channel punjabi
Canada News North America

ਕੈਨੇਡਾ ‘ਚ ਕੋਰੋਨਾ ਵਾਇਰਸ ਕਾਰਨ ਜਾਨ ਗੁਆਉਣ ਵਾਲਿਆਂ ਦਾ ਅੰਕੜਾ 12 ਹਜ਼ਾਰ ਤੋਂ ਹੋਇਆ ਪਾਰ, ਇਹਨਾਂ ‘ਚ ਜ਼ਿਆਦਾਤਰ ਬਜ਼ੁਰਗ

ਓਟਾਵਾ : ਕੈਨੇਡਾ ਵਿੱਚ ਕੋਰੋਨਾ ਦਾ ਮੱਕੜਜਾਲ ਲਗਾਤਾਰ ਫੈਲਦਾ ਜਾ ਰਿਹਾ ਹੈ। ਦੇਸ਼ ‘ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 12,000 ਤੋਂ ਉੱਪਰ ਹੋ ਗਈ ਹੈ।

ਬੀਤੇ 24 ਘੰਟਿਆਂ ਦੌਰਾਨ 5,468 ਨਵੇਂ ਕੇਸਾਂ ਵਿੱਚ 56 ਹੋਰ ਪ੍ਰਭਾਵਿਤਾਂ ਦੇ ਮਰਨ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕੈਨੇਡਾ ‘ਚ ਕੋਵਿਡ-19 ਦੀਆਂ ਲਾਗਾਂ ਦਾ ਅੰਕੜਾ 3 ਲੱਖ 70 ਹਜ਼ਾਰ 14 ਤੱਕ ਪੁੱਜ ਗਿਆ ਹੈ । ਇਸ ਵਾਇਰਸ ਤੋਂ ਹੁਣ ਤੱਕ 2 ਲੱਖ 94 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ, ਜਦੋਂ ਕਿ 14,493,884 ਟੈਸਟ ਕਰਵਾਏ ਗਏ ਹਨ।

ਐਤਵਾਰ ਦਾ ਡਾਟਾ ਦੇਸ਼ ਭਰ ਵਿੱਚ ਫੈਲਿਆ ਕੋਵਿਡ-19 ਦਾ ਸੀਮਿਤ ਸਨੈਪਸ਼ਾਟ ਪ੍ਰਦਾਨ ਕਰਦਾ ਹੈ ਹਾਲਾਂਕਿ, ਬੀ.ਸੀ., ਪੀ.ਈ.ਆਈ. ਅਤੇ ਯੂਕਨ ਅਤੇ ਉੱਤਰ ਪੱਛਮੀ ਪ੍ਰਦੇਸ਼ ਹਫਤੇ ਦੇ ਅੰਤ ਵਿਚ ਬੰਦ ਰਹਿੰਦੇ ਹਨ ਇਸ ਕਾਰਨ ਨਵੇਂ ਕੇਸਾਂ ਦੇ ਅੰਕੜਿਆਂ ਦੀ ਰਿਪੋਰਟ ਨਹੀਂ ਕਰਦੇ।

ਸਿਹਤ ਕੈਨੇਡਾ ਵਲੋਂ ਉਪਲੱਬਧ ਜਾਣਕਾਰੀ ਜੋ ਕਿ 11,600 ਤੋਂ ਵੱਧ ਮੌਤਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਅੰਕੜਿਆਂ ਤੋਂ ਮਿਲਦੀ ਹੈ, ਦੀ ਤਾਜ਼ਾ ਰਿਪੋਰਟ ‘ਚ ਮਹਾਂਮਾਰੀ ਦੀ ਵਿਗਿਆਨਕ ਜਾਣਕਾਰੀ ਦੇ ਅਨੁਸਾਰ, ਜ਼ਿਆਦਾਤਰ ਬਜ਼ੁਰਗ ਲੋਕ ਦੇਸ਼ ਵਿੱਚ ਕੋਵਿਡ-19 ਨਾਲ ਸਬੰਧਤ ਬਹੁਤ ਸਾਰੀਆਂ ਮੌਤਾਂ ਵਿੱਚ ਸ਼ਾਮਲ ਹਨ।

ਮਹਾਂਮਾਰੀ ਵਿਗਿਆਨ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਇਨ੍ਹਾਂ ਮੌਤਾਂ ਵਿਚੋਂ 90 ਪ੍ਰਤੀਸ਼ਤ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਸਨ। 70 ਤੋਂ 79 ਸਾਲ ਦੀ ਉਮਰ ਵਿਚ ਹੋਈਆਂ ਮੌਤਾਂ ਵਿਚ 18.5 ਪ੍ਰਤੀਸ਼ਤ ਸੀ, ਜਦੋਂ ਕਿ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗ ਤਕਰੀਬਨ 71 ਪ੍ਰਤੀਸ਼ਤ ਸਨ।

Related News

ਕੋਰੋਨਾ ਵਾਇਰਸ ਕੋਈ ਚੀਨੀ ਵਾਇਰਸ ਨਹੀਂ ਸਗੋਂ ਟਰੰਪ ਵਾਇਰਸ ਹੈ : ਨੈਂਸੀ ਪੇਲੋਸੀ

Rajneet Kaur

ਇੰਡੀਜੀਨਸ ਐਨਡੀਪੀ ਵਿਧਾਇਕ ਉੱਤੇ ਲਾਈਨ ਤੋੜ ਕੇ ਵੈਕਸੀਨ ਲਵਾਉਣ ਦਾ ਦੋਸ਼, ਓਨਟਾਰੀਓ ਦੀਆਂ ਤਿੰਨਾਂ ਵਿਰੋਧੀ ਪਾਰਟੀਆਂ ਵੱਲੋਂ ਪ੍ਰੀਮੀਅਰ ਡੱਗ ਫੋਰਡ ਤੋਂ ਮੁਆਫੀ ਮੰਗਣ ਦੀ ਕੀਤੀ ਮੰਗ

Rajneet Kaur

ਨਾਇਗਰਾ ਵਿੱਚ ਪੁਲਿਸ ਵੱਲੋਂ ਗੋਲੀ ਮਾਰ ਕੇ ਇੱਕ ਵਿਅਕਤੀ ਦੀ ਮੌਤ: SIU

Rajneet Kaur

Leave a Comment