channel punjabi
International News

ਕੱਚਾ ਤੇਲ ਭੰਡਾਰਣ ਵਿੱਚ ਅਮਰੀਕਾ-ਭਾਰਤ ਦਰਮਿਆਨ ਹੋਇਆ ਸਮਝੌਤਾ

ਭਾਰਤ ਅਤੇ ਅਮਰੀਕਾ ਵਿਚਾਲੇ ਬਣੀ ਸਹਿਮਤੀ

ਕੱਚਾ ਤੇਲ ਭੰਡਾਰਣ ਲਈ ਅਮਰੀਕਾ ਕਰੇਗਾ ਮਦਦ

ਦੋਹਾਂ ਦੇਸ਼ਾਂ ਨੇ ਕੀਤਾ ਇਤਿਹਾਸਿਕ ਸਮਝੌਤਾ

ਨਵੀਂ ਦਿੱਲੀ : ਭਾਰਤ ਤੇ ਅਮਰੀਕਾ ਦੇ ਮਜ਼ਬੂਤ ਹੁੰਦੇ ਰਣਨੀਤਿਕ ਰਿਸ਼ਤੇ ਦੀ ਉਦਾਹਰਣ ਸ਼ੁੱਕਰਵਾਰ ਨੂੰ ਦੋਵੇਂ ਦੇਸ਼ਾਂ ਦੀ ਰਣਨੀਤਿਕ ਊਰਜਾ ਸਾਂਝੇਦਾਰੀ ਬੈਠਕ ‘ਚ ਨਜ਼ਰ ਆਈ। ਬੈਠਕ ਦੌਰਾਨ ਅਮਰੀਕਾ ਅਤੇ ਭਾਰਤ ਲਈ ਰਣਨੀਤਿਕ ਤੇਲ ਭੰਡਾਰ ਦੀ ਸਥਾਪਨਾ ਦੇ ਪ੍ਰਸਤਾਵ ‘ਤੇ ਗੱਲ ਕਾਫੀ ਅੱਗੇ ਵਧੀ। ਭਾਰਤ ਆਪਣੀ ਜ਼ਰੂਰਤ ਦਾ 84 ਫ਼ੀਸਦੀ ਕਰੂਡ ਵਿਦੇਸ਼ੀ ਬਾਜ਼ਾਰਾਂ ਤੋਂ ਆਯਾਤ ਕਰਦਾ ਹੈ ਅਤੇ ਅੰਤਰਰਾਸ਼ਟਰੀ ਬਾਜ਼ਾਰ ‘ਚ ਕਰੂਡ ਦੀਆਂ ਕੀਮਤਾਂ ‘ਚ ਬਦਲਾਅ ਹੋਣ ਨਾਲ ਉਸਨੂੰ ਭਾਰੀ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ਆਪਣੀ ਖ਼ਪਤ ਦਾ ਸਿਰਫ਼ 15 ਦਿਨਾਂ ਦਾ ਰਣਨੀਤਿਕ ਭੰਡਾਰ ਬਣਾ ਪਾਇਆ ਹੈ। ਦੂਸਰੇ ਪਾਸੇ ਅਮਰੀਕਾ ਦੇ ਕੋਲ ਵਿਸ਼ਾਲ ਭੰਡਾਰਣ ਸਮਰੱਥਾ ਹੈ। ਉਥੇ ਭਾਰਤ ਆਪਣਾ ਤੇਲ ਭੰਡਾਰ ਰੱਖ ਕੇ ਅਨਿਸ਼ਚਿਤ ਹਾਲਾਤ ਦਾ ਜ਼ਿਆਦਾ ਬਿਹਤਰ ਤਰੀਕੇ ਨਾਲ ਸਾਹਮਣਾ ਕਰ ਸਕਦਾ ਹੈ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਅਮਰੀਕਾ ਦੇ ਊਰਜਾ ਮੰਤਰੀ ਡੈਨ ਬ੍ਰਾਓਲੇਟ ਦੀ ਅਗਵਾਈ ‘ਚ ਇਹ ਦੋਵੇਂ ਦੇਸ਼ਾਂ ਦੀ ਦੂਸਰੀ ਸਾਂਝੇਦਾਰੀ ਬੈਠਕ ਸੀ। ਬੈਠਕ ਤੋਂ ਬਾਅਦ ਜਾਰੀ ਸੰਯੁਕਤ ਬਿਆਨ ਅਨੁਸਾਰ ਰਣਨੀਤਿਕ ਪੈਟਰੋਲੀਅਮ ਭੰਡਾਰ ਦੀ ਸਥਾਪਨਾ ਲਈ ਅਮਰੀਕੀ ਊਰਜਾ ਵਿਭਾਗ ਤੇ ਭਾਰਤ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਿਚਕਾਰ ਸਮਝੌਤਾ ਕੀਤਾ ਜਾਵੇਗਾ। ਪਿਛਲੇ ਵਿੱਤੀ ਸਾਲ ਚ ਭਾਰਤ ਨੇ ਅਮਰੀਕਾ ਤੋਂ 900 ਕਰੋੜ ਡਾਲਰ ਭਾਵ ਕਰੀਬ 63,000 ਕਰੋੜ ਰੁਪਏ ਮੁੱਲ ਦੇ ਤੇਲ ਤੇ ਗੈਸ ਦੀ ਖ਼ਰੀਦ ਕੀਤੀ। ਇਹ ਅਮਰੀਕਾ ਤੋਂ ਹੋਣ ਵਾਲੇ ਕੁੱਲ ਆਯਾਤ ਦਾ ਤਕਰੀਬਨ 10 ਫ਼ੀਸਦੀ ਹੈ।

