channel punjabi
Canada International News North America

ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਪਾਰ

ਓਟਾਵਾ: ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਦੀ ਜਾ ਰਹੀ  ਹੈ।  ਹਲਾਂਕਿ  ਇਸ ਨੂੰ ਰੋਕਣ ਲਈ ਸਰਕਾਰ ਵੱਲੋਂ ਲੌਕਡਾਊਨ ਕੀਤਾ ਗਿਆ ਸੀ। ਇਸ ਦੇ ਬਾਬਜੂਦ ਵੀ ਕੋਰੋਨਾ ਦੇ ਮਰੀਜ਼ ਘਟਣ ਦਾ ਨਾਂ ਨਹੀਂ ਲੈ ਰਹੇ।

ਸਰਕਾਰ ਵਲੋਂ ਕਈ ਕਾਰੋਬਾਰ,ਰੈਸਟੋਰੈਂਟ ਖੋਲ੍ਹਣ ਦੀ ਆਗਿਆ ਮਿਲ ਗਈ ਹੈ, ਪਰ ਸਰਕਾਰ ਵਲੋਂ ਕੁਝ ਨਿਯਮ ਵੀ ਲਾਗੂ ਕੀਤੇ ਗਏ ਹਨ। ਜਦੋਂ ਤੱਕ ਕੋਰੋਨਾ ਦਾ ਪੱਕਾ ਇਲਾਜ ਨਹੀਂ ਮਿਲ ਜਾਂਦਾ ਉਂਦੋ ਤੱਕ ਇਨ੍ਹਾਂ ਨਿਯਮਾਂ ਦਾ ਅਤੇ ਅਪਣਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ।
ਕੈਨੇਡਾ ਵਿੱਚ ਕੋਰੋਨਾ ਵਾਇਰਸ ਦੀ ਕੁੱਲ ਗਿਣਤੀ 1,02,622 ਹੋ ਗਈ ਹੈ। ਜਿੰਨ੍ਹਾਂ ਵਿੱਚੋਂ 65,425 ਲੋਕ ਕੋਵਿਡ-19 ਨੂੰ ਮਾਤ ਦੇ ਚੁੱਕੇ ਹਨ,ਤੇ 8,504 ਮਰੀਜ਼ਾਂ ਦੀ ਮੌਤ ਹੋ ਗਈ ਹੈ।ਕੈਨੇਡਾ ਦਾ ਸੂਬਾ ਕਿਊਬਿਕ ਕੋਰੋਨਾ ਵਾਇਰਸ ਕਾਰਨ ਵਧੇਰੇ ਪ੍ਰਭਾਵਿਤ ਹੋਇਆ। ਕਿਊਬਿਕ ‘ਚ 55,079 ਲੋਕ ਲੋਕ ਕੋਰੋਨਾ ਦੇ ਸ਼ਿਕਾਰ ਹੋਏ ਹਨ ‘ਤੇ ਓਂਟਾਰੀਓ ਵਿੱਚ 32,205 ਲੋਕ ਕੋਰੋਨਾ ਦੀ ਲਪੇਟ ਵਿੱਚ ਆਏ ਹਨ।
ਕੈਨੇਡਾ ਵਿੱਚ ਵੀ ਕਈ ਖ਼ੇਤਰਾਂ ‘ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ, ਪਰ ਨਾਲ ਹੀ ਨਿਯਮਾਂ ਦੀ ਪਾਲਣਾ ਦਾ ਵੀ ਸਖ਼ਤ ਨਿਰਦੇਸ਼ ਦਿੱਤਾ ਹੈ।ਲੋਕਾਂ ਨੂੰ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ।ਚਾਹੇ ਹੌਲੀ ਹੌਲੀ ਸਭ ਖੁੱਲ੍ਹ ਰਿਹਾ ਹੈ ਪਰ ਅਜੇ ਵੀ ਕੋਰੋਨਾ ਵਾਇਰਸ ਖ਼ਤਮ ਨਹੀਂ ਹੋਇਆ।

Related News

ਨੈਲਸਨ ਅਤੇ ਵਿੰਨੀ ਮੰਡੇਲਾ ਦੀ ਧੀ ਜਿੰਜੀ ਮੰਡੇਲਾ ਦਾ 59 ਸਾਲ ਦੀ ਉਮਰ ‘ਚ ਹੋਇਆ ਦਿਹਾਂਤ

Rajneet Kaur

ਹਵਾ ਰਾਹੀਂ ਕੋਰੋਨਾ ਫੈਲਣ ਦੀ ਰਿਪੋਰਟ ਬਾਰੇ ਡਬਲਿਊ.ਐਚ.ਓ. ਕਰੇਗਾ ਸਮੀਖਿਆ

Vivek Sharma

ਮਾਈਕ ਪੈਂਸ ਤੇ ਕਮਲਾ ਹੈਰਿਸ ਵਿਚਕਾਰ ਬਹਿਸ ਬੁੱਧਵਾਰ ਨੂੰ, ਦੋਹਾਂ ਪਾਰਟੀਆਂ ਲਈ ਬਣੀ ਵੱਕਾਰ ਦਾ ਸਵਾਲ !

Vivek Sharma

Leave a Comment