channel punjabi
International News

ਡ੍ਰੈਗਨ ਨੇ ਫਿਰ ਮਾਰੀ ਗੁਲਾਟੀ ! ਭਾਰਤ ਨਾਲ ਮਤਭੇਦਾਂ ਨੂੰ ਸੁਲਝਾਉਣ ਅਤੇ ਦੁਵੱਲੇ ਸਬੰਧਾਂ ਦੀ ਰੱਖਿਆ ਲਈ ਮਿਲ ਕੇ ਕੰਮ ਕਰਨ ਨੂੰ ਤਿਆਰ ਹੋਇਆ ਚੀਨ !

ਭਾਰਤ ਦੇ ਸਖਤ ਸਟੈਂਡ ਦਾ ਅਸਰ ਪੈਣਾ ਹੋਇਆ ਸ਼ੁਰੂ

ਚੀਨ ਨੇ ਕਿਹਾ ਭਾਰਤ ਨਾਲ ਮਸਲੇ ਸੁਲਝਾਉਣ ਲਈ ਗੱਲਬਾਤ ਲਈ ਤਿਆਰ

ਆਜ਼ਾਦੀ ਦਿਹਾੜੇ ਮੌਕੇ ਪੀਐਮ ਮੋਦੀ ਵੱਲੋਂ ਦਿੱਤੇ ਬਿਆਨ ਤੇ ਚੀਨ ਨੇ ਜਤਾਈ ਸਹਿਮਤੀ !

ਦੋਹਾਂ ਮੁਲਕਾਂ ਵਿਚਾਲੇ ਸ਼ਾਂਤੀ ਦੁਨੀਆ ਦੀ ਤਰੱਕੀ ਲਈ ਜ਼ਰੂਰੀ: ਚੀਨੀ ਵਿਦੇਸ਼ ਮੰਤਰਾਲਾ

ਨਵੀਂ ਦਿੱਲੀ : ਚੀਨ ਅਤੇ ਭਾਰਤ ਵਿਚਾਲੇ ਚੱਲ ਰਹੇ ਤਣਾਅ ਵਿਚਾਲੇ ਭਾਰਤ ਦੇ ਸਖਤ ਸਟੈਂਡ ਦਾ ਅਸਰ ਹੁਣ ਚੀਨ ‘ਤੇ ਪੈਂਦਾ ਨਜ਼ਰ ਆ ਰਿਹਾ ਹੈ। ਚੀਨ ਨੇ ਕਿਹਾ ਹੈ ਕਿ ਉਹ ਆਪਸੀ ਰਾਜਨੀਤਕ ਭਰੋਸਾ ਵਧਾਉਣ, ਆਪਣੇ ਮਤਭੇਦਾਂ ਨੂੰ ਉਚਿਤ ਤਰੀਕੇ ਨਾਲ ਸੁਲਝਾਉਣ ਤੇ ਦੁਵੱਲੇ ਸਬੰਧਾਂ ਦੀ ਰੱਖਿਆ ਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ ਨੇ ਇਕ ਪ੍ਰੈੱਸ ਕਾਨਫਰੰਸ ‘ਚ ਇਹ ਟਿੱਪਣੀ ਕੀਤੀ। ਪੱਛਮੀ ਮੀਡੀਆ ਦੇ ਇਕ ਪੱਤਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ‘ਤੇ ਚੀਨ ਦੀ ਪ੍ਰਤੀਕਿਰਿਆ ਮੰਗੀ ਸੀ, ਜਿਸ ‘ਚ ਉਨ੍ਹਾਂ ਕਿਹਾ ਸੀ ਕਿ ਭਾਰਤੀ ਸੈਨਿਕਾਂ ਨੇ ਦੇਸ਼ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਮੂੰਹਤੋੜ ਜਵਾਬ ਦਿੱਤਾ।

