channel punjabi
Canada International News North America

ਫੈਡਰਲ ਸਰਕਾਰ ਵੱਲੋਂ ਕੋਵਿਡ 19 ਦੌਰਾਨ ਇੰਮਪਲੋਇਮੈਂਟ ਇਨਸ਼ੋਰੇਂਸ ਬੈਨੀਫਿਟ ਲਈ ਬੇਰੁਜ਼ਗਾਰੀ ਦਰ 13 ਫੀਸਦੀ ਕੀਤੀ ਗਈ ਤੈਅ

ਫੈਡਰਲ ਸਰਕਾਰ ਵੱਲੋਂ ਕੋਵਿਡ 19 ਦੌਰਾਨ ਇੰਮਪਲੋਇਮੈਂਟ ਇਨਸ਼ੋਰੇਂਸ ਬੈਨੀਫਿਟ ਦਾ ਹਿਸਾਬ ਰੱਖਣ ਲਈ ਘੱਟੋ-ਘੱਟ ਬੇਰੁਜ਼ਗਾਰੀ ਦਰ 13 ਫੀਸਦੀ ਤੈਅ ਕੀਤੀ ਗਈ ਹੈ। ਇਨਾਂ ਹੀ ਨਹੀਂ ਜਿਹੜੇ ਲੋਕ ਅਜਿਹੇ ਰੀਜਨਜ਼ ‘ਚ ਰਹਿੰਦੇ ਨੇ ਜਿਥੋਂ ਦੀ ਬੇਰੁਜ਼ਗਾਰੀ ਦਰ ਇਸ ਨਾਲੋਂ ਵੀ ਘੱਟ ਹੈ ਉਨਾਂ ਦੇ ਈਆਈ (EI) ਬੈਨੇਫੀਟਜ਼ ਇਸ ਦਰ ਉਤੇ ਤੈਅ ਕੀਤੇ ਜਾਣਗੇ ਅਤੇ  ਜਿਨਾਂ ਰੀਜ਼ਨਸ ‘ਚ ਬੇਰੁਜ਼ਾਗਾਰੀ ਦਰ ਜ਼ਿਆਦਾ ਹੋਵੇਗੀ ਉਥੇ ਈ-ਆਈ ਬੈਨੇਫੀਟਜ਼ ਉਸ ਰੀਜਨ ਦੀ ਅਸਲ ਦਰ ਦੇ ਹਿਸਾਬ ਨਾਲ ਤੈਅ ਕੀਤੇ ਜਾਣਗੇ।

ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਕਿ ਕੋਵਿਡ 19 ਨੇ ਦੇਸ਼ ਭਰ ਦੀ ਲੇਬਰ ਮਾਰਕਿਟ ਤੇ ਅਸਰ ਪਾਇਆ ਹੈ। ਸਟੈਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਜੁਲਾਈ ਵਿਚ ਬੇਰੁਜ਼ਗਾਰੀ ਦਰ 10.9 ਫੀਸਦ ਸੀ ਜੋ ਕਿ ਜੂਨ ਵਿਚ ਰਿਕਾਰਡ ਦਰ ਨਾਲੋਂ 12.3 ਫੀਸਦੀ ਤੇ ਮਈ ਵਿਚ ਦਰਜ ਕੀਤੀ ਗਈ ਬੇਰੁਜ਼ਗਾਰੀ ਦਰ 13.7 ਫੀਸਦ ਨਾਲੋਂ ਘੱਟ ਸੀ।

ਓਟਾਵਾ ਵਲੋਂ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੇਫੀਟ ਲਾਂਚ ਕਰਨ ਤੋਂ ਬਾਅਦ 1.6 ਮੀਲੀਅਨ ਕੈਨੇਡੀਅਨਾਂ ਤੋਂ ਵੀ ਵੱਧ ਕੰਮ ਉਤੇ ਪਰਤ ਆਏ ਹਨ। ਜਿਸ ਨਾਲ 8.5 ਮਿਲੀਅਨ ਕੈਨੇਡੀਅਨਾਂ ਨੂੰ ਆਮਦਨ ਪੱਖੋਂ ਮਦਦ ਮਿਲੀ ਹੈ। ਅਪਲਾਈਮੈਂਟ ਵਰਕਫੋਰਸ ਡਿਵੈਲਪਮੈਂਟ ਤੇ ਡਿਸਐਬਿਲਟੀ ਇਨਕਲੂਜ਼ਨ ਮੰਤਰੀ ਨੇ ਕਿਹਾ ਕਿ ਅਸੀ ਬਹੁਤ ਧਿਆਨ ਨਾਲ ਤੇ ਹੌਲੀ-ਹੌਲੀ ਆਪਣੇ ਅਰਥਚਾਰੇ ਵਲ ਮੁੜ ਰਹੇ ਹਾਂ ਤਾਂ ਧਿਆਨ ਵਿਚ ਆਇਆ ਕਿ ਉਸ ਦੌਰਾਨ ਸਾਡੇ ਕੈਨੇਡੀਅਨ ਵਰਕਰਜ਼ ਨੂੰ ਅਜੇ ਵੀ ਕਈ ਉਨਤਾਈਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨਾਂ ਆਖਿਆ ਕਿ ਆਰਜ਼ੀ ਤੌਰ ਤੇ ਕੌਮੀ ਪੱਧਰ ਤੇ ਘੱਟੋ-ਘਟ ਬੇਰੁਜ਼ਗਾਰੀ ਦਰ ਤੈਅ ਕਰਨ ਨਾਲ ਈ-ਆਈ ਪਰੋਗਰਾਮ ਨਾਲ ਵਧ ਤੋਂ ਵਧ ਲੋਕਾਂ ਦੀ ਮਦਦ ਹੋ ਸਕਦੀ ਹੈ।

 

 

Related News

ਕੈਨੇਡਾ: ਪ੍ਰਧਾਨ ਮੰਤਰੀ ਟਰੂਡੋ ਨੇ ਯਾਦਗਾਰੀ ਦਿਹਾੜੇ ਮੌਕੇ ਸ਼ਹੀਦ ਫ਼ੌਜੀਆਂ ਨੂੰ ਦਿੱਤੀ ਸ਼ਰਧਾਂਜਲੀ

Rajneet Kaur

ਬਰੈਂਪਟਨ ਦੇ MPPs ਸਰਕਾਰ ਤੋਂ 15 ਵਿਦਿਆਰਥੀਆਂ ‘ਤੇ ਕਲਾਸ ਦੇ ਅਕਾਰ ਲਗਾਉਣ ਦੀ ਕਰ ਰਹੇ ਨੇ ਮੰਗ

Rajneet Kaur

ਆਕਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਦੇ ਟੀਕਾਕਰਣ ਤੋਂ ਬਾਅਦ ਖੂਨ ਦੇ ਜੰਮਣ ਦੀ ਸ਼ਿਕਾਇਤ, ਕੈਨੇਡਾ ਵਿੱਚ ਵਰਤੋਂ ਉੱਤੇ ਰੋਕ ਲਾਉਣ ਦਾ ਕੋਈ ਇਰਾਦਾ ਨਹੀਂ

Rajneet Kaur

Leave a Comment