channel punjabi
Canada International News North America

ਡੈੱਨਫੋਰਥ ਐਵੇਨਿਊ ਅਤੇ ਵਿਕਟੋਰੀਆ ਪਾਰਕ ਐਵੇਨਿਊ ਨੇੜੇ ਇਕ ਪਾਰਕਿੰਗ ‘ਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ

ਟੋਰਾਂਟੋ: ਡੈੱਨਫੋਰਥ ਐਵੇਨਿਊ ਅਤੇ ਵਿਕਟੋਰੀਆ ਪਾਰਕ ਐਵੇਨਿਊ ਨੇੜੇ LCBO ਪਾਰਕਿੰਗ ਵਿੱਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ।

ਟੋਰਾਂਟੋ ਪੁਲਿਸ ਨੇ ਤਕਰੀਬਨ ਸ਼ਾਮ 6 ਵਜੇ ਟਵੀਟ ਕਰਕੇ ਦਸਿਆ ਕਿ ਉਨ੍ਹਾਂ ਨੂੰ ਐਤਵਾਰ ਗੋਲੀਬਾਰੀ ਦੀ ਖਬਰ ਮਿਲੀ। ਪੁਲਿਸ ਨੇ ਦੱਸਿਆ ਕਿ ਜਦੋਂ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲਿਆ ਸੀ। ਟੋਰਾਂਟੋ ਪੈਰਾਮੈਡਿਕ ਸਰਵਸਿਜ਼ ਨੇ ਕਿਹਾ ਕਿ ਉਨ੍ਹਾਂ ਨੇ ਜਾਨਲੇਵਾ ਹਾਲਤ ਵਿਚ ਪੀੜਿਤ ਨੂੰ ਹਸਪਤਾਲ ਪਹੁੰਚਾਇਆ ਜਿਥੇ ਬਾਅਦ ‘ਚ ਉਸਦੀ ਮੌਤ ਹੋ ਗਈ ।

ਪੁਲਿਸ ਸਰਵਸਿਜ਼ ਕਤਲੇਆਮ ਯੂਨਿਟ ਨੇ ਹੁਣ ਜਾਂਚ ਨੂੰ ਆਪਣੇ ਹੱਥ ਵਿੱਚ ਲੈ ਲਿਆ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਇੱਕ ਚਾਕੂ ਅਤੇ ਇੱਕ ਗੋਲੀ ਦੀ ਕੇਸਿੰਗ ਵੀ ਮਿਲੀ।

ਪੁਲਿਸ ਵਲੋਂ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਸਿੱਧਾ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ।

Related News

ਭਾਰਤੀ ਬਟਾਲੀਅਨ ਨੇ UNIFIL ਵਾਤਾਵਰਣ ਪੁਰਸਕਾਰ ਕੀਤਾ ਆਪਣੇ ਨਾਮ

team punjabi

ਪਿਛਲੇ ਮਹੀਨੇ ਲਿਨ ਵੈਲੀ ਲਾਇਬ੍ਰੇਰੀ ‘ਤੇ ਛੁਰਾ ਮਾਰਨ ਵਾਲੇ ਹਮਲਿਆਂ ਦੇ ਪੀੜਤਾਂ ਦੀ ਸਹਾਇਤਾ ਲਈ ਉੱਤਰੀ ਵੈਨਕੂਵਰ ਦੀ ਵਸਨੀਕ ਕੈਟੀ ਹੌਕ ਨੇ ਕੀਤੀ ਮਿੱਠੀ ਪਹਿਲ

Rajneet Kaur

ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਪਾਰ

team punjabi

Leave a Comment