ਦੱਸਣਯੋਗ ਹੈ ਕਿ ਪੀਐੱਮ ਮੋਦੀ ਨੇ 74ਵੇਂ ਆਜ਼ਾਦੀ ਦਿਵਸ ‘ਤੇ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ‘ਐੱਲਓਸੀ ਤੋਂ ਐੱਲਏਸੀ’ ਤੱਕ ਦੇਸ਼ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ਫ਼ੌਜ ਨੇ ਮੂੰਹਤੋੜ ਜਵਾਬ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ “ਐੱਲਓਸੀ LOC (ਕੋਟਰੋਲ ਰੇਖਾ) ਤੋਂ ਐੱਲਏਸੀ LAC ਤੱਕ ਦੇਸ਼ ਦੀ ਪ੍ਰਭੂਸੱਤਾ ‘ਤੇ ਜਿਸ ਕਿਸੇ ਨੇ ਵੀ ਅੱਖ ਚੁੱਕੀ, ਉਸ ਨੂੰ ਉਸ ਦੀ ਭਾਸ਼ਾ ‘ਚ ਹੀ ਜਵਾਬ ਦਿੱਤਾ ਗਿਆ।”
ਇਕ ਸਵਾਲ ‘ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਦਾ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਗੁਆਂਢੀ ਹਾਂ, ਇਕ ਅਰਬ ਤੋਂ ਜ਼ਿਆਦਾ ਆਬਾਦੀ ਨਾਲ ਅਸੀਂ ਉਭਰਦੇ ਹੋਏ ਦੇਸ਼ ਹਾਂ। ਇਸ ਲਈ ਦੁਵੱਲੇ ਸਬੰਧਾਂ ਦੀ ਪ੍ਰਗਤੀ ਨਾ ਸਿਰਫ਼ ਦੋਵਾਂ ਦੇਸ਼ਾਂ ਦੇ ਹਿੱਤ ‘ਚ ਹੈ ਸਗੋਂ ਇਹ ਖੇਤਰ ਤੇ ਸਮੁੱਚੇ ਵਿਸ਼ਵ ਦੀ ਸਥਿਰਤਾ, ਸ਼ਾਂਤੀ ਤੇ ਖ਼ੁਸ਼ਹਾਲੀ ਦੇ ਹਿੱਤ ‘ਚ ਵੀ ਹੈ।

ਝਾਓ ਨੇ ਕਿਹਾ ਕਿ ਦੋਵਾਂ ਪੱਖਾਂ ਲਈ ਸਹੀ ਰਸਤਾ ਇਕ-ਦੂਸਰੇ ਦੇ ਸਨਮਾਨ ਤੇ ਸਮਰਥਨ ਕਰਨਾ ਹੈ। ਬੁਲਾਰੇ ਨੇ ਕਿਹਾ ਕਿ ਇਸ ਲਈ ਚੀਨ ਆਪਸੀ ਰਾਜਨੀਤਕ ਭਰੋਸਾ ਵਧਾਉਣ, ਮਤਭੇਦਾਂ ਨੂੰ ਉਚਿਤ ਤਰੀਕੇ ਨਾਲ ਸੁਲਝਾਉਣ ਤੇ ਵਪਾਰਕ ਸਹਿਯੋਗ ਤੇ ਦੁਵੱਲੇ ਸਬੰਧਾਂ ਦੇ ਹਿੱਤਾਂ ਦੀ ਰੱਖਿਆ ਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ।

