channel punjabi
Canada International News North America

ਓਟਾਵਾ ਅਤੇ ਪੂਰਬੀ ਓਂਟਾਰੀਓ ਸਟੇਜ 3 ‘ਚ ਹੋਏ ਦਾਖਲ, ਖੁਲ੍ਹੇ ਕਈ ਕਾਰੋਬਾਰ

ਓਟਾਵਾ: ਓਟਾਵਾ ਅਤੇ ਪੂਰਬੀ ਓਂਟਾਰੀਓ ਸਟੇਜ 3 ‘ਚ ਦਾਖਲ ਹੋ ਗਏ ਹਨ। ਜਿਸ ‘ਚ ਲਗਭਗ ਸਾਰੇ ਕਾਰੋਬਾਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।

ਰੈਸਟੋਰੈਂਟ, ਜਿਮ, ਖੇਡ ਦੇ ਮੈਦਾਨ, ਸਿਨੇਮਾ ਸਾਰੀਆਂ ਚੀਜ਼ਾਂ ‘ਚ ਢਿੱਲ ਮਿਲ ਗਈ ਹੈ। ਹੁਣ ਹਰ ਕੋਈ ਆਪਣੀ ਮੰਨਪਸੰਦ ਦੀ ਚੀਜ਼ ਖਾ ਸਕਦੈ ਹੈ, ਬੱਚੇ ਖੇਡ ਦੇ ਮੈਦਾਨ ‘ਚ ਜਾ ਕੇ ਖੇਡ ਸਕਦੇ ਹਨ। ਓਟਾਵਾ ਅਤੇ ਪੂਰਬੀ ਓਂਟਾਰੀਓ ‘ਚ ਸਿਨੇਮਾ ਘਰਾਂ ਨੂੰ ਦੁਬਾਰਾ ਖੋਲ੍ਹਣ ਦੀ ਮਨਜ਼ੂਰੀ ਮਿਲ ਗਈ ਹੈ।

ਰੈਸਟੋਰੈਂਟ ਅਤੇ ਬਾਰ ਹੁਣ ਇਨਡੋਰ ਸੇਵਾਵਾਂ ਦੀ ਪੇਸ਼ਕਸ਼ ਕਰ ਸਕਦੇ ਹਨ। ਦੱਸ ਦਈਏ ਕਈ ਸਿਨਮਾਂ ਘਰਾਂ ਨੂੰ ਖੋਲ੍ਹਣ ਦੀ ਅਜੇ ਮਨਜ਼ੂਰੀ ਨਹੀਂ ਮਿਲੀ ।ਸਿਨੇਪਲੈਕਸ ਦਾ ਕਹਿਣਾ ਹੈ ਕਿ ਸ਼ੁਕਰਵਾਰ ਨੂੰ  ਓਟਾਵਾ ਅਤੇ ਓਂਟਾਰੀਓ ‘ਚ ਉਸਦੇ ਸਿਨੇਮਾਘਰ ਨਹੀਂ ਖੁਲ੍ਹਣਗੇ। ਬਾਈਟਾਊਨ ਸਿਨਮਾ ਨੇ 24 ਜੁਲਾਈ ਨੂੰ ਦੁਬਾਰਾ ਖੁੱਲ੍ਹਣ ਦੀ ਉਮੀਦ ਜਤਾਈ ਹੈ।

ਸਟੇਜ 3 ਦੇ ਤਹਿਤ 50 ਤੋਂ ਵੱਧ ਲੋਕਾਂ ਦੇ ਅੰਦਰੂਨੀ ਇਕੱਠ ਅਤੇ 100 ਤੋਂ ਵੱਧ ਲੋਕਾਂ ਦੇ ਬਾਹਰੀ ਇਕੱਠ ਦੀ ਆਗਿਆ ਹੈ। ਹਾਲਾਂਕਿ, ਉਨ੍ਹਾਂ ਸਾਰੇ ਲੋਕਾਂ ਲਈ ਸਰੀਰਕ ਦੂਰੀਆਂ ਦੀ ਲੋੜ ਰਹਿੰਦੀ ਹੈ ਜੋ ਇਕੋ ਪਰਿਵਾਰ ਜਾਂ ਸਥਾਪਤ ਸਮਾਜਿਕ ਚੱਕਰ ਤੋਂ ਨਹੀਂ ਹਨ।

ਓਟਾਵਾ ਪਬਲਿਕ ਹੈਲਥ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਓਟਵਾ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਕੁਲ 2,182 ਮਾਮਲੇ ਸਾਹਮਣੇ ਆਏ ਹਨ। ਕੋਵਿਡ-19 ਦੇ 15 ਹੋਰ ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਕੁੱਲ ਕੋਰੋਨਾ ਵਾਇਰਸ ਦੇ 18,46 ਮਰੀਜ਼ ਠੀਕ ਹੋ ਗਏ ਹਨ ਅਤੇ 263 ਲੋਕਾਂ ਦੀ ਮੌਤ ਹੋ ਗਈ।

 

Related News

ਖਾਸ ਖ਼ਬਰ : ਕੋਰੋਨਾ ਦੀ ਦੁਨੀਆ ਭਰ ‘ਚ ਤਬਾਹੀ ਬਰਕਰਾਰ, 24 ਘੰਟਿਆਂ ‘ਚ ਸਾਹਮਣੇ ਆਏ 6.26 ਲੱਖ ਮਾਮਲੇ

Vivek Sharma

ਅਲਬਰਟਾ ਵਿੱਚ ਵਧੇ ਕੋਰੋਨਾ ਦੇ ਮਾਮਲੇ, ਪ੍ਰੀਮੀਅਰ ਨੇ ਸਖ਼ਤੀ ਕਰਨ ਦੀ ਦਿੱਤੀ ਚਿਤਾਵਨੀ

Vivek Sharma

ਲੰਡਨ ‘ਚ ਸੜਕ ‘ਤੇ 19 ਟਨ ਗਾਜਰਾਂ ਸੁਟੀਆਂ ਦੇਖ ਸਾਰੇ ਹੋਏ ਹੈਰਾਨ

Rajneet Kaur

Leave a Comment