channel punjabi
Canada International News North America

ਪੰਜਾਬੀ ਵਿਅਕਤੀ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ !

ਭਾਰਤੀ ਮੂਲ ਦਾ ਵਿਅਕਤੀ ਨਾਜਾਇਜ਼ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ ਗ੍ਰਿਫ਼ਤਾਰ

28 ਸਾਲਾ ਪੰਜਾਬੀ ਵਿਅਕਤੀ ਨੂੰ ਹੁਣ ਅਗਸਤ ਮਹੀਨੇ ‘ਚ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼

ਕੈਲਗਰੀ : ਕੈਲਗਰੀ‌ ਪੁਲਿਸ ਦੀ ਮੁਹਿੰਮ ਰੰਗ ਲਿਆਉਂਦੀ ਨਜ਼ਰ ਆ ਰਹੀ ਹੈ । ਗੈਰ ਸਮਾਜਿਕ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਕੈਲਗਰੀ ਪੁਲਿਸ ਦੇ ਗੰਨਜ਼ ਐਂਡ ਗੈਂਗਜ਼ ਯੂਨਿਟ ਨੇ 6 ਫਾਇਰ-ਆਰਮਜ਼ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਬਰਮਾਦ ਕੀਤੀ ਹੈ। ਇਸ ਮਾਮਲੇ ‘ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਦਾ ਨਾਂ ਰਵਿੰਦਰ ਪਾਲ ਸਿੰਘ ਗਿੱਲ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਕਈ ਤਰ੍ਹਾਂ ਦੇ ਮਾਰੂ ਹਥਿਆਰ ਵੀ ਬਰਾਮਦ ਕੀਤੇ ਹਨ । ਅੱਠ ਜੁਲਾਈ ਨੂੰ ਸਰਚ ਵਾਰੰਟ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ 8 ਜੁਲਾਈ ਵਾਲੇ ਦਿਨ ਸਾਊਥ ਈਸਟ ਕੈਲਗਰੀ ਦੇ ਸ਼ੈਪਾਰੈੱਲ ਵੈਲੀ ਵਿਊ ਦੇ 100 ਬਲੌਕ ਵਿਚਲੇ ਇਕ ਘਰ ਵਿੱਚ ਦਬਿਸ਼ ਦਿੱਤੀ ਸੀ।

(ਪੁਰਾਣੀ ਤਸਵੀਰ)

ਪੁਲਿਸ ਨੂੰ ਇੱਕ ਘਰ ਦੀ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਮਾਰੂ ਹਥਿਆਰ ਬਰਾਮਦ ਹੋਏ ਹਨ।

https://m.facebook.com/21374974529/posts/10158585452034530/?sfnsn=wiwspmo&extid=mx1sxtbK3qFtacZw

ਪੁਲਿਸ ਨੇ ਹਥਿਆਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ, ਜਾਰੀ ਸੂਚੀ ਅਨੁਸਾਰ ਜਿਹੜੇ ਹਥਿਆਰ ਇਹਨਾਂ ਲੋਕਾਂ ਕੋਲੋਂ ਬਰਾਮਦ ਹੋਏ ਨੇ ਉਹਨਾਂ ਚ ਕੈੱਲ ਟੈਕ-2000, 9 ਐੱਮਐੱਮ ਰਾਇਫਲ, ਰਿਊਯਰ ਮਿਨੀ 14 ਰੈਂਚ ਰਾਇਫਲ, ਐਸਕੇਐਸ 7.62 ਬਾਇ 39 ਰਾਇਫਲ, ਐਸਕੌਰਟ 12 ਗੌਜ ਪੰਪ ਐਕਸ਼ਨ ਸ਼ੌਟ ਗੰਨ, 2 ਰੇਂਜਰ ਸਿਲਾ ਬੁਲਪਪ 20 ਸ਼ੌਟਗੰਨਜ਼, 4 ਓਵਰ ਕਪੈਸਿਟੀ ਮੈਗ਼ਜ਼ੀਨਜ਼, 157 ਰਾਊਂਡ ਗੋਲੀ-ਸਿੱਕਾ, 133 ਗ੍ਰਾਮ ਫੈਂਟਾਨਿਲ, 98 ਗ੍ਰਾਮ ਕੋਕੇਨ ਅਤੇ 36 ਹਜ਼ਾਰ ਡਾਲਰ ਨਕਦੀ ਬਰਾਮਦ ਕਰਨ ਦੇ ਨਾਲ ਨਾਲ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਉਸ ਦੀ ਪਛਾਣ 29 ਸਾਲਾ ਰਵਿੰਦਰ ਪਾਲ ਗਿੱਲ ਵਜੋਂ ਕੀਤੀ ਗਈ ਹੈ। ਉਸ ਖਿਲਾਫ਼ 29 ਚਾਰਜਿਜ਼ ਲੱਗੇ ਦੱਸੇ ਗਏ ਹਨ ਤੇ ਉਸ ਨੂੰ ਹੁਣ 7 ਅਗਸਤ ਨੂੰ ਕੋਰਟ ‘ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਅਜਿਹੀਆਂ ਘਟਨਾਵਾਂ ਤੋਂ ਬਾਅਦ ਸਮੂਹ ਪੰਜਾਬੀ ਭਾਈਚਾਰੇ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ।

Related News

ਵਿਦਿਆਰਥੀਆਂ, ਕਾਰੋਬਾਰੀਆਂ ਅਤੇ ਜ਼ਰੂਰਤਮੰਦਾਂ ਲਈ ਸਰਕਾਰ ਨੇ ਲਏ ਵੱਡੇ ਫ਼ੈਸਲੇ : ਸਿੱਧੂ

Vivek Sharma

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲੋਕਾਂ ਵਿਚ ਐਸਟ੍ਰਾਜੇਨੇਕਾ ਵੈਕਸੀਨ ਦੇ ਡਰ ਨੂੰ ਦੂਰ ਕਰਨ ਦੀ ਕੀਤੀ ਕੋਸ਼ਿਸ਼,ਲਗਵਾਇਆ ਟੀਕਾ

Rajneet Kaur

ਭੂਮੀਗਤ ਨਿਰਮਾਣ ਵਾਲੀ ਜਗ੍ਹਾ ਵਿੱਚ ਹੋਏ ਹਾਦਸੇ ਤੋਂ ਬਾਅਦ 1 ਦੀ ਮੌਤ

Rajneet Kaur

Leave a Comment