ਜ਼ਿਕਰਯੋਗ ਹੈ ਕਿ ਗਲਵਾਨ ਘਾਟੀ ਵਿੱਚ 15 ਜੂਨ ਨੂੰ ਦੋਹਾਂ ਦੇਸ਼ਾਂ ਦੇ ਸੈਨਿਕਾਂ ਵਿਚਾਲੇ ਹੋਏ ਖੂਨੀ ਟਕਰਾਅ ਤੋਂ ਬਾਅਦ ਭਾਰਤ ਨੇ ਸਬਰ ਦਾ ਸਟੈਂਡ ਲੈਂਦੇ ਹੋਏ ਸਰਹੱਦ ਤੇ ਫੌਜ ਨੂੰ ਤੈਨਾਤ ਕਰ ਦਿੱਤਾ ਹੈ। ਕਿਉਂਕਿ ਚੀਨ ਨੇ ਧੋਖੇ ਨਾਲ ਐਲ ਏ ਸੀ ਤੇ ਆਪਣੀ ਮੋਰਚੇ ਬਣਾ ਲਏ ਹਨ। ਹਾਲਾਂਕਿ ਚੀਨ ਦੀਆਂ ਫ਼ੌਜਾਂ ਭਾਰਤ ਦੇ ਰੁੱਖ ਕਾਰਨ ਕਈ ਕਿਲੋਮੀਟਰ ਪਿੱਛੇ ਵੀ ਹਟ ਚੁੱਕੀਆਂ ਨੇ, ਭਾਰਤ ਸ਼ਾਇਦ ਪਿਛਲੀਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਕਿਸੇ ਵੀ ਤਰਾਂ ਦੀ ਰਿਆਇਤ ਦੇ ਮੂਡ ਵਿਚ ਨਹੀਂ ਹੈ । ਪਹਿਲਾਂ ਸਰਹੱਦ ਤੇ ਜਬਰਦਸਤ ਤਨਾਅ ਕਾਇਮ ਹੈ। ਇਸ ਵਿਚਾਲੇ ਭਾਰਤ ਨੇ ਫਰਾਂਸ ਤੋਂ ਪ੍ਰਾਪਤ ਹੋਏ ਲੜਾਕੂ ਜਹਾਜ਼ ਰਫਾਲ ਦੀ ਤੈਨਾਤੀ ਵੀ ਗੱਦਾਰ ਦੀ ਸਰਹੱਦੀ ਦੇ ਨਜਦੀਕ ਕਰ ਦਿੱਤੀ ਹੈ, ਜਿਸ ਕਾਰਨ ਚੀਨ ਤੇ ਏਸ ਵੇਲੇ ਭਾਰੀ ਦਬਾਅ ਹੈ। ਭਾਰਤ ਸੌ ਤੋਂ ਵੱਧ ਚੀਨ ਦੀਆਂ ਮੋਬਾਈਲ ਐਪਸ ‘ਤੇ ਬੈਣ ਲਗਾ ਚੁੱਕਾ ਹੈ ।

Related News

B.C. ਸੁਪਰੀਮ ਕੋਰਟ ਨੇ ਜਨਤਕ ਸਿਹਤ ਪ੍ਰਣਾਲੀ ‘ਤੇ ਸਵਾਲ ਚੁੱਕਣ ਵਾਲੀ ਪਟੀਸ਼ਨ ਨੂੰ ਕੀਤਾ ਖ਼ਾਰਿਜ

Vivek Sharma

ਕੈਨੇਡਾ ਨੇ ਵੀਰਵਾਰ ਨੂੰ ਕੋਵਿਡ 19 ਦੇ 3,127 ਕੇਸਾਂ ਦੀ ਕੀਤੀ ਪੁਸ਼ਟੀ, ਮਾਹਿਰਾਂ ਨੇ ਨਵੇਂ ਵੈਰੀਅੰਟ ਦੀ ਵੀ ਦਿਤੀ ਚਿਤਾਵਨੀ

Rajneet Kaur

ਬੀ.ਸੀ : ਪ੍ਰੀਮੀਅਰ ਜੌਹਨ ਹੌਰਗਨ ਨੇ ਧਾਰਮਿਕ ਨੇਤਾਵਾਂ ਨੂੰ ਇਸ ਸਾਲ ਸਮਾਰੋਹਾਂ ਅਤੇ ਜਸ਼ਨਾਂ ਨੂੰ ਵਰਚੁਅਲ ਕਰਨ ਦੀ ਕੀਤੀ ਅਪੀਲ

Rajneet Kaur

Leave a Comment