ ਨਾਲ ਜੁੜੇ ਸਾਰੇ ਲੋੜੀਂਦੇ ਪ੍ਰੋਟੋਕੋਲ ਅਤੇ ਡਾਕਟਰ ਦੀ ਸਲਾਹ ਦੀ ਪਾਲਣਾ ਕਰ ਰਹੇ ਹਨ।ਦੱਸ ਦਈਏ ਕਿ ਸਚਿਨ ਨੇ ਹਾਲ ਹੀ ‘ਚ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ ਸੀ। ਸਚਿਨ ਤੇਂਦੁਲਕਰ ਵਿੱਚ ਕੋਰੋਨਾ ਦੇ ਹਲਕੇ ਲੱਛਣ ਪਾਏ ਗਏ ਹਨ।

ਸਚਿਨ ਤੇਂਦੁਲਕਰ ਹਾਲ ਹੀ ‘ਚ ਆਯੋਜਿਤ ਕੀਤੇ ਗਏ ‘ਰੋਡ ਸੇਫਟੀ ਵਰਲਡ ਸੀਰੀਜ਼’ ਕ੍ਰਿਕੇਟ ਟੂਰਨਾਮੈਂਟ ‘ਚ ਖੇਡੇ ਸਨ। ਇਸ ਟੂਰਨਾਮੈਂਟ ਵਿੱਚ ਭਾਰਤ ਸਮੇਤ ਆਸਟ੍ਰੇਲੀਆ, ਇੰਗਲੈਂਡ, ਬੰਗਲਾਦੇਸ਼, ਸ਼੍ਰੀਲੰਕਾ, ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਦੇ ਲੀਜੈਂਡ ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਕ ਵੱਡੇ ਵਕਫੇ਼ ਤੋਂ ਬਾਅਦ ਭਾਰਤੀ ਕ੍ਰਿਕੇਟ ਇਤਿਹਾਸ ਦੀ ਸਫ਼ਲਤਮ ਓਪਨਰ ਜੋੜੀ ਸਚਿਨ ਅਤੇ ਵੀਰੇਂਦਰ ਸਹਿਵਾਗ ਨੇ ਇਸ ਟੂਰਨਾਮੈਂਟ ਵਿੱਚ ਵੀ ਆਪਣੇ ਜਲਵੇ ਵਿਖਾਏ। ਸਚਿਨ ਤੇਂਦੁਲਕਰ ਦੀ ਅਗਵਾਈ ‘ਚ ਇੰਡੀਅਨ ਲੀਜੈਂਡਸ ਦੀ ਟੀਮ ਟੂਰਨਾਮੈਂਟ ਦੀ ਜੇਤੂ ਬਣੀ ਸੀ। ਇਸ ਟੂਰਨਾਮੈਂਟ ਦਾ ਫਾਈਨਲ ਰਾਇਪੁਰ ‘ਚ ਖੇਡਿਆ ਗਿਆ ਸੀ। ਸਚਿਨ ਤੋਂ ਇਲਾਵਾ ਵੀਰੇਂਦਰ ਸਹਿਵਾਗ, ‘ਸਿਕਸਰ ਕਿੰਗ ਯੁਵਰਾਜ ਸਿੰਘ’, ਇਰਫਾਨ ਪਠਾਨ ਤੇ ਯੁਸੁਫ ਪਠਾਨ ਵਰਗੇ ਕਈ ਸਾਬਕਾ ਦਿੱਗਜ ਕ੍ਰਿਕਟਰ ਇਸ ਟੂਰਨਾਮੈਂਟ ‘ਚ ਖੇਡੇ ਸਨ।

Related News

ਕਿਊਬੈਕ ਸਰਕਾਰ ਨੇ ਘਰੇਲੂ ਹਿੰਸਾ ਵਿਰੋਧੀ ਯੋਜਨਾ ਲਈ ਨਹੀਂ ਰੱਖਿਆ ਨਵਾਂ ਫੰਡ, ਸ਼ੈਲਟਰਾਂ ਨੇ ਕੀਤੀ ਨੁਕਤਾਚੀਨੀ !

Vivek Sharma

ਅਮਰੀਕਾ ‘ਚ ਕੋਵਿਡ-19 ਦੀ ਵੈਕਸੀਨ ਦਾ ਟ੍ਰਾਇਲ ਤੀਜੇ ਪੜਾਅ ‘ਚ ਪੁੱਜਾ, ਛੇਤੀ ਹੀ ਮਿਲੇਗੀ ਖੁਸ਼ਖਬਰੀ

Vivek Sharma

ਕੈਨੇਡਾ ਵਿੱਚ ਬੁੱਧਵਾਰ ਨੂੰ ਕੋਰੋਨਾ ਦੇ 5000 ਤੋਂ ਵੱਧ ਮਾਮਲੇ ਆਏ ਸਾਹਮਣੇ

Vivek Sharma

Leave a Comment