channel punjabi
Canada International News North America

ਓਂਟਾਰੀਓ: ਕੌਮਾਂਤਰੀ ਟਰੈਵਲ ਕਾਰਨ ਨਵਾਂ ਵੇਰੀਐਂਟ ਓਨਟਾਰੀਓ ਵਿੱਚ ਪਾਇਆ ਜਾਣਾ ਕੋਈ ਅਲੋਕਾਰੀ ਗੱਲ ਨਹੀਂ : ਡਾਕਟਰ ਬਾਰਬਰਾ ਯਾਫ

ਕੈਨੇਡਾ ਦੇ ਓਂਟਾਰੀਓ ਵਿਚ ਕੋਰੋਨਾਵਾਇਰਸ ਦੇ ਉਸ ਨਵੇਂ ਰੂਪ ਮਤਲਬ ਸਟ੍ਰੇਨ ਦੇ 2 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਦਾ ਬ੍ਰਿਟੇਨ ਵਿਚ ਹਾਲ ਹੀ ਵਿਚ ਪਤਾ ਚੱਲਿਆ ਹੈ। ਓਂਟਾਰੀਓ ਦੇ ਸੰਯੁਕਤ ਮੁੱਖ ਸਿਹਤ ਮੈਡੀਕਲ ਅਧਿਕਾਰੀ ਡਾਕਟਰ ਬਾਰਬਰਾ ਯਾਫ ਨੇ ਇਕ ਬਿਆਨ ਵਿਚ ਦੱਸਿਆ ਕਿ ਡਰਹਮ ਵਸਨੀਕ ਜਿਹੜੇ ਜੋੜੇ ਵਿਚ ਕੋਰੋਨਾ ਦੇ ਨਵੇਂ ਸ੍ਰਟੇਨ ਨਾਲ ਸੰਕ੍ਰਮਿਤ ਹੋਣ ਦੀ ਪੁਸ਼ਟੀ ਹੋਈ ਹੈ, ਉਹਨਾਂ ਦੇ ਯਾਤਰਾ ਰਿਕਾਰਡ ਦਾ ਪਤਾ ਨਹੀਂ ਚੱਲ ਪਾਇਆ ਹੈ। ਫਿਲਹਾਲ ਇਹ ਜੋੜਾ ਮੈਡੀਕਲ ਪ੍ਰੋਟੋਕਾਲ ਦੇ ਤਹਿਤ ਸੈਲਫ-ਆਈਸੋਲੇਸ਼ਨ ਵਿਚ ਹੈ। ਡਾਕਟਰ ਯਾਫ ਨੇ ਦੱਸਿਆ ਕਿ ਨਵੇਂ ਕੋਰੋਨਾਵਾਇਰਸ ਸਟ੍ਰੇਨ ਦਾ ਪਤਾ ਚੱਲਣ ਦੇ ਬਾਅਦ ਸਾਵਧਾਨੀ ਦੇ ਤੌਰ ‘ਤੇ ਓਂਟਾਰੀਓ ਵਿਚ ਤਾਲਾਬੰਦੀ ਕਰ ਦਿੱਤੀ ਗਈ ਹੈ, ਜੋ ਸ਼ਨੀਵਾਰ ਸਥਾਨਕ ਸਮੇਂ ਮੁਤਾਬਕ 00.01 ਵਜੇ ਲਾਗੂ ਹੋਈ।

ਬਾਰਬਰਾ ਯਾਫੇ ਨੇ ਆਖਿਆ ਕਿ ਕੌਮਾਂਤਰੀ ਟਰੈਵਲ ਕਾਰਨ ਨਵਾਂ ਵੇਰੀਐਂਟ ਓਨਟਾਰੀਓ ਵਿੱਚ ਪਾਇਆ ਜਾਣਾ ਕੋਈ ਅਲੋਕਾਰੀ ਗੱਲ ਨਹੀਂ ਸੀ। ਪਬਲਿਕ ਹੈਲਥ ਓਨਟਾਰੀਓ ਲੈਬੌਰਟਰੀ ਦੀ ਚੌਕਸੀ ਕਾਰਨ ਇਹ ਨਵਾਂ ਵੇਰੀਐਂਟ ਜਲਦ ਪਕੜ ਵਿੱਚ ਆ ਗਿਆ।

