channel punjabi
Canada International News North America

VACCINE ਵਿਵਾਦ ਭਖ਼ਿਆ : ਮੈਨੀਟੋਬਾ ਪ੍ਰੀਮੀਅਰ ਬ੍ਰਾਇਨ ਪੈਲਿਸਤਰ ਦੇ ਦੋਸ਼ਾਂ ਨੂੰ ਟਰੂਡੋ ਦੇ ਮੰਤਰੀ ਨੇ ਨਕਾਰਿਆ

ਓਟਾਵਾ : ਕੋਰੋਨਾ ਵੈਕਸੀਨ ਨੂੰ ਲੈ ਕੇ ਕੈਨੇਡਾ ਦੀ ਫੈਡਰਲ ਸਰਕਾਰ ਅਤੇ ਸੂਬਾ ਸਰਕਾਰਾਂ ਦਰਮਿਆਨ ਖਿੱਚੋਤਾਣ ਵਧਦੀ ਜਾ ਰਹੀ ਹੈ। ਮੈਨੀਟੋਬਾ ਦੇ ਪ੍ਰੀਮੀਅਰ ਵੱਲੋਂ ਆਪਣੇ ਪੱਧਰ ‘ਤੇ ਵੈਕਸੀਨ ਨਾ ਖਰੀਦ ਸਕਣ ਦਾ ਮੁੱਦਾ ਖੁੱਲ ਕੇ ਚੁੱਕਿਆ ਗਿਆ ਸੀ । ਪ੍ਰੀਮੀਅਰ ਬ੍ਰਾਇਨ ਪੈਲਿਸਤਰ ਅਨੁਸਾਰ ਟਰੂਡੋ ਸਰਕਾਰ ਨੇ Pfizer ਅਤੇ Moderna ਨਾਲ ਅਜਿਹੇ ਸਮਝੌਤੇ ਕੀਤੇ ਹਨ ਕਿ ਇਹ ਦਵਾ ਕੰਪਨੀਆਂ ਸਾਨੂੰ (ਸੂਬਿਆਂ ਨੂੰ) ਵੈਕਸੀਨ ਉਪਲੱਬਧ ਨਹੀਂ ਕਰਵਾ ਸਕਦੀਆਂ।

ਉਧਰ ਇਹ ਮੁੱਦਾ ਹੁਣ ਪੂਰੀ ਤਰ੍ਹਾਂ ਨਾਲ ਭਖ਼ ਚੁੱਕਿਆ ਹੈ। ਇਸ ਬਾਰੇ ਅੰਤਰ-ਸਰਕਾਰੀ ਮਾਮਲਿਆਂ ਬਾਰੇ ਮੰਤਰੀ ਡੋਮਿਨਿਕ ਲੇਬਲੈਂਕ ਨੇ ਪ੍ਰੀਮੀਅਰ ਪੈਲਿਸਤਰ ਦੇ ਉਹਨਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਕਿ ਫੈਡਰਲ ਸਰਕਾਰ ਨੇ ਸੂਬਿਆਂ ਨੂੰ ਆਪਣੇ ਪੱਧਰ ‘ਤੇ ਕੋਵਿਡ-19 ਟੀਕੇ ਖਰੀਦਣ ‘ਚ ਕੋਈ ਅੜਿਕਾ ਲਾਇਆ ਹੋਇਆ ਹੈ। ਮੰਤਰੀ ਨੇ ਕਿਹਾ ਕਿ ਮੈਨੀਟੋਬਨ ਪ੍ਰੀਮੀਅਰ ਵੱਲੋਂ ਕੀਤੀਆਂ ਟਿੱਪਣੀਆਂ ਗਲਤ ਹਨ।

ਡੋਮਿਨਿਕ ਲੇਬਲੈਂਕ ਨੇ ਫੈਡਰਲ ਸਰਕਾਰ ਵੱਲੋਂ ਸਫਾਈ ਦਿੰਦੇ ਹੋਏ ਕਿਹਾ ਕਿ ‘ਅਸੀਂ ਕਿਸੇ ਵੀ ਪ੍ਰਾਂਤ ਨੂੰ ਇਹ ਦੱਸਣ ਦੀ ਕਲਪਨਾ ਨਹੀਂ ਕਰਾਂਗੇ ਕਿ ਉਹ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀ ਕਰ ਸਕਦਾ ਹੈ ਜਾਂ ਕੀ ਨਹੀਂ ।‌ ਮੰਤਰੀ ਦੀ ਇਹ ਟਿੱਪਣੀ ਮੈਨੀਟੋਬਾ ਪ੍ਰੀਮੀਅਰ ਬ੍ਰਾਇਨ ਪੈਲਿਸਟਰ ਦੇ ਬਿਆਨਾਂ ਤੋਂ ਬਾਅਦ ਆਈ ਹੈ ।

