channel punjabi
Canada International News North America

ਆਕਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਦੇ ਟੀਕਾਕਰਣ ਤੋਂ ਬਾਅਦ ਖੂਨ ਦੇ ਜੰਮਣ ਦੀ ਸ਼ਿਕਾਇਤ, ਕੈਨੇਡਾ ਵਿੱਚ ਵਰਤੋਂ ਉੱਤੇ ਰੋਕ ਲਾਉਣ ਦਾ ਕੋਈ ਇਰਾਦਾ ਨਹੀਂ

ਕੈਨੇਡਾ ਦੀ ਉੱਘੀ ਡਾਕਟਰ ਤੇ ਫੈਡਰਲ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਆਕਸਫੋਰਡ-ਐਸਟ੍ਰਾਜ਼ੈਨੇਕਾ ਦੀ ਕੈਨੇਡਾ ਵਿੱਚ ਵਰਤੋਂ ਉੱਤੇ ਰੋਕ ਲਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਜਿ਼ਕਰਯੋਗ ਹੈ ਕਿ ਕਈ ਹੋਰਨਾਂ ਮੁਲਕਾਂ ਨੇ ਇਸ ਵੈਕਸੀਨ ਦੇ ਟੀਕਾਕਰਣ ਤੋਂ ਬਾਅਦ ਖੂਨ ਦੇ ਜੰਮਣ ਦੀ ਸਿ਼ਕਾਇਤ ਕਰਦਿਆਂ ਹੋਇਆਂ ਇਸ ਵੈਕਸੀਨ ਦੀ ਵਰਤੋਂ ਉੱਤੇ ਰੋਕ ਲਾ ਦਿੱਤੀ ਹੈ।

ਚੀਫ ਪਬਲਿਕ ਹੈਲਥ ਆਫੀਸਰ ਡਾ· ਥੈਰੇਸਾ ਟੈਮ ਨੇ ਆਖਿਆ ਕਿ ਕੈਨੇਡਾ ਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਦਾ ਉਹੀ ਬੈਚ ਸਪਲਾਈ ਨਹੀਂ ਕੀਤਾ ਗਿਆ ਜਿਹੜਾ ਹੋਰਨਾਂ ਯੂਰਪੀਅਨ ਦੇਸ਼ਾਂ ਨੂੰ ਕੀਤਾ ਗਿਆ ਹੈ, ਇਸ ਲਈ ਇਸ ਦੀ ਵਰਤੋਂ ਰੋਕਣ ਦੀ ਕੋਈ ਲੋੜ ਨਜ਼ਰ ਨਹੀਂ ਆਉਂਦੀ। ਹੈਲਥ ਕੈਨੇਡਾ ਦੀ ਮੁੱਖ ਮੈਡੀਕਲ ਸਲਾਹਕਾਰ ਡਾ਼. ਸੁਪ੍ਰਿਆ ਸ਼ਰਮਾ ਦਾ ਕਹਿਣਾ ਹੈ ਕਿ ਆਕਸਫੋਰਡ-ਐਸਟ੍ਰਾਜ਼ੇਨੇਕਾ ਕੋਵਿਡ -19 ਟੀਕੇ ਅਤੇ ਖੂਨ ਦੇ ਥੱਕੇ ਬਣਨ ਦੇ ਸੰਬੰਧ ‘ਚ ਕੋਈ ਵਿਗਿਆਨਕ ਵਿਆਖਿਆ ਹਾਲੇ ਤੱਕ ਨਹੀਂ ਹੋਈ ਹੈ। ਡਾ: ਸੁਪ੍ਰੀਆ ਸ਼ਰਮਾ ਦਾ ਕਹਿਣਾ ਹੈ ਕਿ ਦੇਸ਼ ਅੰਦਰ ਹੈਲਥ ਕੈਨੇਡਾ ਨੂੰ ਇਸ ਵੈਕਸੀਨ ਦੇ ਮਾੜੇ ਪ੍ਰਭਾਵਾਂ ਦਾ ਕੋਈ ਵੀ ਕੇਸ ਨਹੀਂ ਮਿਲਿਆ, ਫਿਲਹਾਲ ਕੈਨੇਡਾ ਇਸ ਵੈਕਸੀਨ ਦਾ ਇਸਤੇਮਾਲ ਜਾਰੀ ਰੱਖੇਗਾ। ਡੈੱਨਮਾਰਕ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਕਈ ਲੋਕਾਂ ਦੇ ਸਰੀਰ ਵਿੱਚ ਇਸ ਵੈਕਸੀਨ ਦੇ ਟੀਕਾਕਰਣ ਤੋਂ ਬਾਅਦ ਖੂਨ ਦੇ ਜੰਮਣ ਦੀਆਂ ਕਈ ਖਬਰਾਂ ਮਿਲਣ ਤੇ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਐਸਟ੍ਰਾਜ਼ੈਨੇਕਾ ਵੈਕਸੀਨੇਸ਼ਨ ਉੱਤੇ ਰੋਕ ਲਾ ਦਿੱਤੀ ਸੀ।ਪਰ ਡੈੱਨਮਾਰਕ ਨੇ ਇਹ ਵੀ ਆਖਿਆ ਸੀ ਕਿ ਉਨ੍ਹਾਂ ਵੱਲੋਂ ਥੋੜ੍ਹੀ ਅਹਿਤਿਆਤ ਵਰਤਣ ਵਾਸਤੇ ਹੀ ਇਸ ਵੈਕਸੀਨ ਉੱਤੇ ਰੋਕ ਲਾਈ ਗਈ ਹੈ ਨਾ ਕਿ ਇਨ੍ਹਾਂ ਗੱਲਾਂ ਦਾ ਆਪਸ ਵਿੱਚ ਕੋਈ ਸਬੰਧ ਹੋਣ ਕਾਰਨ। ਯੂਰਪੀਅਨ ਮੈਡੀਸਨਜ਼ ਏਜੰਸੀ ਵੱਲੋਂ ਵੀ ਇਸ ਤਰ੍ਹਾਂ ਦੇ ਮਾਮਲੇ ਦੀ ਆਪਣੇ ਪੱਧਰ ਉੱਤੇ ਜਾਂਚ ਕੀਤੀ ਜਾ ਰਹੀ ਹੈ। ਨੌਰਵੇਅ, ਆਈਸਲੈਂਡ ਤੇ ਹੋਰਨਾਂ ਕਈ ਦੇਸ਼ਾਂ ਵੱਲੋਂ ਵੀ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਵਰਤੋਂ ਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਗਈ ਹੈ।