ਡਾ• ਇਸਾਕ ਬੋਗੌਕ, ਜੋ ਕਿ ਯੂਨੀਵਰਸਿਟੀ ਆਫ ਟੋਰਾਂਟੋ ਵਿਖੇ ਇਨਫੈਕਸ਼ੀਅਸ ਡਜ਼ੀਜ਼ ਮਾਹਰ ਹਨ, ਦਾ ਕਹਿਣਾ ਹੈ ਕਿ ਜੇ ਇਸ ਸਟਰੇਨ ਦੇ ਹੋਰ ਮਾਮਲੇ ਕੈਨੇਡਾ ਵਿੱਚ ਪਾਏ ਜਾਣ ਤਾਂ ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਹੈਰਾਨੀ ਨਹੀਂ ਹੋਵੇਗੀ।ਉਨ੍ਹਾਂ ਆਖਿਆ ਕਿ ਜੇ ਸਹੀ ਢੰਗ ਨਾਲ ਹੋਰ ਟੈਸਟ ਕੀਤੇ ਜਾਣ ਤਾਂ ਦੁਨੀਆ ਦੇ ਕਈ ਕੋਨਿਆਂ ਵਿੱਚ ਇਸ ਵਾਇਰਸ ਦੇ ਕਈ ਜੈਨੇਟਿਕ ਵੇਰੀਐਂਟ ਪਾਏ ਜਾ ਸਕਦੇ ਹਨ। ਕੈਨੇਡਾ ਵਿੱਚ ਇਨ੍ਹਾਂ ਦੋ ਮਾਮਲਿਆਂ ਤੋਂ ਇਲਾਵਾ ਵੀ ਹੋਰ ਮਾਮਲੇ ਹੋ ਸਕਦੇ ਹਨ। ਬੋਗੌਕ ਨੇ ਆਖਿਆ ਕਿ ਵਾਇਰਸ ਦੇ ਮਾਮਲੇ ਵਿੱਚ ਅਜੇ ਵੀ ਹੋਰਨਾਂ ਥਾਂਵਾਂ ਦੇ ਮੁਕਾਬਲੇ ਕੈਨੇਡਾ ਬਿਹਤਰ ਸਥਿਤੀ ਵਿੱਚ ਹੈ।

ਡਾ• ਯਾਫੇ ਦਾ ਕਹਿਣਾ ਹੈ ਕਿ ਇਸ ਤੋਂ ਇਹੋ ਸਾਹਮਣੇ ਆਇਆ ਹੈ ਕਿ ਓਨਟਾਰੀਓ ਵਾਸੀਆਂ ਨੂੰ ਜਿੰਨਾਂ ਸੰਭਵ ਹੋ ਸਕੇ ਘਰ ਰਹਿਣਾ ਚਾਹੀਦਾ ਹੈ। ਕੈਨੇਡਾ ਨੇ 6 ਜਨਵਰੀ,2021 ਤੱਕ ਯੂਕੇ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ ਪਾਬੰਦੀ ਲਾਈ ਹੋਈ ਹੈ ਤੇ ਓਨਟਾਰੀਓ ਵਿੱਚ ਇਸ ਸਮੇਂ ਪ੍ਰੋਵਿੰਸ ਭਰ ਵਿੱਚ ਲਾਕਡਾਊਨ ਚੱਲ ਰਿਹਾ ਹੈ। ਇਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਵੱਲੋਂ ਵਾਰੀ ਵਾਰੀ ਫੈਡਰਲ ਸਰਕਾਰ ਤੋਂ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਟੈਸਟਿੰਗ ਲਾਜ਼ਮੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Related News

ਵਿਸ਼ਵ ਬੈਂਕ ਦੇ ਮੁਖੀ ਨੇ ਭਾਰਤ ਦੇ ਸੀਰਮ ਇੰਸਟੀਚਿਊਟ ਦੀ ਕੀਤੀ ਤਾਰੀਫ਼ : ਭਾਰਤ ਖੁਸ਼ਕਿਸਮਤ ਉਸ ਕੋਲ ਸੀਰਮ ਵਰਗਾ ਸੰਸਥਾਨ: ਡੇਵਿਡ ਮਾਲਪਾਸ

Vivek Sharma

ਪੰਜਾਬੀ ਵਿਅਕਤੀ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ !

Vivek Sharma

ਬ੍ਰਿਟਿਸ਼ ਕੋਲੰਬੀਆ ਵਿਚ ਲਾਗੂ ਹੋਈਆਂ ਨਵੀਆਂ ਪਾਬੰਦੀਆਂ, ਕਾਰਨ : ਕੋਰੋਨਾ !

Vivek Sharma

Leave a Comment