channel punjabi
Canada News North America

WEATHER ALEART : ਵਾਤਾਵਰਣ ਵਿਭਾਗ ਵੱਲੋਂ ਓਟਾਵਾ ‘ਚ ਭਾਰੀ ਬਰਫ਼ਬਾਰੀ ਦੀ ਚਿਤਾਵਨੀ, ਅਗਲੇ ਤਿੰਨ ਦਿਨਾਂ ਦੌਰਾਨ ਹੋਰ ਵਧੇਗੀ ਠੰਡ

ਓਟਾਵਾ : ਵਾਤਾਵਰਣ ਵਿਭਾਗ ਕੈਨੇਡਾ ਵੱਲੋਂ ਰਾਜਧਾਨੀ ਓਟਾਵਾ ਵਿੱਚ ਭਾਰੀ ਬਰਫਬਾਰੀ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ । ਮੌਸਮ ਵਿਭਾਗ ਨੇ ਇੱਥੇ 10 ਤੋਂ 25 ਸੈਂਟੀਮੀਟਰ ਤੱਕ ਬਰਫ ਡਿੱਗਣ ਦੀ ਸੰਭਾਵਨਾ ਜਤਾਈ ਹੈ। ਬਰਫ਼ਬਾਰੀ ਕਾਰਨ ਹਰ ਪਾਸੇ ਚਿੱਟੀ ਚਾਦਰ ਵਿਛ ਜਾਵੇਗੀ। ਵਿਭਾਗ ਅਨੁਸਾਰ ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਤੱਕ ਬਰਫਬਾਰੀ ਹੋਵੇਗੀ ਤੇ ਠੰਡ ਦਾ ਜ਼ੋਰ ਹੋਰ ਵਧੇਗਾ। ਮਾਹਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਸ਼ਨੀਵਾਰ ਨੂੰ 10 ਤੋਂ 15 ਸੈਂਟੀਮੀਟਰ ਤੱਕ ਬਰਫ ਡਿੱਗੇ। ਇਸ ਲਈ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।

ਧਿਆਨ ਦੇਣ ਵਾਲੀ ਗੱਲ ਹੈ ਕਿ ਬਰਫ਼ਬਾਰੀ ਦੀ ਚਿਤਾਵਨੀ ਉਦੋਂ ਜਾਰੀ ਕੀਤੀ ਜਾਂਦੀ ਹੈ ਜਦੋਂ ਭਾਰੀ ਬਰਫ਼ਬਾਰੀ ਹੋਣ ਦੀ ਪੂਰੀ ਸੰਭਾਵਨਾ ਹੁੰਦੀ ਹੈ।


ਅਗਲੇ ਤਿੰਨ ਦਿਨਾਂ ਦੌਰਾਨ ਬਰਫ਼ਬਾਰੀ ਦੇ ਨਾਲ ਹੀ ਠੰਡੀਆਂ ਹਵਾਵਾਂ ਲੋਕਾਂ ਨੂੰ ਕੰਬਣੀ ਛੇੜਨਗੀਆਂ। ਸ਼ਨੀਵਾਰ ਨੂੰ ਤਾਪਮਾਨ ਜ਼ੀਰੋ ਰਹਿਣ ਦੇ ਆਸਾਰ ਹਨ। ਇਸ ਤੋਂ ਬਾਅਦ ਐਤਵਾਰ ਨੂੰ ‘ਤਾਪਮਾਨ -4’ ਡਿਗਰੀ ਸੈਲਸੀਅਸ ਰਹੇਗਾ। ਮਾਹਰਾਂ ਦਾ ਕਹਿਣਾ ਹੈ ਕਿ ਸੋਮਵਾਰ ਨੂੰ ‘ਤਾਪਮਾਨ -9’ ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ। ਇਸ ਦੌਰਾਨ ਕੁਝ ਥਾਵਾਂ ‘ਤੇ 25 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਜਤਾਈ ਗਈ ਹੈ।


ਕੈਨੇਡਾ ਵਿੱਚ ਹਰ ਸਾਲ ਭਾਰੀ ਬਰਫ਼ਬਾਰੀ ਹੁੰਦੀ ਹੈ ਤੇ ਸਕੇਟਿੰਗ ਦੇ ਸ਼ੌਕੀਨਾਂ ਲਈ ਕੁਦਰਤ ਦੀ ਇਹ ਸੌਗਾਤ ਬੇਹੱਦ ਖ਼ਾਸ ਹੁੰਦੀ ਹੈ। ਹਾਲਾਂਕਿ ਕਈ ਵਾਰ ਸੜਕਾਂ ‘ਤੇ ਤਿਲਕਣ ਕਾਰਨ ਹਾਦਸੇ ਵਾਪਰਦੇ ਹਨ, ਜਿਸ ਤੋਂ ਬਚਣ ਲਈ ਡਰਾਈਵਰਾਂ ਨੂੰ ਵਾਹਨਾਂ ਦੇ ਟਾਇਰਾਂ ਦੀ ਜਾਂਚ ਲਈ ਪਹਿਲਾਂ ਹੀ ਸਲਾਹ ਦੇ ਦਿੱਤੀ ਜਾਂਦੀ ਹੈ। ਕਈ ਵਾਰ ਵਧੇਰੇ ਬੁਰਫ ਪੈਣ ਕਾਰਨ ਵਾਹਨ ਰਸਤੇ ਵਿਚ ਫਸ ਜਾਂਦੇ ਹਨ। ਇਸ ਲਈ ਵਾਤਾਵਰਣ ਵਿਭਾਗ ਕੈਨੇਡਾ ਵਲੋਂ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ।

Related News

ਅਮਰੀਕੀ ਰਾਸ਼ਟਰਪਤੀ ਨੇ ਇੰਡੀਆਨਾਪੋਲਿਸ ਗੋਲੀਬਾਰੀ ‘ਤੇ ਜਤਾਇਆ ਦੁੱਖ, ਘਟਨਾ ਨੂੰ ਦੱਸਿਆ “ਕੌਮੀ ਨਮੋਸ਼ੀ”

Vivek Sharma

JOE BIDEN ਦਾ ਪੂਰੀ ਦੁਨੀਆ ਕਰੇਗੀ ਸਨਮਾਨ : ਕਮਲਾ ਹੈਰਿਸ

Vivek Sharma

ਵੈਨਕੁਵਰ ਹਸਪਤਾਲ ਦੇ ਬੱਚਾ ਵਾਰਡ ‘ਚ ਨਵਜੰਮਿਆ ਬੱਚਾ ਹੋਇਆ ਕੋਰੋਨਾ ਵਾਇਰਸ ਦਾ ਸ਼ਿਕਾਰ

Rajneet Kaur

Leave a Comment