ਅਮਰੀਕਾ ਉਨ੍ਹਾਂ ਉੱਚ 10 ਦੇਸ਼ਾਂ ‘ਚ ਸ਼ਾਮਿਲ ਹੋ ਚੁੱਕਾ ਹੈ ਜਿਥੋਂ ਭਾਰਤ ਸਭ ਤੋਂ ਜ਼ਿਆਦਾ ਪੈਟਰੋਲੀਅਮ ਬਾਲਣ ਖ਼ਰੀਦਦਾ ਹੈ। ਹਾਲੇ ਅਮਰੀਕਾ ਦੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਭੰਡਾਰਨ ਸਮਰੱਥਾ ਹੈ। ਇਸਦੀ ਸਮਰੱਥਾ ਤਕਰੀਬਨ 80 ਕਰੋੜ ਬੈਰਲ ਹੈ। ਅਮਰੀਕਾ ਆਪਣੀ ਰਾਸ਼ਟਰੀ ਖ਼ਪਤ ਦੇ ਕਰੀਬ ਇਕ ਮਹੀਨੇ ਦੀ ਸਮਰੱਥਾ ਦਾ ਇਸ ‘ਚ ਭੰਡਾਰਨ ਕਰਦਾ ਹੈ, ਪਰ ਇਸਦਾ ਪੂਰਾ ਇਸਤੇਮਾਲ ਕਦੇ ਨਹੀਂ ਹੋ ਪਾਇਆ। ਅਜਿਹੇ ‘ਚ ਭਾਰਤ ਇਸ ਸਮਰੱਥਾ ਦਾ ਪ੍ਰਯੋਗ ਕਰ ਸਕਦਾ ਹੈ।’

Related News

ਕੈਲੀਫੋਰਨੀਆ ਯੂਨੀਵਰਸਿਟੀ ‘ਚ ਸਥਾਪਿਤ ਹੋਵੇਗੀ ‘ਜੈਨ ਚੇਅਰ’, ਹੋ ਸਕਣਗੇ ਗ੍ਰੈਜੂਏਟ ਕੋਰਸ

Vivek Sharma

ਓਂਟਾਰੀਓ ਦੇ ਲਾਂਗ ਟਰਮ ਕੇਅਰ ਸੈਂਟਰ ਵਿੱਚ ਲਗਾਇਆ ‘ਮੋਡੇਰਨਾ’ ਦਾ ਕੋਰੋਨਾ ਤੋਂ ਬਚਾਅ ਵਾਲਾ ਟੀਕਾ

Vivek Sharma

ਸਰਕਾਰਾਂ ਨੇ ਓਂਟਾਰੀਓ ਵਿੱਚ ਇੰਸ਼ੋਰੈਂਸ ਨੂੰ ਨਿਯਮਤ ਕਰਨ ਦੇ ਵਾਅਦੇ ਕੀਤੇ ਪਰ ਅਸਫਲ ਰਹੇ: ਐਮ.ਪੀ.ਪੀ ਜਿੰਮ ਵਿੱਲਸਨ

Rajneet Kaur

Leave a Comment