channel punjabi
International News North America

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲੋਕਾਂ ਵਿਚ ਐਸਟ੍ਰਾਜੇਨੇਕਾ ਵੈਕਸੀਨ ਦੇ ਡਰ ਨੂੰ ਦੂਰ ਕਰਨ ਦੀ ਕੀਤੀ ਕੋਸ਼ਿਸ਼,ਲਗਵਾਇਆ ਟੀਕਾ

ਆਕਸਫੋਰਡ ਐਸਟਰਾਜੇਨੇਕਾ ਦੀ ਵੈਕਸੀਨ ’ਤੇ ਉਠ ਰਹੇ ਸਵਾਲਾਂ ਵਿਚਕਾਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਅੱਜ ਐਸਟ੍ਰਾਜੇਨੇਕਾ ਦੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਹੈ। ਯੂਰਪੀ ਅਤੇ ਬ੍ਰਿਟਿਸ਼ ਡਰੱਗ ਕੰਟਰੋਲਰ ਸੰਸਥਾਵਾਂ ਨੇ ਸਪਸ਼ਟ ਕੀਤਾ ਹੈ ਕਿ ਟੀਕਾ ਲੈਣ ਨਾਲ ਖੂਨ ਦਾ ਕਲੋਟ ਜੰਮਣ ਦਾ ਕੋਈ ਕੇਸ ਨਹੀਂ ਮਿਲਿਆ ਹੈ।
ਯੂਰਪੀਅਨ ਅਤੇ ਬ੍ਰਿਟਿਸ਼ ਡਰੱਗ ਰੈਗੂਲੇਟਰੀ ਸੰਸਥਾਵਾਂ ਮੁਤਾਬਕ ਉਨ੍ਹਾਂ ਨੇ ਸਾਰੇ ਉਪਲੱਬਧ ਅੰਕੜਿਆਂ ਦਾ ਵਿਗਿਆਨਕ ਵਿਸ਼ਲੇਸ਼ਣ ਕੀਤਾ ਹੈ ਅਤੇ ਸਿੱਟਾ ਕੱਢਿਆ ਕਿ ਐਸਟ੍ਰਾਜੇਨੇਕਾ ਟੀਕੇ ਲੈਣ ਨਾਲ ਖੂਨ ਦੇ ਥੱਕੇ ਜੰਮਣ ਦੇ ਸਬੂਤ ਨਹੀਂ ਮਿਲੇ ਹਨ। ਇਹ ਟੀਕਾ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤਾ ਗਿਆ ਅਤੇ ਇਸ ਦਾ ਉਤਪਾਦਨ ਐਸਟ੍ਰਾਜੇਨੇਕਾ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਕਰ ਰਹੇ ਹਨ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਲੋਕਾਂ ਵਿਚ ਵੈਕਸੀਨ ਦੇ ਡਰ ਨੂੰ ਲੈ ਕੇ ਪੈਦਾ ਹੋਏ ਵਹਿਮ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਟਵੀਟ ਵਿਚ ਲਿਖਿਆ-ਮੈਂ ਹੁਣੇ ਹੁਣੇ ਆਕਸਫੋਰਡ ਐਸਟਰਾਜੇਨੇਕਾ ਵੈਕਸੀਨ ਦੀ ਪਹਿਲੀ ਖੁਰਾਕ ਲੈ ਕੇ ਆਇਆ ਹਾਂ। ਮਹਾਨ ਵਿਗਿਆਨੀਆਂ, ਐਨਐਚਐਸ ਮੁਲਾਜ਼ਮਾਂ ਅਤੇ ਵਲੰਟੀਅਰਾਂ ਸਣੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅਜਿਹਾ ਕਰਨ ਵਿਚ ਮਦਦ ਕੀਤੀ। ਇਸ ਜੀਵਨ ਨੂੰ ਅਸੀਂ ਮਿਸ ਕਰਦੇ ਹਾਂ ਉਸ ਨੂੰ ਆਪਣੇ ਜ਼ਿੰਦਗੀ ਵਿਚ ਵਾਪਸ ਲਿਆਉਣ ਲਈ ਵੈਕਸੀਨ ਲੈਣਾ ਸਭ ਤੋਂ ਚੰਗੀ ਗੱਲ ਹੈ। ਚਲੋ ਟੀਕਾ ਲਗਵਾ ਲਈਏ।

Related News

ਕੈਨੇਡਾ: ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ‘ਚ 40 ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਦਰਜ਼

Rajneet Kaur

ਵੈਨਕੁਵਰ ‘ਚ ਲਗਭਗ 20 ਲੋਕਾਂ ਨੇ ਬ੍ਰੇਓਨਾ ਟੇਲਰ ਦੇ ਇਨਸਾਫ ਦੀ ਮੰਗ ਲਈ ਕੱਢਿਆ ਮਾਰਚ

Rajneet Kaur

ਹੁਣ ਸਕੂਲਾਂ ਵਿਚ ਵੀ ਵਧਣ ਲੱਗੇ ਕੋਰੋਨਾ ਦੇ ਮਾਮਲੇ !

Vivek Sharma

Leave a Comment