channel punjabi
Canada International News North America

ਸਰਕਾਰਾਂ ਨੇ ਓਂਟਾਰੀਓ ਵਿੱਚ ਇੰਸ਼ੋਰੈਂਸ ਨੂੰ ਨਿਯਮਤ ਕਰਨ ਦੇ ਵਾਅਦੇ ਕੀਤੇ ਪਰ ਅਸਫਲ ਰਹੇ: ਐਮ.ਪੀ.ਪੀ ਜਿੰਮ ਵਿੱਲਸਨ

ਉਂਟਾਰੀਓ ਵਿੱਚ ਆਟੋ ਤੇ ਕਮਰਸ਼ੀਅਲ (ਟਰੱਕ, ਟੈਕਸੀ, ਲਿਮੋ, ਰੈਸਟੋਰੈਂਟ, ਬੈਨਕੁਅਟ ਹਾਲ, ਟੇਕ ਅਵੇਅਜ਼, ਹੋਟਲ ਆਦਿ) ਇੰਸ਼ੋਰੈਂਸ ਪ੍ਰੀਮੀਅਮ ਬੜੀ ਤੇਜੀ ਨਾਲ ਵੱਧ ਰਹੇ ਹਨ ਅਤੇ ਰਾਜਨੀਤਿਕ ਲੀਡਰਸ਼ਿਪ ਇਸ ਨਾਟਕੀ ਵਾਧੇ ਵਿਰੁੱਧ ਕੁਝ ਕਰ ਸਕਣ ਤੋਂ ਬੇਵੱਸ ਜਾਪਦੀ ਹੈ।

1990 ਤੋਂ ਐਮ.ਪੀ.ਪੀ ਜਿੰਮ ਵਿੱਲਸਨ ਨੇ ਦੱਸਿਆ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੀਆਂ ਸਰਕਾਰਾਂ ਨੇ ਓਂਟਾਰੀਓ ਵਿੱਚ ਇੰਸ਼ੋਰੈਂਸ ਨੂੰ ਨਿਯਮਤ (ਸਸਤੀ) ਕਰਨ ਦੇ ਵਾਅਦੇ ਕੀਤੇ ਪਰ ਅਸਫਲ ਰਹੇ ਕਿਉਂਕਿ ਇੰਸ਼ੋਰੈਂਸ ਇੰਡਸਟਰੀ ਦੀ ਲਾਬੀ ਬੜੀ ਪ੍ਰਭਾਵੀ ਹੈ।

ਪ੍ਰੀਮੀਅਰ ਡਗ ਫੋਰਡ ਇਸ ਮੁੱਦੇ ਤੋਂ ਚੰਗੀ ਤਰ੍ਹਾਂ ਜਾਣੂੰ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਵਿੱਤ ਮੰਤਰਾਲੇ ਵਲੋਂ ਅਗਲੇ ਮਹੀਨੇ ਜਾਰੀ ਹੋਣ ਵਾਲੇ ਬੱਜਟ ਵਿੱਚ ਇੰਸ਼ੋਰੈਂਸ ਦੇ ਇਸ ਮੁੱਦੇ ਦਾ ਕੋਈ ਹੱਲ ਕੀਤਾ ਜਾਵੇਗਾ। ਵਿਲਸਨ ਫੋਰਡ ਸਰਕਾਰ ‘ਤੇ ਦਬਾਅ ਪਾ ਰਹੇ ਹਨ ਕਿ ਉਹ ਉਸ ਵਪਾਰਕ ਬੀਮਾ ਉਦਯੋਗ ਨੂੰ ਸੰਬੋਧਿਤ ਕਰਨ ਲਈ ਕਦਮ ਚੁੱਕੇ।

Related News

ਉੱਤਰੀ ਸਕਾਰਬੌਰੋ ਇਲਾਕੇ ‘ਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ

Rajneet Kaur

ਕੈਲਗਰੀ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਇਕ ਪੰਜਾਬੀ ਨੌਜਵਾਨ ਦੀ ਮੌਤ , ਦੂਜਾ ਜ਼ਖਮੀ

Rajneet Kaur

ਨਵੇਂ ਸਾਲ 2021 ਦੇ ਸ਼ੁਰੂ ‘ਚ ਵੱਡੀ ਗਿਣਤੀ ਟੀਕਿਆਂ ਦੀ ਖੁਰਾਕ ਆਉਣ ਦੀ ਉਮੀਦ : ਜਸਟਿਨ ਟਰੂਡੋ

Vivek Sharma

Leave a Comment