channel punjabi
Canada International News North America

ਕੈਲਗਰੀ: ਰੈਸਟੋਰੈਂਟ ‘ਚੋਂ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਕਈ ਕਪੰਨੀਆਂ ਨੇ ਅਸਥਾਈ ਤੌਰ ਤੇ ਰੈਸਟੋਰੈਂਟ ਅਤੇ ਫਿਟਨੈਸ ਕਲੱਬ ਬੰਦ ਕਰਨ ਦਾ ਲਿਆ ਫੈਸਲਾ

ਕੈਲਗਰੀ: ਕੈਲਗਰੀ ਰੈਸਟੋਰੈਂਟ ਨਾਲ ਜੁੜੇ ਕੋਵਿਡ-19 ਕੇਸਾਂ ਦੇ ਸਮੂਹ ਅਤੇ ਕੁਝ ਮਾਮਲਿਆਂ ਨੂੰ ਫਿਟਨੈਸ ਕੇਦਰਾਂ ਨਾਲ ਜੁੜਿਆ ਦੇਖ ਕਈ ਲੋਕ ਬਹੁਤ ਹੈਰਾਨ ਹਨ ਕਿ ਅਲਬਰਟਾ ਹੁਣ ਜਲਦੀ ਹੀ ਸਖਤ ਉਪਾਵਾਂ ਦੀ ਦੁਬਾਰਾ ਘੋਸ਼ਣਾ ਕਰ ਸਕਦਾ ਹੈ।

ਅਲ਼ਬਰਟਾ ਦੇ ਸਿਹਤ ਵਿਭਾਗ ਮੁਤਾਬਕ, ਕੋਵਿਡ-19 ਦੇ ਪੰਜ ਕੇਸ ਕੈਕਟਸ ਕਲੱਬ (Cactus Club) ਨਾਲ ਜੁੜੇ ਹਨ ਅਤੇ ਦੋ ਕੇਸ ਰਾਈਡ ਸਾਈਕਲ ਕਲੱਬ (RIDE CYCLE CLUB)  ਨਾਲ ਜੁੜੇ ਹਨ। ਇਨ੍ਹਾਂ ‘ਚ ਕਈ ਫਿਟਨੈਸ ਕੇਦਰਾਂ ਦੇ ਕਰਮਚਾਰੀ ਵੀ ਸ਼ਾਮਲ ਹਨ।

ਕਈ ਕੰਪਨੀਆਂ ਨੇ ਅਸਥਾਈ ਤੌਰ ਤੇ ਰੈਸਟੋਰੈਂਟ ਅਤੇ ਫਿਟਨੈਸ ਕਲੱਬ ਬੰਦ ਕਰਨ ਦਾ ਫੈਸਲਾ ਕੀਤਾ ਹੈ ਅਤੇ ਹਾਲ ਹੀ ਦੇ ਗਾਹਕਾਂ ਨੂੰ ਕੋਵਿਡ-19 ਦੇ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।

ਕੈਕਟਸ ਕਲੱਬ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਹਾਲਾਂਕਿ AHS ਨੇ ਇਸ ਦਾ ਆਦੇਸ਼ ਨਹੀਂ ਦਿੱਤਾ, ਪਰ ਅਸੀਂ ਹਰ ਇਕ ਦੀ ਸਿਹਤ ਨੂੰ ਯਕੀਨੀ ਬਣਾਉਣ ਲਈ ਸਾਵਧਾਨੀ ਵਜੋਂ ਸਵੈ-ਇੱਛਾ ਨਾਲ ਇਸ ਜਗ੍ਹਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਸਨੇ ਅੱਗੇ ਕਿਹਾ ਕਿ ਰੈਸਟੋਰੈਂਟ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇਗੀ ਅਤੇ ਅਗਲੇ ਹਫਤੇ ਦੇ ਸ਼ੁਰੂ ਵਿੱਚ ਮੁੜ ਤੋਂ ਰੈਸਟੋਰੈਂਟ ਖੋਲੇ ਜਾਣਗੇ।

ਜਿੰਨ੍ਹਾਂ ਵਿਅਕਤੀਆਂ ਨੇ ਸਟੀਫਨ ਅਵੈਨਿਊ ‘ਚ ਕੈਕਟਸ ਕਲੱਬ ਰੈਸਟੋਰੈਂਟ ਦਾ 2 ਜੁਲਾਈ ਅਤੇ 10 ਜੁਲਾਈ ਵਿਚਕਾਰ ਦੌਰਾ ਕੀਤਾ ਹੈ ਉਨ੍ਹਾਂ ਨੂੰ ਜਾਂਚ ਕਰਾਉਣ ਦੀ ਸਲਾਹ ਦਿੱਤੀ ਗਈ ਹੈ।

Related News

ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਲਈ ਚੁੱਕਿਆ ਵੱਡਾ ਕਦਮ, ਵਿਦਿਆਰਥੀ ਹੋਏ ਬਾਗੋ-ਬਾਗ

Vivek Sharma

ਕਿਸਾਨਾਂ ਦੀ ਹਮਾਇਤ ‘ਚ ਅੱਗੇ ਆਏ ਕੈਨੇਡਾ ਦੇ ਸੰਸਦ ਮੈਂਬਰ ਜਗਮੀਤ ਸਿੰਘ, ਪੀ.ਐੱਮ. ਟਰੂਡੋ ਨੂੰ ਕੀਤੀ ਦਖਲ ਦੀ ਅਪੀਲ

Vivek Sharma

27 ਖਿਡਾਰੀਆਂ ਦੀ ਕੋਵਿਡ 19 ਰਿਪੋਰਟ ਆਈ ਪਾਜ਼ੀਟਿਵ: NHL

Rajneet Kaur

Leave a Comment