ਦੱਸਣਾ ਬਣਦਾ ਹੈ ਕਿ ਪ੍ਰੀਮੀਅਰ ਪੈਲਿਸਟਰ ਨੇ ਖਰੀਦ ਮੰਤਰੀ ਅਨੀਤਾ ਆਨੰਦ ਦੇ ਉਸ ਬਿਆਨ ਨੂੰ ਵੀ ਝੂਠਾ ਕਰਾਰ ਦਿੱਤਾ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਸੂਬਿਆਂ ਨੂੰ ਕੋਵਿਡ-19 ਟੀਕਿਆਂ ‘ਤੇ ਆਪਣੇ ਪੱਧਰ ਤੇ ਪਹੁੰਚ ਕਰਨ ਦੀ ਆਜ਼ਾਦੀ ਹੈ, ਉਹ ਖੁਦ ਵੀ ਇਹਨਾਂ ਦੀ ਖਰੀਦ ਕਰ ਸਕਦੇ ਹਨ।

ਇਸ ਮੁੱਦੇ ਤੇ ਪ੍ਰਤੀਕਰਮ ਕਰਦੇ ਹੋਏ ਅੰਤਰ-ਸਰਕਾਰੀ ਮਾਮਲਿਆਂ ਦੇ ਮੰਤਰੀ ਲੇਬਲੈਂਕ ਨੇ ਕਿਹਾ ਕਿ ਅਸੀਂ ਨਿਸ਼ਚਤ ਰੂਪ ਵਿੱਚ ਕਿਸੇ ਨੂੰ ਰੋਕਣ ਦੀ ਸਥਿਤੀ ਵਿੱਚ ਨਹੀਂ ਹਾਂ ਜੋ ਕੋਸ਼ਿਸ਼ ਕਰਨਾ ਚਾਹੁੰਦਾ ਹੈ ਕਰ ਸਕਦਾ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਕੋਰੋਨਾ ਵੈਕਸੀਨ ਦੀ ਵੰਡ ਕਾਫੀ ਹੌਲੀ ਚੱਲ ਰਹੀ ਹੈ, ਜਿਸ ਕਾਰਨ ਕੋਰੋਨਾ ਨੂੰ ਕਾਬੂ ਕਰਨ ਵਿੱਚ ਸੂਬਾ ਸਰਕਾਰਾਂ ਨੂੰ ਦਿੱਕਤਾਂ ਆ ਰਹੀਆਂ ਹਨ। ਉਧਰ ਦਵਾ ਕੰਪਨੀਆਂ ਨੇ ਵੈਕਸੀਨ ਦੀ ਸਪਲਾਈ ਰੋਕੀ ਹੋਈ ਹੈ। ਸੂਬਾ ਸਰਕਾਰਾਂ ਆਪਣੇ ਪੱਧਰ ਤੇ ਇਹਨਾਂ ਕੰਪਨੀਆਂ ਤੋਂ ਵੈਕਸੀਨ ਖਰੀਦਣ ਵਿੱਚ ਨਾਕਾਮ ਰਹੀਆਂ ਹਨ ਕਿਉਂਕਿ ਫਾਇਜਰ ਅਤੇ ਮੋਡੇਰਨਾ ਨੇ ਸੂਬਿਆਂ ਨੂੰ ਸਿੱਧੇ ਤੌਰ ਤੇ ਵੈਕਸੀਨ ਉਪਲਬਧ ਕਰਵਾਉਣ ਤੋਂ ਮਨਾਂ ਕਰ ਦਿੱਤਾ ਹੈ।

Related News

ਪੁਲਿਸ ਨੇ ਕੁਈਨ ਵੈਸਟ ਵਿੱਚ ਸ਼ੋਰ-ਸ਼ਰਾਬੇ ਦੀ ਸ਼ਿਕਾਇਤ ਨਾਲ ਸਬੰਧਿਤ ਲਗਾਏ ਕਈ ਦੋਸ਼

Rajneet Kaur

ਟੋਰਾਂਟੋ ‘ਚ ਇਕ ਪ੍ਰਦਰਸ਼ਨ ਦੌਰਾਨ ਹੋਇਆ ਝਗੜਾ, 7 ਪੁਲਿਸ ਅਧਿਕਾਰੀ ਜ਼ਖਮੀ, 2 ਲੋਕ ਗ੍ਰਿਫਤਾਰ

Rajneet Kaur

ਸਾਬਕਾ ਵਿੱਤ ਮੰਤਰੀ ਬਿੱਲ ਮੌਰਨਿਊ ਮੁੜ ਘਿਰੇ ਵਿਵਾਦਾਂ ਵਿੱਚ, ਚੋਣ ਨਿਯਮਾਂ ਦੀ ਉਲੰਘਣਾ ਦੇ ਲੱਗੇ ਦੋਸ਼

Vivek Sharma

Leave a Comment