channel punjabi
Canada International News North America

ਨਾਇਗਰਾ ਵਿੱਚ ਪੁਲਿਸ ਵੱਲੋਂ ਗੋਲੀ ਮਾਰ ਕੇ ਇੱਕ ਵਿਅਕਤੀ ਦੀ ਮੌਤ: SIU

ਨਾਇਗਰਾ ਵਿੱਚ ਪੁਲਿਸ ਵੱਲੋਂ ਗੋਲੀ ਮਾਰ ਕੇ ਇੱਕ ਵਿਅਕਤੀ ਦੀ ਜਾਨ ਲੈਣ ਦੇ ਮਾਮਲੇ ਦੀ ਪ੍ਰੋਵਿੰਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIU) ਵੱਲੋਂ ਜਾਂਚ ਕੀਤੀ ਜਾ ਰਹੀ ਹੈ।

SIU ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਵੱਲੋਂ ਫੋਨ ਕਰਕੇ ਨਾਇਗਰਾ ਪੁਲਿਸ ਨੂੰ ਦੋ ਵਿਅਕਤੀਆਂ ਦੇ ਇੱਕ ਗੱਡੀ ਵਿੱਚ ਸੁੱਤੇ ਹੋਣ ਦੀ ਰਿਪੋਰਟ ਮਗਰੋਂ ਦੁਪਹਿਰੇ 1:30 ਵਜੇ ਲੰਡੀਜ਼ ਲੇਨ ਤੇ ਕੌਰਵਿਨ ਐਵਨਿਊ ਇਲਾਕੇ ਵਿੱਚ ਇੱਕ ਬਿਜ਼ਨਸ ਅਦਾਰੇ ਵਿੱਚ ਸੱਦਿਆ ਗਿਆ। SIU ਅਨੁਸਾਰ ਪੁਲਿਸ ਅਧਿਕਾਰੀਆਂ ਦੇ ਮੌਕੇ ਉੱਤੇ ਪਹੁੰਚਣ ਉਪਰੰਤ ਉਹ ਗੱਡੀ ਉਥੋਂ ਫਰਾਰ ਹੋ ਗਈ।

ਪੁਲਿਸ ਨੇ ਗੱਡੀ ਦਾ ਪਿੱਛਾ ਕੀਤਾ ਤੇ ਉਸ ਨੂੰ ਰੋਕਣ ਦੀਆਂ ਕਈ ਕੋਸਿ਼ਸ਼ਾਂ ਕੀਤੀਆਂ। ਨਾਇਗਰਾ ਰਿਵਰ ਪਾਰਕਵੇਅ ਤੇ ਲਾਈਨ 3 ਏਰੀਆ ਵਿੱਚ ਇਹ ਗੱਡੀ ਇੱਕ ਖੱਡ ਵਿੱਚ ਜਾ ਵੜੀ ਤੇ ਰੁਕ ਗਈ। SIU ਵੱਲੋਂ ਜਾਰੀ ਕੀਤੀ ਗਈ ਰਲੀਜ਼ ਵਿੱਚ ਆਖਿਆ ਗਿਆ ਕਿ ਦੋਵਾਂ ਧਿਰਾਂ ਦਰਮਿਆਨ ਗੱਲ ਹੋਈ ਤੇ ਇੱਕ ਪੁਲਿਸ ਅਧਿਕਾਰੀ ਨੇ ਗੋਲੀ ਚਲਾ ਦਿੱਤੀ। ਗੋਲੀ ਇੱਕ ਵਿਅਕਤੀ ਨੂੰ ਲੱਗੀ। ਉਸ ਨੂੰ ਫੌਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ 3:35 ਉੱਤੇ ਮ੍ਰਿਤਕ ਐਲਾਨ ਦਿੱਤਾ। SIU ਨੇ ਦੱਸਿਆ ਕਿ ਉਹ ਅਜੇ ਵੀ ਉਸ ਵਿਅਕਤੀ ਦੀ ਸ਼ਨਾਖ਼ਤ ਕਰਨ ਦੀ ਕੋਸਿ਼ਸ਼ ਕਰ ਰਹੇ ਹਨ।

Related News

ਓਂਟਾਰੀਓ: ਪੁਲਿਸ ਨੇ 31 ਸਾਲਾ ਲਾਪਤਾ ਸੀਨ ਲਾਰਜ ਦੀ ਭਾਲ ਕੀਤੀ ਸ਼ੁਰੂ

Rajneet Kaur

MP TIM UPPAL GET NEW RESPONSIBILITY

Vivek Sharma

BIG NEWS : ਉਂਟਾਰੀਓ ਤੋਂ ਬਾਅਦ ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਮਾਮਲੇ

Vivek Sharma

Leave a Comment