channel punjabi
International News USA

JOE BIDEN ਦਾ ਪੂਰੀ ਦੁਨੀਆ ਕਰੇਗੀ ਸਨਮਾਨ : ਕਮਲਾ ਹੈਰਿਸ

ਵਾਸ਼ਿੰਗਟਨ : ਅਮਰੀਕਾ ਦੀ ਨਵੀਂ ਚੁਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ ਦੇਸ਼ ਦੇ ਅਗਲੇ ਰਾਸ਼ਟਰਪਤੀ Joe Biden ਦਾ ਪੂਰੀ ਦੁਨੀਆ ਸਨਮਾਨ ਕਰੇਗੀ। ਉਹ ਅਮਰੀਕਾ ਦਾ ਸਰਬੋਤਮ ਪ੍ਰਤੀਨਿਧਤਵ ਕਰਨ ਵਾਲੇ ਰਾਸ਼ਟਰਪਤੀ ਬਣਨਗੇ। ਅਮਰੀਕਾ ਵਿਚ 3 ਨਵੰਬਰ ਨੂੰ ਹੋਈ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਦੇ Joe Biden ਰਾਸ਼ਟਰਪਤੀ ਚੁਣੇ ਗਏ ਜਦਕਿ ਹੈਰਿਸ ਉਪ ਰਾਸ਼ਟਰਪਤੀ ਅਹੁਦੇ ਲਈ ਚੁਣੀ ਗਈ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲੀ ਪਹਿਲੀ ਭਾਰਤਵੰਸ਼ੀ ਹੈ।

78 ਸਾਲਾਂ ਦੇ Joe Biden ਦੀ ਪ੍ਰਸ਼ੰਸਾ ਕਰਦੇ ਹੋਏ ਹੈਰਿਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਸਾਰੇ ਅਮਰੀਕੀਆਂ ਦੇ ਰਾਸ਼ਟਰਪਤੀ ਹੋਣਗੇ। ਭਾਰਤੀ ਮੂਲ ਦੀ 56 ਵਰ੍ਹਿਆਂ ਦੀ ਹੈਰਿਸ ਨੇ ਇਕ ਟਵੀਟ ਵਿਚ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਉਹ ਅਜਿਹੇ ਰਾਸ਼ਟਰਪਤੀ ਹੋਣਗੇ ਜੋ ਸਾਡੇ ਸਾਰਿਆਂ ਤੋਂ ਸਰਬੋਤਮ ਹਨ। ਉਨ੍ਹਾਂ ਦਾ ਸਨਮਾਨ ਪੂਰੀ ਦੁਨੀਆ ਕਰੇਗੀ। ਸਾਡੇ ਬੱਚੇ ਉਨ੍ਹਾਂ ਤੋਂ ਪ੍ਰੇਰਣਾ ਲੈਣਗੇ।

ਇਸ ਦੌਰਾਨ Joe Biden ਨੇ ਵੀ ਕਈ ਟਵੀਟ ਕੀਤੇ ਅਤੇ ਇਕਜੁੱਟਤਾ ਦੀ ਅਪੀਲ ਕੀਤੀ। ਉਨ੍ਹਾਂ ਨੇ ਇਕ ਟਵੀਟ ਵਿਚ ਕਿਹਾ ਕਿ ਇਹ ਸਮਾਂ ਇਕਜੁੱਟਤਾ ਦਿਖਾਉਣ ਦਾ ਹੈ। ਦੇਸ਼ ਲਈ ਇਕ ਨਵਾਂ ਅਤੇ ਸਾਹਸੀ ਇਤਿਹਾਸ ਲਿਖਣ ਦਾ ਵਕਤ ਹੈ। ਜਦਕਿ ਇਕ ਹੋਰ ਟਵੀਟ ਵਿਚ ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਰਫ਼ਤਾਰ ਨੂੰ ਰੋਕਣ ਦੀ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਸਾਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਦੋਗੁਣਾ ਕਰ ਕੇ ਕੋਰੋਨਾ ਖ਼ਿਲਾਫ਼ ਲੜਾਈ ਦੀ ਪ੍ਰਤੀਬੱਧਤਾ ਦਿਖਾਉਣੀ ਹੈ। ਅਸੀਂ ਸਾਰੇ ਇਕਜੁੱਟ ਹਾਂ।

Related News

ਓਟਾਵਾ ‘ਚ ਕੋਵਿਡ 19 ਦੇ ਲਗਾਤਾਰ ਵਾਧੇ ਕਾਰਨ ਸਹਿਤ ਵਿਭਾਗ ਨੇ ਛੋਟੇ ਕਾਰੋਬਾਰਾਂ ਨੂੰ ਬੰਦ ਕਰਨ ਦਾ ਕੀਤਾ ਸਮਰਥਨ

Rajneet Kaur

ਬ੍ਰਿਟਿਸ਼ ਕੋਲੰਬੀਆ ‘ਚ ਲਗਾਤਾਰ ਵਧਦਾ ਜਾ ਰਿਹਾ ਹੈ ਕੋਰੋਨਾ ਦਾ ਪ੍ਰਭਾਵ, ਮਾਹਿਰਾਂ ਨੇ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਦਿੱਤੀ ਸਲਾਹ

Vivek Sharma

ਓਂਟਾਰੀਓ ਕਾਫੀ ਸ਼ਾਪ ਦੇ ਗ੍ਰਾਹਕਾਂ ਨੇ ਆਪਣੇ ਮਨਪਸੰਦ ਕਰਮਚਾਰੀ ਨੂੰ ਯੂਨੀਵਰਸਿਟੀ ਵਾਪਸ ਭੇਜਣ ਲਈ ਫੰਡ ਇਕੱਠਾ ਕੀਤਾ

Rajneet Kaur

Leave a Comment