ਇਸ ਦੌਰਾਨ ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਆਖਿਆ ਕਿ ਹੈਲਥ ਕੈਨੇਡਾ ਵੱਲੋਂ ਵੈਕਸੀਨ ਦੇ ਮੁਲਾਂਕਣ ਤੋਂ ਬਾਅਦ ਉਨ੍ਹਾਂ ਨੂੰ ਇਹ ਭਰੋਸਾ ਹੈ ਕਿ ਇਸ ਵਿੱਚ ਕੋਈ ਦਿੱਕਤ ਨਹੀਂ ਹੈ। ਉਨ੍ਹਾਂ ਆਖਿਆ ਕਿ ਸਿਹਤ ਤੇ ਸੇਫਟੀ ਦੇ ਲਿਹਾਜ ਨਾਲ ਵੈਕਸੀਨ ਦੇ ਹਰੇਕ ਲੌਟ ਦਾ ਪੂਰਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਤੇ ਜਿਹੜੀ ਵੈਕਸੀਨ ਸਾਨੂੰ ਕੈਨੇਡਾ ਵਿੱਚ ਹਾਸਲ ਹੋ ਰਹੀ ਹੈ ਉਸ ਵਿੱਚ ਕੋਈ ਗੜਬੜ ਨਹੀਂ ਹੈ। ਉਨ੍ਹਾਂ ਆਖਿਆ ਕਿ ਅਸੀਂ ਪ੍ਰੋਵਿੰਸਾਂ ਨਾਲ ਵੀ ਪੂਰਾ ਰਾਬਤਾ ਰੱਖ ਕੇ ਚੱਲ ਰਹੇ ਹਾਂ। ਜੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਵੇਗੀ ਤਾਂ ਉਹ ਹੈਲਥ ਕੈਨੇਡਾ ਕੋਲ ਰਿਪੋਰਟ ਕਰ ਸਕਦੇ ਹਨ।

Related News

KISAN ANDOLAN: ਦਸੰਬਰ ਤੱਕ ਚੱਲਦਾ ਰਹਿ ਸਕਦਾ ਹੈ ਕਿਸਾਨ ਅੰਦੋਲਨ, ਜਨਤਾ ਸੁੱਤੀ ਰਹੀ ਤਾਂ ਭਾਜਪਾ ਵੇਚ ਦੇਵੇਗੀ ਦੇਸ਼ : ਰਕੇਸ਼ ਟਿਕੈਤ

Vivek Sharma

Update: ਪੁਲਿਸ ਨੇ ਟੀਟੀਸੀ ਕਰਮਚਾਰੀ ਦੇ ਚਾਕੂ ਮਾਰਨ ਦੇ ਮਾਮਲੇ ‘ਚ ਇੱਕ 18 ਸਾਲਾ ਵਿਅਕਤੀ ਅਤੇ ਇੱਕ 15 ਸਾਲਾ ਲੜਕੇ ਨੂੰ ਕੀਤਾ ਗ੍ਰਿਫਤਾਰ

Rajneet Kaur

ਗ਼ਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਦੇਣ ਕਾਰਨ ‘ਟ੍ਰਾਂਸਪੋਰਟ ਕੈਨੇਡਾ’ ਨੇ ਦੋ ਯਾਤਰੀਆਂ ਨੂੰ ਠੋਕਿਆ ਮੋਟਾ ਜੁਰਮਾਨਾ

Vivek Sharma

Leave a Comment