channel punjabi
International News USA

ਅਮਰੀਕੀ ਰਾਸ਼ਟਰਪਤੀ ਨੇ ਇੰਡੀਆਨਾਪੋਲਿਸ ਗੋਲੀਬਾਰੀ ‘ਤੇ ਜਤਾਇਆ ਦੁੱਖ, ਘਟਨਾ ਨੂੰ ਦੱਸਿਆ “ਕੌਮੀ ਨਮੋਸ਼ੀ”

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ Joe Biden ਨੇ ਇੰਡੀਆਨਾਪੋਲਿਸ ਵਿਚ ਹੋਈ ਗੋਲੀਬਾਰੀ ਨੂੰ “ਕੌਮੀ ਨਮੋਸ਼ੀ” ਕਿਹਾ ਹੈ। ਵ੍ਹਾਈਟ ਹਾਊਸ ਰੋਜ਼ ਗਾਰਡਨ ਵਿਚ ਨਿਊਜ਼ ਕਾਨਫਰੰਸ ਦੌਰਾਨ Biden ਨੇ ਕਿਹਾ,”ਅਮਰੀਕਾ ਵਿਚ ਹਮੇਸ਼ਾ ਹੀ ਇੰਨੇ ਵੱਡੇ ਪੱਧਰ ‘ਤੇ ਗੋਲੀਬਾਰੀ ਨਹੀਂ ਹੁੰਦੀ। ਜੇਕਰ ਤੁਸੀਂ ਉਨ੍ਹਾਂ ਸਾਰਿਆਂ ਨੂੰ ਗਿਣਦੇ ਹੋ ਜਿਹੜੇ ਸਾਡੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਦੀਆਂ ਸੜਕਾਂ ‘ਤੇ ਮਾਰੇ ਗਏ ਹਨ ਤਾਂ ਇਹ ਇਕ ਰਾਸ਼ਟਰੀ ਸ਼ਰਮਿੰਦਗੀ ਹੈ ਅਤੇ ਇਸ ਦਾ ਅੰਤ ਹੋਣਾ ਚਾਹੀਦਾ ਹੈ।”

ਫੇਡੈਕਸ ਦੇ ਸੀ.ਈ.ਓ. ਫਰੈਡਰਿਕ ਸਮਿੱਥ ਨੇ ਵੀ ਇਸ ਘਟਨਾ ਨੂੰ ‘ਹਿੰਸਕ ਭਾਵਨਾ ਦੀ ਕਾਰਵਾਈ’ ਕਰਾਰ ਦਿੱਤਾ ਅਤੇ ਉਨ੍ਹਾਂ ਗੋਲੀਬਾਰੀ ਵਿਚ ਆਪਣੀ ਜਾਨ ਗਵਾਉਣ ਵਾਲਿਆਂ ਦੇ ਰਿਸ਼ਤੇਦਾਰਾਂ ਪ੍ਰਤੀ ਹਮਦਰਦੀ ਪ੍ਰਗਟਾਈ । ਉਹਨਾਂ ਮੁਤਾਬਕ,“ਮੈਂ ਉਨ੍ਹਾਂ ਟੀਮ ਮੈਂਬਰਾਂ ਦੇ ਪਰਿਵਾਰਾਂ, ਦੋਸਤਾਂ ਅਤੇ ਸਹਿਕਰਮੀਆਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਨਾ ਚਾਹੁੰਦਾ ਹਾਂ। ਸਾਡੀ ਪਹਿਲ ਇਸ ਵੇਲੇ ਜ਼ਮੀਨੀ ਸਥਿਤੀ ਦੀ ਪ੍ਰਤੀਕ੍ਰਿਆ ਅਤੇ ਸਾਡੀ ਟੀਮ ਦੇ ਮੈਂਬਰਾਂ ਅਤੇ ਕਾਨੂੰਨ ਲਾਗੂ ਕਰਨ ਵਿਚ ਸਹਾਇਤਾ ਕਰ ਰਹੀ ਹੈ।”

ਸਮਿੱਥ ਨੇ ਇੱਕ ਬਿਆਨ ਵਿੱਚ ਲਿਖਿਆ ਕਿ ਅਸੀਂ ਇੰਡੀਆਨਾਪੋਲਿਸ ਵਿਚ ਸਹਾਇਤਾ ਪ੍ਰਦਾਨ ਕਰਨ ਲਈ ਇਕ ਟੀਮ ਵਿਚ ਸ਼ਾਮਲ ਹਾਂ। ਅਸੀਂ ਸਲਾਹਕਾਰ ਉਪਲੱਬਧ ਕਰਵਾ ਰਹੇ ਹਾਂ।

ਜ਼ਿਕਰਯੋਗ ਹੈ ਕਿ ਇਸ ਹਮਲੇ ਵਿੱਚ ਸਿੱਖ ਭਾਈਚਾਰੇ ਦੇ ਚਾਰ ਲੋਕਾਂ ਸਮੇਤ 8 ਜਨਿਆਂ ਦੀ ਮੌਤ ਹੋਈ ਹੈ। ਮ੍ਰਿਤਕਾਂ ਦੀ ਪਛਾਣ
66 ਸਾਲਾ ਅਮਰਜੀਤ ਜੌਹਲ,
64 ਸਾਲਾ ਜਸਵਿੰਦਰ ਕੌਰ,
68 ਸਾਲਾ ਜਸਵਿੰਦਰ ਸਿੰਘ,
48 ਸਾਲਾ ਅਮਰਜੀਤ ਸੇਖੋਂ,
32 ਸਾਲਾ ਮੈਥਿਊ ਆਰ ਅਲੈਗਜ਼ੈਂਡਰ,
19 ਸਾਲਾ ਸਾਮਰਿਆ ਬਲੈਕਵੈੱਲ,
19 ਸਾਲਾ ਕਾਰਲੀ ਸਮਿੱਥ ਅਤੇ 74 ਸਾਲਾ ਓਹਨ ਵੇਸਰਟ ਦੇ ਤੌਰ ‘ਤੇ ਹੋਈ ਹੈ।

Related News

ਡ੍ਰੈਗਨ ਨੇ ਫਿਰ ਮਾਰੀ ਗੁਲਾਟੀ ! ਭਾਰਤ ਨਾਲ ਮਤਭੇਦਾਂ ਨੂੰ ਸੁਲਝਾਉਣ ਅਤੇ ਦੁਵੱਲੇ ਸਬੰਧਾਂ ਦੀ ਰੱਖਿਆ ਲਈ ਮਿਲ ਕੇ ਕੰਮ ਕਰਨ ਨੂੰ ਤਿਆਰ ਹੋਇਆ ਚੀਨ !

Vivek Sharma

ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਸਭ ਨੂੰ ਦੀਵਾਲੀ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

Rajneet Kaur

ਰੇਜੀਨਾ ‘ਚ ਹੁੱਕਾ ਲੌਂਜ ਨੇ ਸੇਵਾਵਾਂ ਨੂੰ ਕੀਤਾ ਮੁਅੱਤਲ, ਕੋਵਿਡ 19 ਆਉਟਬ੍ਰੇਕ ਦੀ ਕੀਤੀ ਘੋਸ਼ਣਾ

Rajneet Kaur

Leave a Comment