channel punjabi
Canada International News USA

BIG BREAKING : ਕ੍ਰਿਸਟੀਆ ਫ੍ਰੀਲੈਂਡ ਨੇ ਕੈਨੇਡਾ ਦੇ ਵਿੱਤ ਮੰਤਰੀ ਵਜੋਂ ਚੁੱਕੀ ਸਹੁੰ, ਰਚਿਆ ਨਵਾਂ ਇਤਿਹਾਸ

ਕ੍ਰਿਸਟੀਆ ਫ੍ਰੀਲੈਂਡ ਨੇ ਸੰਭਾਲਿਆ ਵਿੱਤ ਮੰਤਰੀ ਦਾ ਅਹੁਦਾ

ਰਾਈਡਿ ਹਾਲ ਵਿਖੇ ਹੋਏ ਸਾਦੇ ਅਤੇ ਸੰਖੇਪ ਸਮਾਗਮ ਦੌਰਾਨ ਚੁੱਕੀ ਸਹੁੰ

ਕੈਨੇਡਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣ, ਰਚਿਆ ਨਵਾਂ ਇਤਿਹਾਸ

ਸਹੁੰ ਚੁੱਕ ਸਮਾਗਮ ਦੌਰਾਣ ਹਰੇਕ ਵਿਅਕਤੀ ਨੇ ਮਾਸਕ ਦੀ ਕੀਤੀ ਵਰਤੋਂ

ਓਟਾਵਾ : ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਅੱਜ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ । ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਮੰਤਰੀ ਮੰਡਲ ਵਿਚ ਫੇਰਬਦਲ ਕਰਦੇ ਹੋਏ ਕ੍ਰਿਸਟੀਆ ਫ੍ਰੀਲੈਂਡ ਨੂੰ ਵਿੱਤ ਮੰਤਰੀ ਦਾ ਅਹੁਦਾ ਵੀ ਸੰਭਲਾ ਦਿੱਤਾ । ਇਸ ਤਰ੍ਹਾਂ ਕ੍ਰਿਸਟੀਆ ਕੈਨੇਡਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣ ਗਈ ਹੈ ।

ਰਾਈਡਿ ਹਾਲ ਵਿਖੇ ਹੋਏ ਸਾਦੇ ਅਤੇ ਸੰਖੇਪ ਸਮਾਗਮ ਦੌਰਾਨ ਕੈਬਨਿਟ ਵਿੱਚ ਅਧਿਕਾਰਿਕ ਤੌਰ ਤੇ ਕੀਤੀਆਂ ਤਬਦੀਲੀਆਂ ਤੋਂ ਬਾਅਦ ਕ੍ਰਿਸਟੀਆ ਫ੍ਰੀਲੈਂਡ ਨੇ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਦੱਸ ਦਈਏ ਕਿ ਵਿੱਤ ਮੰਤਰੀ ਦੇ ਅਹੁਦੇ ‘ਤੇ ਇਹ ਤਬਦੀਲੀ ਸਾਬਕਾ ਵਿੱਤ ਮੰਤਰੀ ਬਿਲ ਮੋਰਨਿਓ ਦੇ ਸੋਮਵਾਰ ਨੂੰ ਅਸਤੀਫਾ ਦੇਣ ਤੋਂ ਬਾਅਦ ਕੀਤੀ ਗਈ ਹੈ ।

ਮੰਗਲਵਾਰ ਨੂੰ ਰਾਈਡਿ ਹਾਲ ਵਿਚ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਸਰੀਰਕ ਤੌਰ ‘ਤੇ ਦੂਰੀ ਰੱਖੀ ਗਈ । ਸਮਾਗਮ ਵਿੱਚ ਮੌਜੂਦ ਹਰ ਵਿਅਕਤੀ ਨੇ ਚਿਹਰੇ ਤੇ ਮਾਸਕ ਪਹਿਨਿਆ ਹੋਇਆ ਸੀ । ਫ੍ਰੀਲੈਂਡ ਨੇ ਆਪਣੇ ਅਹੁਦੇ ਦੀ ਸਹੁੰ ਚੁੱਕਣ ਲਈ ਆਪਣੇ ਚਿਹਰੇ ਦੇ ਨਕਾਬ ਨੂੰ ਥੋੜ੍ਹੇ ਸਮੇਂ ਲਈ ਹਟਾ ਦਿੱਤਾ ਅਤੇ ਦੇਸ਼ ਦੇ ਨਵੇਂ ਵਿੱਤ ਮੰਤਰੀ ਦਾ ਅਹੁਦਾ ਸੰਭਾਲ ਲਿਆ।


ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਸ ਪ੍ਰਗਟਾਈ ਕਿ
ਕ੍ਰਿਸਟੀਆ ਫ੍ਰੀਲੈਂਡ ਨਵੀਂ ਮਿਲੀ ਜਿੰਮੇਵਾਰੀ ਨੂੰ ਵੀ ਬਾਖੂਬੀ ਨਿਭਾਉਣਗੇ। ਦੱਸ ਦਈਏ ਮੌਜੂਦਾ ਸਮੇਂ ਵਿਚ ਕੈਨੇਡਾ ਦੀ ਵਿੱਤੀ ਸਥਿਤੀ ਬੇਹਦ ਖ਼ਰਾਬ ਹੈ ।

Related News

ਓਂਟਾਰੀਓ: ਕੌਮਾਂਤਰੀ ਟਰੈਵਲ ਕਾਰਨ ਨਵਾਂ ਵੇਰੀਐਂਟ ਓਨਟਾਰੀਓ ਵਿੱਚ ਪਾਇਆ ਜਾਣਾ ਕੋਈ ਅਲੋਕਾਰੀ ਗੱਲ ਨਹੀਂ : ਡਾਕਟਰ ਬਾਰਬਰਾ ਯਾਫ

Rajneet Kaur

ਕੇਸਰੀ ਪੱਗ ਬੰਨ੍ਹ ਗਰਜੇ ਨਰੇਸ਼ ਟਿਕੈਤ ਨੇ ਕੇਂਦਰ ਨੂੰ ਪਾਈਆਂ ਲਾਹਨਤਾਂ, ਕਾਨੂੰਨ ਵਾਪਸ ਨਾ ਲੈਣ ਦੀ ਮਜਬੂਰੀ ਦੱਸੇ ਸਰਕਾਰ !

Vivek Sharma

ਅਮਰੀਕਾਂ ‘ਚ ਮੌਤਾਂ ਦਾ ਅੰਕੜਾ 104,500 ਪਾਰ, 18 ਲੱਖ ਦੇ ਲਗਭਗ ਸੰਕਰਮਿਤ

channelpunjabi

Leave a Comment